Punjab

SAD ਅੰਮ੍ਰਿਤਸਰ ਵੱਲੋਂ ਲੋਕਸਭਾ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ,MP ਮਾਨ ਦੇ ਪੁੱਤਰ ਦੇ ਨਾਲ ਗੈਂਗਸਟਰ ਦੇ ਪਿਤਾ ਨੂੰ ਵੀ ਟਿਕਟ

ਬਿਉਰੋਰ ਰਿਪੋਰਟ : ਸ਼੍ਰੋ੍ਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਲੋਕਸਭਾ ਚੋਣਾਂ ਦੇ ਲਈ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ । ਦੂਜੀ ਲਿਸਟ ਵਿੱਚ 3 ਉਮੀਦਵਾਰਾਂ ਦੇ ਨਾਂ ਹਨ ਜਿੰਨਾਂ ਵਿੱਚ 2 ਹੈਰਾਨ ਕਰਨ ਵਾਲੇ ਨਾਂ ਹਨ । ਪਹਿਲਾਂ ਨਾਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਦਾ ਹੈ,ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਇਆ ਗਿਆ ਹੈ । ਜਦਕਿ ਦੂਜਾ ਹੈਰਾਨ ਕਰਨ ਵਾਲਾ ਨਾਂ ਹੈ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਦਾ ਹੈ । ਉਨ੍ਹਾਂ ਨੂੰ ਪਾਰਟੀ ਨੇ ਫਿਰੋਜ਼ਪੁਰ ਤੋਂ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਵੱਲੋਂ ਐਲਾਨਿਆ ਤੀਜਾ ਨਾਂ ਹੈ ਹਰਪਾਲ ਸਿੰਘ ਬਲੇਰ, ਉਨ੍ਹਾਂ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਹੈ ।

ਸ਼੍ਰੋਮਣੀ ਅਕਾਲੀ ਦੀ ਪਹਿਲੀ ਲਿਸਟ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਲੋਕਸਭਾ ਚੋਣਾਂ ਦੇ ਲਈ ਪਹਿਲੀ ਲਿਸਟ ਵਿੱਚ 7 ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਇੰਨਾਂ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਉਮੀਦਵਾਰਾਂ ਦੇ ਨਾਂ ਸਨ । ਸਿਮਰਨਜੀਤ ਸਿੰਘ ਮਾਨ ਇੱਕ ਵਾਰ ਮੁੜ ਤੋਂ ਸੰਗਰੂਰ ਲੋਕਸਭਾ ਸੀਟ ਤੋਂ ਦਾਅਵੇਦਾਰੀ ਪੇਸ਼ ਕਰ ਰਹੇ ਹਨ । ਪਟਿਆਲਾ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ,ਲੁਧਿਆਣਾ ਤੋਂ ਅੰਮ੍ਰਿਤਪਾਲ ਸਿੰਘ ਛੰਦੜਾ, ਫਰੀਦਕੋਟ ਤੋਂ ਬਲਦੇਵ ਸਿੰਘ ਗਗੜ,ਸ੍ਰੀ ਆਨੰਦਪੁਰ ਸਾਹਿਬ ਤੋਂ ਇੰਜੀਨੀਅਰ ਕੁਸਲਪਾਲ ਸਿੰਘ,ਕਰਨਾਲ ਤੋਂ ਹਰਜੀਤ ਸਿੰਘ ਵਿਰਕ,ਕੁਰੂਕਸ਼ੇਤਰ ਤੋਂ ਖਜਾਨ ਸਿੰਘ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਸੀ ।

2021 ਵਿੱਚ ‘ਏ-ਕੈਟਾਗਿਰੀ’ ਦੇ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਇੱਕ ਸਾਥੀ ਜਸਪ੍ਰੀਤ ਸਿੰਘ ਜੱਸੀ ਨੂੰ ਪੱਛਮੀ ਬੰਗਾਲ ਦੀ STF ਨੇ 9 ਜੂਨ ਨੂੰ ਇੱਕ ਐਨਕਾਊਂਟਰ ‘ਚ ਮਾਰ ਮੁਕਾਇਆ ਸੀ। ਇਸ ਤੋਂ ਬਾਅਦ ਪੱਛਮੀ ਬੰਗਾਲ ਦੀ ਪੁਲਿਸ ਨੇ ਜੈਪਾਲ ਭੁੱਲਰ ਦੀ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਨੂੰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਦਿੱਤੀ ਸੀ । ਜੈਪਾਲ ਭੁੱਲਰ ਤੇ ਪੰਜਾਬ ਪੁਲਿਸ ਨੇ 10 ਲੱਖ ਦਾ ਇਨਾਮ ਰੱਖਿਆ ਸੀ । ਜੈਪਾਲ ਭੁੱਲਰ ਦੇ ਪਿਤਾ ਨੇ ਇਲਜ਼ਾਮ ਲਗਾਇਆ ਸੀ ਕਿ ਉਸ ਦੇ ਪੁੱਤਰ ਤੇ ਤਸ਼ਦੱਦ ਹੋਈ ਹੈ ਇਸ ਦੀ CBI ਜਾਂਚ ਕਰਵਾਇਆ ਜਾਵੇ ।