Punjab

ਕਟਾਰੂਚੱਕ ਦੀ ਕੈਬਨਿਟ ਤੋਂ ਜਲਦ ਛੁੱਟੀ ਹੋਣ ਦੀਆਂ ਖ਼ਬਰਾਂ ਵਿਚਾਲੇ ਖਹਿਰਾ ਨੇ ਮੰਤਰੀ ਦਾ ਇੱਕ VIDEO ਜਨਤਕ ਕੀਤਾ !

ਬਿਉਰੋ ਰਿਪੋਰਟ : ਮਾਨ ਕੈਬਨਿਟ ਤੋਂ 2 ਮੰਤਰੀਆਂ ਦੀ ਛੁੱਟੀ ਹੋਣ ਦੀਆਂ ਚਰਚਾਵਾ ਹਨ ਇਸ ਵਿੱਚ ਵੱਡਾ ਨਾਂ ਲਾਲ ਚੰਦ ਕਟਾਰੂਚੱਕ ਦੱਸਿਆ ਜਾ ਰਿਹਾ ਹੈ । ਖਬਰਾਂ ਮੁਤਾਬਿਕ ਮਾਨ ਦੀ ਕੁਝ ਦਿਨ ਪਹਿਲਾਂ ਕੇਜਰੀਵਾਲ ਨਾਲ ਮੀਟਿੰਗ ਦੌਰਾਨ ਇਸ ‘ਤੇ ਚਰਚਾ ਹੋਈ ਹੈ । ਇਸ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਟਾਰੂਚੱਕ ‘ਤੇ ਤੀਜਾ ਵੱਡਾ ਇਲਜ਼ਾਮ ਵੀਡੀਓ ਪੇਸ਼ ਕਰਕੇ ਲਗਾਇਆ ਹੈ । ਖਹਿਰਾ ਨੇ ਕਟਾਰੂਚੱਕ ਦੇ ਫੂਡ ਮਹਿਮਕੇ ਦੇ 2 ਵੀਡੀਓ ਜਾਰੀ ਕਰਕੇ ਕਿਹਾ ਤੁਸੀਂ ਇਸ ਤਰ੍ਹਾਂ ਸਾਫ ਸੁਥਰੀ ਸਰਕਾਰ ਦੇਣ ਦਾ ਦਾਅਵਾ ਕਰ ਰਹੇ ਹੋ।

ਖਹਿਰਾ ਦਾ ਇਲਜ਼ਾਮ

ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦੇ ਹੋਏ ਜਿਹਰੇ 2 ਵੀਡੀਓ ਸ਼ੇਅਰ ਕੀਤੇ ਹਨ ਉਹ ਮੋਗਾ ਦੇ ਧਰਮਕੋਟ ਦੇ ਹਨ । ਇੱਕ ਵੀਡੀਓ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਖੁਰਾਕ ਅਤੇ ਸਪਲਾਈ ਵਿਭਾਗ ਕਣਕ ਦੀ ਚੋਰੀ ਕਰਨ ਲਈ ਟਨਾਂ ਪਾਣੀ ਦਾ ਛਿੜਕਾਅ ਕਰ ਰਿਹਾ ਹੈ ਜਦਕਿ ਦੂਜੀ ਵੀਡੀਓ ਸੜੀ ਹੋਈ ਕਣਕ ਦੀ ਹੈ ਜਿਸ ਵਿੱਚ ਖਹਿਰਾ ਇਲਜ਼ਾਮ ਲੱਗਾ ਰਹੇ ਹਨ ਕਿ ਕਿ ਇਸੇ ਕਣਕ ਨੂੰ ਪੀਸ ਕੇ ਆਟਾ ਆਟਾ ਦਾਲ ਸਕੀਮ ਦੇ ਤਹਿਤ ਲੋਕਾਂ ਨੂੰ ਦਿੱਤਾ ਜਾਵੇਗਾ । ਖਹਿਰਾ ਨੇ ਕਿਹਾ ਇਹ ਵਿਭਾਗ ਖੁਰਾਕ ਮੰਤਰੀ ਲਾਲ ਚੰਦ ਕਟਾਰੂਚੱਕ ਅਧੀਨ ਆਉਂਦੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕਰਕੇ ਹੋਏ ਪੁੱਛਿਆ ਕੀ ਤੁਸੀਂ ਭ੍ਰਿਸ਼ਟਾਚਾਰ ਮੁਕਤ ਅਤੇ ਸਾਫ ਸੁਥਰੀ ਸਰਕਾਰ ਦਾ ਦਾਅਵਾ ਇਸੇ ਦੇ ਦਮ ‘ਤੇ ਕਰ ਰਹੇ ਹੋ। ਇਸ ਤੋਂ ਪਹਿਲਾਂ ਖਹਿਰਾ ਨੇ 2 ਹੋਰ ਗੰਭੀਰ ਇਲਜ਼ਾਮ ਮੰਤਰੀ ਕਟਾਰੂਚੱਕ ‘ਤੇ ਲਗਾਏ ਸਨ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ।

ਸੁਖਪਾਲ ਖਹਿਰਾ ਦੀ ਸੀਐੱਮ ਮਾਨ ਨੂੰ ਚਿੱਠੀ

ਬੀਤੇ ਦਿਨੀ ਕਾਂਗਰਸ ਦੇ ਆਗੂ ਸੁਖਬਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਮਾਨ ਨੂੰ ਚਿੱਠੀ ਲਿਖ ਕੇ ਮੰਤਰੀ ਕਟਾਰੂਚੱਕ ਅਤੇ ਉਨ੍ਹਾਂ ਦੀ ਪਤਨੀ ‘ਤੇ ਪਿੰਡ ਕਟਾਰੂਚੱਕ ਵਿੱਚ ਦਲਿਤ ਭਾਈਚਾਰੇ ਦੀ ਜ਼ਮੀਨ ‘ਤੇ ਕਬਜ਼ਾ ਕਰਨ ਦੀ ਸ਼ਿਕਾਇਤ ਕੀਤੀ ਸੀ । ਉਨ੍ਹਾਂ ਨੇ ਕਿਹਾ 5 ਮਰਲੇ ਜ਼ਮੀਨ ‘ਤੇ ਦਲਿਤਾਂ ਨੂੰ ਪਲਾਟ ਬਣਾਉਣੇ ਸਨ ਪਰ ਸਰਪੰਚ ਹੋਣ ਦੇ ਨਾਤੇ ਕਟਾਰੂਚੱਕ ਦੀ ਪਤਨੀ ਨੇ ਇਸ ‘ਤੇ ਕਬਜ਼ਾ ਕਰ ਲਿਆ ਹੈ । ਉਨ੍ਹਾਂ ਕਿਹਾ BDPO ਨੇ 1 ਅਪ੍ਰੈਲ 2013 ਨੇ ਆਪਣੀ ਰਿਪੋਰਟ ਵਿੱਚ ਦੱਸਿਆ ਵੀ ਸੀ । ਖਹਿਰਾ ਨੇ ਕਿਹਾ ਕਟਾਰੂਚੱਕ ਦੀ ਪਤਨੀ ਉਰਮਿਲਾ ਦੇਵੀ ਸਰਪੰਚ ਹੈ ਅਤੇ ਪਤੀ ਮੰਤਰੀ ਇਸ ਲਈ ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀ ਹੋ ਰਹੀ ਹੈ। ਖਹਿਰਾ ਨੇ ਪੁੱਛਿਆ ਕਿ ਸਰਕਾਰ 10 ਹਜ਼ਾਰ ਏਕੜ ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਛੁਡਾਉਣ ਦਾ ਦਾਅਵਾ ਕਰਦੀ ਹੈ ਪਰ ਉਨ੍ਹਾਂ ਦੇ ਮੰਤਰੀ ਤੋਂ ਕਿਉਂ ਨਹੀਂ ਕਬਜ਼ਾ ਲਿਆ ਜਾ ਰਿਹਾ ਹੈ ।

ਇਸ ਤੋਂ ਪਹਿਲਾਂ ਖਹਿਰਾ ਨੇ ਟਵੀਟ ਕਰਦੇ ਹੋਏ ਕਟਾਰੂਚੱਖ ‘ਤੇ 100 ਏਕੜ ਜ਼ਮੀਨ ਘੁਟਾਲੇ ਵਿੱਚ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ ਉਨ੍ਹਾਂ ਨੇ ਕਿਹਾ ਸੀ ਕਟਾਰੂਚੱਕ ਦੇ ਕਰੀਬੀ ਖਿਲਾਫ ਵਿਜੀਲੈਂਸ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਉਨ੍ਹਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਇਲਜ਼ਾਮ ਹਨ ਕਿ ਕੈਬਨਿਟ ਮੰਤਰੀ ਕਟਾਰੂਚੱਕ ਨੇ ਜ਼ਮੀਨ ਘੁਟਾਲੇ ਵਿੱਚ ਸ਼ਾਮਲ ਦਾਗੀ DDPO ਕੁਲਦੀਪ ਸਿੰਘ ਦੀ ਕਥਿੱਤ ਤੌਰ ‘ਤੇ ਪਠਾਨਕੋਟ ਦੇ ਵਾਧੂ ਡਿਪਟੀ ਕਮਿਸ਼ਨ ਦੇ ਤੌਰ ‘ਤੇ ਤਾਇਨਾਤੀ ਕਰਵਾਉਣ ਵਿੱਚ ਮਦਦ ਕੀਤੀ ਸੀ । ਇਸ ਪੋਸਟਿੰਗ ਨੂੰ ਕਰਨ ਦੇ ਲਈ ਉਨ੍ਹਾਂ ਨੇ ਤਤਕਾਲੀ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਚਿੱਠੀ ਵੀ ਲਿਖੀ ਸੀ । ਜੋ ਇਹ ਸਾਬਿਤ ਕਰਦਾ ਹੈ ਕਿ ਕਟਾਰੂਚੱਕ ਦਾਗੀ DDPO ਦੇ ਨਾਲ ਮਿਲ ਕੇ ਕੰਮ ਕਰਦਾ ਸੀ ।

ਸਭ ਤੋਂ ਪਹਿਲਾਂ ਖਹਿਰਾ ਨੇ ਕਟਾਰੂਚੱਕ ਦੀ ਅਸ਼ਲੀਲ ਵੀਡੀਓ ਪੇਸ਼ ਕੀਤੀ ਸੀ । ਇਹ ਸੀਡੀ ਉਨ੍ਹਾਂ ਨੇ ਜਾਂਚ ਦੇ ਲਈ ਰਾਜਪਾਲ ਨੂੰ ਵੀ ਦਿੱਤੀ ਸੀ ਸੀਡੀ ਸਹੀ ਸਾਬਿਤ ਹੋਈ ਸੀ । ਉਸ ਤੋਂ ਬਾਅਦ ਕੌਮੀ ਐੱਸਸੀ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ । ਸਰਕਾਰ ਨੇ SIT ਦਾ ਗਠਨ ਕੀਤਾ ਸੀ ਪਰ ਉਸ ਦੀ ਰਿਪੋਰਟ ਵਿੱਚ ਕਟਾਰੂਚੱਕ ਨੂੰ ਕਲੀਨ ਚਿੱਟ ਦਿੱਤੀ ਗਈ ਸੀ,ਕਿਉਂਕਿ ਪੀੜਤ ਨੇ ਕੇਸ ਵਾਪਸ ਲੈ ਲਿਆ ਸੀ ।