ਨਵੀਂ ਦਿੱਲੀ : ਦਿੱਲੀ ਸਥਿਤ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਹੈੱਡਕੁਆਰਟਰ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦਾ ਸੁਰੱਖਿਆ ਘੇਰਾ ਮਿਲ ਗਿਆ ਹੈ। ਅਤਿਆਧੁਨਿਕ ਹਥਿਆਰਾਂ ਨਾਲ ਲੈਸ ਸੀਆਈਐਸਐਫ ਦੇ ਜਵਾਨ ਇਮਾਰਤ ਦੇ ਅਹਾਤੇ ਵਿੱਚ ਤਾਇਨਾਤ ਕੀਤੇ ਗਏ ਹਨ। ਸੀਆਈਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ Z+ ਸੁਰੱਖਿਆ ਕਵਰ ਦੇ ਨਿਯਮਾਂ ਦੇ ਅਨੁਸਾਰ, ਕੇਂਦਰੀ ਦਿੱਲੀ ਵਿੱਚ ਝੰਡੇਵਾਲਨ ਸਥਿਤ ਮੁੱਖ ‘ਕੇਸ਼ਵ ਕੁੰਜ’ ਦਫ਼ਤਰ ਅਤੇ ‘ਉਦਾਸੀਨ ਆਸ਼ਰਮ’ ਦੇ ਨੇੜੇ ਸਥਿਤ ਇਸ ਦੇ ਕੈਂਪ ਦਫ਼ਤਰ ਨੂੰ 1 ਸਤੰਬਰ ਤੋਂ ਸੀਆਈਐਸਐਫ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਨਾਗਪੁਰ ਸਥਿਤ ਆਰਐਸਐਸ ਹੈੱਡਕੁਆਰਟਰ ਅਤੇ ਆਰਐਸਐਸ ਮੁਖੀ ਮੋਹਨ ਬਾਗਵਤ ਕੋਲ ਪਹਿਲਾਂ ਹੀ ਸੀਆਈਐਸਐਫ ਸੁਰੱਖਿਆ ਹੈ। ਭਾਗਵਤ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ।

ਸੀਆਈਐਸਐਫ ਅਧਿਕਾਰੀ ਨੇ ਕਿਹਾ ਕਿ ਇਹ ਫੈਸਲਾ ਸੁਰੱਖਿਆ ਚਿੰਤਾਵਾਂ ਨਾਲ ਸਬੰਧਤ ਵੱਖ-ਵੱਖ ਖੁਫੀਆ ਰਿਪੋਰਟਾਂ ਮਿਲਣ ਤੋਂ ਬਾਅਦ ਲਿਆ ਗਿਆ ਹੈ। ਦਰਅਸਲ, ਸੁਰੱਖਿਆ ‘ਤੇ ਨਿਰਧਾਰਤ ਮਾਪਦੰਡਾਂ ਦੇ ਅਨੁਸਾਰ, ਕਿਸੇ ਵੀ ਵਿਅਕਤੀ ਜਾਂ ਅਦਾਰੇ ਨੂੰ ਕੇਂਦਰੀ ਸੁਰੱਖਿਆ ਏਜੰਸੀਆਂ ਦੁਆਰਾ ਕਿਸੇ ਸੰਭਾਵਿਤ ਅੱਤਵਾਦੀ ਹਮਲੇ ਦੀ ਸੰਭਾਵਨਾ ਬਾਰੇ ਤਿਆਰ ਕੀਤੀ ਮੁਲਾਂਕਣ ਰਿਪੋਰਟ ‘ਤੇ ਗ੍ਰਹਿ ਮੰਤਰਾਲੇ (ਐੱਮ.ਐੱਚ.ਏ.) ਦੀ ਸਮੀਖਿਆ ਤੋਂ ਬਾਅਦ ਕੇਂਦਰੀ ਸੁਰੱਖਿਆ ਕਵਰ ਮਿਲਦਾ ਹੈ।