Punjab

ਸਿੱਧੂ ਮੂਸੇਵਾਰ ਦਾ ਗੀਤ ਇੱਕ ਬੱਚੇ ਲਈ ਬਣਿਆ ਮਰਹਮ ! ਗੀਤ ਦਾ ਮਜ਼ਾ ਲੈਂਦੇ ਹੋਏ ਆਪਰੇਸ਼ਨ ਕਰਵਾਇਆ

ਬਿਉਰੋ ਰਿਪੋਰਟ : ਸਿੱਧੂ ਮੂਸੇਵਾਲਾ ਭਾਵੇ ਇਸ ਦੁਨੀਆ ਵਿੱਚ ਨਹੀਂ ਹੈ ਪਰ ਉਸ ਦੇ ਗੀਤ ਹੁਣ ਵੀ ਦਿਲਾਂ ਦੇ ਨਾਲ ਜਖਮਾਂ ਦੇ ਮਰਹਮ ਦਾ ਕੰਮ ਕਰਦੇ ਹਨ । ਲੁਧਿਆਣਾ ਦੇ ਇੱਕ ਹਸਪਤਾਲ ਤੋਂ ਅਜਿਹਾ ਹੀ ਨਜ਼ਾਰਾਂ ਸਾਹਮਣੇ ਆਇਆ ਹੈ। ਇੱਕ ਛੋਟਾ ਬੱਚਾ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ । ਉਸ ਦੇ ਪੈਰ ਤੋਂ ਗੱਡੀ ਗੁਜ਼ਰ ਗਈ ਸੀ, ਸੁਖਦਰਸ਼ਨ ਨੂੰ ਜਗਰਾਓਂ ਦੇ ਹਸਪਤਾਲ ਲੈਕੇ ਆਏ ਤਾਂ ਉਹ ਦਰਦ ਨਾਲ ਚਿਲਾਉਂਦਾ ਪਿਆ ਸੀ । ਡਾਕਟਰਾਂ ਨੇ ਉਸ ਨੂੰ ਬਹੁਤ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਚੁੱਪ ਨਹੀਂ ਹੋ ਰਿਹਾ ਸੀ । ਫਿਰ ਜਦੋਂ ਸਿੱਧੂ ਮੂਸੇਵਾਰਾ ਦਾ ਗਾਣਾ ਲਗਾਇਆ ਤਾਂ ਉਹ ਨਾ ਸਿਰਫ ਆਪਣੀ ਦਰਦ ਭੁੱਲ ਗਿਆ ਉਸ ਨੇ ਬੈੱਡ ‘ਤੇ ਭੰਗੜੇ ‘ਤੇ ਸਟੈਪ ਹੱਥਾਂ ਨਾਲ ਕਰਦਾ ਹੋਇਆ ਨਜ਼ਰ ਆਇਆ ਅਤੇ ਕੁਝ ਦਿਨ ਦੇਰ ਵਿੱਚ ਡਾਕਰਟ ਨੇ ਉਸ ਦੀ ਲੱਤ ਦਾ ਆਪਰੇਸ਼ਨ ਕਰਕੇ ਪਲਾਸਟਰ ਚੜਾ ਦਿੱਤਾ ।

ਜਗਰਾਓ ਦੇ ਸੁਖਵੀਨ ਹਸਪਤਾਲ ਵਿੱਚ ਹੱਡੀਆਂ ਦੇ ਮਾਹਿਰ ਡਾਕਟਰ ਦਿਵਯਾਂਸ਼ੂ ਗੁਪਤਾ ਨੇ ਦੱਸਿਆ ਹਾਦਸੇ ਵਿੱਚ ਜਖ਼ਮੀ ਬੱਚੇ ਦਾ ਨਾਂ ਸੁਖਦਰਸ਼ਨ ਸੀ । ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ,ਪਿਤਾ ਗੁਰਪ੍ਰੇਮ ਸਿੰਘ ਵੀ ਦਿਵਿਆਂਗ ਸੀ। ਦਾਦੀ ਬੱਚੇ ਨੂੰ ਸਿਵਲ ਹਸਪਤਾਲ ਲੈਕੇ ਆਈ ਸੀ । ਪਰ ਉਨ੍ਹਾਂ ਦੇ ਵੱਲੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ । ਫਿਰ ਇੱਕ ਸਮਾਜ ਸੇਵੀ ਜਥੇਬੰਦੀ ਬੱਚੇ ਨੂੰ ਜਗਰਾਓ ਦੇ ਸੁਖਵੀਨ ਹਸਪਤਾਲ ਲੈਕੇ ਆਈ ਜਿੱਥੇ ਉਸ ਦਾ ਸਫਲ ਆਪਰੇਸ਼ਨ ਕੀਤਾ ਗਿਆ ਹੈ ।

ਕਈ ਮਰੀਜ਼ਾਂ ਦਾ ਇਸੇ ਤਰ੍ਹਾਂ ਇਲਾਜ ਹੁੰਦਾ ਹੈ

ਡਾ. ਦਿਵਯਾਂਸ਼ੂ ਨੇ ਕਿਹਾ ਕਿ ਮਰੀਜ ਜਿਸ ਹਾਲਤ ਵਿੱਚ ਹੋਏ ਉਸ ਦਾ ਉਸੇ ਤਰ੍ਹਾਂ ਇਲਾਜ ਕੀਤਾ ਜਾਂਦਾ ਹੈ । ਕਈ ਵਾਰ ਇਲਾਜ ਦੇ ਦੌਰਾਨ ਕੁਝ ਨਾ ਕੁਝ ਨਵਾਂ ਕਰਨਾ ਪੈਂਦਾ ਹੈ । ਤਾਂਕੀ ਆਪਰੇਸ਼ਨ ਦੇ ਦੌਰਾਨ ਮਰੀਸ਼ ਪਰੇਸ਼ਾਨ ਨਾ ਹੋਏ । ਡਾਕਟਰਾਂ ਨੇ ਦੱਸਿਆ ਕਿ ਬੱਚਾਂ ਹੁਣ ਠੀਕ ਹੈ ਅਤੇ ਕੁਝ ਹੀ ਦਿਨਾਂ ਵਿੱਚ ਚੱਲਣਾ ਸ਼ੁਰੂ ਕਰ ਦੇਵੇਗਾ ।