Punjab

ਸਮਰਾਲਾ ਦੇ ਆਪ ਵਿਧਾਇਕ ਦਾ ਵੱਡਾ ਇਲਜ਼ਾਮ ! ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਇਲਜ਼ਾਮਾਂ ਦੇ ਘੇਰੇ ਵਿੱਚ

ਬਿਉਰੋ ਰਿਪੋਰਟ : ਸਮਰਾਲਾ ਤੋਂ ਆਪ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਜਾਨ ਨੂੰ ਖਤਰਾ ਹੈ । ਉਨ੍ਹਾਂ ਨੇ ਕਿਹਾ ਇੱਕ ਕਰੋੜ ਦੀ ਸੁਪਾਰੀ ਦੇ ਕੇ ਯੂਪੀ,ਬਿਹਾਰ ਦੇ ਗੁਰਗੇ ਕਿਰਾਏ ‘ਤੇ ਲੈਕੇ ਟਰੱਕ ਚੜਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ । ਇਸ ਨੂੰ ਲੈਕੇ ਵਿਧਾਇਕ ਨੇ ਪਹਿਲਾਂ ਆਪਣੇ ਫੇਸਬੁਕ ਪੇਜ ‘ਤੇ ਪੋਸਟ ਪਾਈ ਅਤੇ ਫਿਰ ਪ੍ਰੈਸਕਾਂਫਰੰਸ ਕਰਕੇ ਖੁਲਾਸਾ ਕੀਤਾ ।

ਵਿਧਾਇਕ ਨੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋ ਦੇ ਪੋਤਰੇ ਅਤੇ ਬੀਜੇਪੀ ਦੇ ਜ਼ਿਲ੍ਹਾਂ ਪ੍ਰਧਾਨ ਕਰਣਵੀਰ ਸਿੰਘ ਢਿੱਲੋ ਦੇ ਇਹ ਇਲਜ਼ਾਮ ਲਗਾਇਆ ਹੈ। ਜਿਸ ਨੂੰ ਲੈਕੇ ਸਿਆਸਤ ਗਰਮਾ ਗਈ ਹੈ । ਵਿਧਾਇਕ ਨੇ ਕਿਹਾ ਉਨ੍ਹਾਂ ਨੂੰ ਆਪਣੇ ਕਰੀਬਿਆਂ ਤੋਂ ਪਤਾ ਚੱਲਿਆ ਹੈ ਕਿ ਉਨ੍ਹਾਂ ਦੇ ਵਿਰੋਧੀ ਅਜਿਹੀ ਸਾਜਿਸ਼ ਕਰ ਰਹੇ ਹਨ। ਓਟਾਲਾ ਦੇ ਹੀ 2 ਨੌਜਵਾਨ ਹਨ ਜੋ ਪੂਰੀ ਪਲਾਨਿੰਗ ਕਰ ਰਹੇ ਸਨ ਕਿ 1 ਕਰੋੜ ਦੇ ਕੇ ਜਿਸ ‘ਤੇ ਮਰਜ਼ੀ ਟਰੱਕ ਚੜਾ ਲਿਉ। ਇਹ ਵੀ ਕਿਹਾ ਜਾ ਰਿਹਾ ਹੈ 1 ਕਰੋੜ ਰੁਪਏ ਵਿਧਾਇਕ ਲਈ ਹੀ ਰੱਖਿਆ ਹੈ ।

ਪੁਲਿਸ MLA ਨੂੰ ਮਿਲਣ ਪਹੁੰਚੀ

ਵਿਧਾਇਕ ਦਿਆਲਪੁਰ ਵੱਲੋਂ ਪੋਸਟ ਪਾਉਣ ਦੇ ਬਾਅਦ ਪੁਲਿਸ ਵਿੱਚ ਵੀ ਅਫਰਾ ਤਫਰੀ ਮੱਚ ਗਈ । ਡੀਐੱਸਪੀ ਜਸਪਿੰਦਰ ਸਿੰਘ ਅਤੇ SHO ਭਿੰਦਰ ਸਿੰਘ ਵਿਧਾਇਕ ਨੂੰ ਮਿਲਣ ਦੇ ਲਈ ਘਰ ਗਏ । MLA ਦੇ ਬਿਆਨ ਦਰਜ ਕੀਤੇ ਗਏ। ਉਨ੍ਹਾਂ ਦੀ ਸੁਰੱਖਿਆ ਵਧਾਉਣ ਨੂੰ ਲੈਕੇ ਚਰਚਾ ਹੈ । ਪਰ ਵਿਧਾਇਕ ਨੇ ਹੋਰ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ ।

‘ਚਰਚਾ ਵਿੱਚ ਰਹਿਣ ਦਾ ਨਵਾਂ ਤਰੀਕਾ’

ਬੀਜੇਪੀ ਦੇ ਜ਼ਿਲ੍ਹਾਂ ਪ੍ਰਧਾਨ ਕਰਣਵੀਰ ਢਿੱਲੋਂ ਨੇ ਕਿਹਾ ਵਿਧਾਇਕ ਦਿਆਲਪੁਰਾ ਨੇ ਚਰਚਾ ਵਿੱਚ ਰਹਿਣ ਦਾ ਨਵਾਂ ਤਰੀਕਾ ਲੱਭਿਆ ਹੈ । ਕਿਉਂਕਿ ਕੰਮ ਕੋਈ ਹੋ ਨਹੀਂ ਰਿਹਾ ਹੈ । ਲੋਕ ਸਰਕਾਰ ਤੋਂ ਤੰਗ ਆ ਗਏ ਹਨ । ਵਿਧਾਇਕ ਨੇ ਇੱਕ ਨਵੀਂ ਕਹਾਣੀ ਬਣਾ ਲਈ ਹੈ । ਅਜਿਹੀ ਕੋਈ ਗੱਲ ਤੱਕ ਨਹੀਂ ਹੈ ਨਾ ਹੀ ਉਨ੍ਹਾਂ ਦਾ ਅਜਿਹਾ ਸੁਭਾਅ ਹੈ ।