ਲੰਡਨ : ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬਾਰਿਸ ਜਾਨਸਨ (Borris johanson) ਵੱਲੋਂ ਪੀਐੱਮ ਦੀ ਰੇਸ ਤੋਂ ਆਪਣਾ ਨਾਂ ਵਾਪਸ ਲੈਣ ਤੋਂ ਬਾਅਦ ਹੁਣ ਰਿਸ਼ੀ ਸੁਨਕ (Rishi sunak) ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਦੀ ਰੇਸ ਵਿੱਚ ਸਭ ਤੋਂ ਅੱਗੇ ਹਨ । ਹੁਣ ਮੁਕਾਬਲਾ ਸੁਨਕ ਅਤੇ ਪੈਨੀ ਦੇ ਵਿੱਚ ਹੈ । ਬ੍ਰਿਟੇਨ ਦੀ ਪਾਰਲੀਮੈਂਟ ਵਿੱਚ 357 ਐੱਮਪੀ ਹਨ। ਚੋਣ ਦੇ ਨਵੇਂ ਨਿਯਮ ਮੁਤਾਬਿਕ ਪ੍ਰਧਾਨ ਮੰਤਰੀ ਬਣਨ ਦੇ ਲਈ 100 ਮੈਂਬਰ ਪਾਰਲੀਮੈਂਟ ਦੀ ਹਿਮਾਇਤ ਜ਼ਰੂਰੀ ਹੈ । ਸੁਨਕ ਦੇ ਕੋਲ 155 ਐੱਮਪੀਜ਼ ਦੀ ਹਿਮਾਇਤ ਹੈ ਜਦਕਿ ਉਨ੍ਹਾਂ ਦੇ ਮੁਕਾਬਲੇ ਪ੍ਰਧਾਨ ਮੰਤਰੀ ਦੀ ਉਮੀਦਵਾਰ ਪੈਨੀ ਮਾਰਡਾਂਟ ਕੋਲ ਸਿਰਫ਼ 25 ਮੈਂਬਰ ਪਾਰਲੀਮੈਂਟ ਹੀ ਹਨ । 28 ਅਕਤੂਬਰ ਨੂੰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਦੇ ਸਹੁੰ ਚੁੱਕਣੀ ਹੈ ਅਤੇ 29 ਨੂੰ ਨਵੀਂ ਕੈਬਨਿਟ ਦਾ ਗਠਨ ਹੋਵੇਗਾ ।
ਬਾਰਿਸ਼ ਜਾਨਸਨ ਨੇ ਨਾਂ ਵਾਪਸ ਲਿਆ
ਬਾਰਿਸ ਜਾਨਸਨ ਨੂੰ 60 ਮੈਂਬਰ ਪਾਰਲੀਮੈਂਟ ਦੀ ਹਿਮਾਇਤ ਸੀ ਇਸ ਲਈ ਉਨ੍ਹਾਂ ਨੇ ਇਹ ਕਹਿੰਦੇ ਹੋਏ ਆਪਣਾ ਨਾਂ ਵਾਪਸ ਲਿਆ ਕਿ ਜਦੋਂ ਪਾਰਟੀ ਵਿੱਚ ਏਕਾਂ ਨਹੀਂ ਹੈ ਤਾਂ ਉਹ ਕਿਵੇਂ ਸਰਕਾਰ ਚੱਲਾ ਸਕਣਗੇ, ਜਾਨਸਨ ਨੇ ਕਿਹਾ ਮੈਂ ਚੁਣੇ ਹੋਏ ਪੀਐੱਮ ਦੀ ਹਿਮਾਇਤ ਕਰਾਂਗਾ । ਉਧਰ ਸੁਨਕ ਨੇ ਬਾਰਿਸ ਜਾਨਸਨ ਦੀ ਤਾਰੀਫ਼ ਕਰਦੇ ਹੋਏ ਕਿਹਾ ਵੈਕਸੀਨ ਰੋਲ ਆਊਟ ਵਰਗੇ ਫੈਸਲੇ ਲੈਕੇ ਉਨ੍ਹਾਂ ਨੇ ਦੇਸ਼ ਨੂੰ ਵੱਡੀ ਚੁਣੌਤੀਆਂ ਤੋਂ ਬਾਹਰ ਕੱਢਿਆ। ਸੁਨਕ ਨੇ ਕਿਹਾ ਜਾਨਸਨ ਨੇ ਚੋਣ ਨਾਂ ਲੜਨ ਦਾ ਫੈਸਲਾ ਲਿਆ ਹੈ ਪਰ ਮੈਂ ਉਮੀਦ ਕਰਦਾ ਹਾਂ ਕਿ ਉਹ ਆਪਣੀ ਹਿਮਾਇਤ ਜਾਰੀ ਰੱਖਣਗੇ ।
ਪੈਨੀ ਹੋ ਸਕਦੀ ਹੈ ਨੰਬਰ ਸੁਨਕ ਦੀ ਨੰਬਰ 2
ਪ੍ਰਧਾਨ ਮੰਤਰੀ ਦੀ ਰੇਸ ਵਿੱਚ ਸੁਨਕ ਦੇ ਸਾਹਮਣੇ ਬ੍ਰਿਟਨ ਹਾਊਸ ਆਫ ਕਾਮਨਸ ਦੀ ਸਪੀਕਰ ਪੈਨੀ ਮਾਰਡਾਂਟ ਹੈ। ਹਾਲਾਂਕਿ ਮਾਹਿਰਾ ਦਾ ਕਹਿਣਾ ਹੈ ਕਿ ਪੈਨੀ ਸੁਨਕ ਨੂੰ ਹਿਮਾਇਤ ਕਰ ਸਕਦੀ ਹੈ। ਵੈਸੇ ਉਹ ਫਿਲਹਾਲ ਆਪਣੀ ਉਮੀਦਵਾਰੀ ਨੂੰ ਜੋਰਾ-ਸ਼ੋਰਾ ਨਾਲ ਰੱਖ ਰਹੀ ਹੈ ।
ਪਿਛਲੀ ਵਾਰ ਤੋਂ ਸਬਕ
ਸੁਨਕ ਪਿਛਲੀ ਵਾਰ ਇਸ ਲਈ ਪੀਐੱਮ ਦੀ ਰੇਸ ਤੋਂ ਬਾਹਰ ਹੋ ਗਏ ਸਨ ਕਿਉਂਕਿ ਉਨ੍ਹਾਂ ਨੂੰ ਕਨਜ਼ਰਵੇਟਿਵ ਪਾਰਟੀ ਦੇ ਡੈਲੀਗੇਟ ਦੇ ਵੋਟ ਨਹੀਂ ਮਿਲੇ ਸਨ । ਪਰ ਇਸ ਵਾਰ ਸੁਨਕ ਪ੍ਰਧਾਨ ਮੰਤਰੀ ਦੀ ਚੋਣ ਦੇ ਮੁਕਾਬਲੇ ਨੂੰ ਵੋਟਿੰਗ ਤੱਕ ਨਹੀਂ ਲੈਕੇ ਜਾਣਾ ਚਾਉਂਦੇ ਹਨ। ਮੈਂਬਰ ਪਾਰਲੀਮੈਂਟ ਦੀ ਵੋਟਿੰਗ ਵਿੱਚ ਸੁਨਕ ਅੱਗੇ ਹਨ । ਬੈਂਕਰ ਹੋਣ ਦੀ ਵਜ੍ਹਾ ਕਰਕੇ ਪਾਰਟੀ ਨੂੰ ਸੁਨਕ ਤੋਂ ਕਾਫ਼ੀ ਉਮੀਦਾਂ ਹਨ । ਟਰਸ ਇਸ ਲਈ PM ਵੱਜੋਂ ਫੇਲ੍ਹ ਸਾਬਿਤ ਹੋਈ ਕਿਉਂਕਿ ਉਨ੍ਹਾਂ ਕੋਲ ਬ੍ਰਿਟੇਨ ਨੂੰ ਆਰਥਿਕ ਸੰਕਟ ਤੋਂ ਬਾਹਰ ਕੱਢਣ ਦਾ ਪਲਾਨ ਨਹੀਂ ਸੀ । ਦੇਸ਼ ਦੇ ਖਜ਼ਾਨਾ ਮੰਤਰੀ ਰਹਿੰਦੇ ਹੋਏ ਸੁਨਕ ਦੇ ਬੇਲ ਆਊਟ ਵਾਲੇ ਪਲਾਨ ਨੂੰ ਜਨਤਾ ਨੇ ਕਾਫ਼ੀ ਪਸੰਦ ਕੀਤਾ ਸੀ
ਚੋਣ ਦਾ ਖ਼ਤਰਾ
ਵਾਰ-ਵਾਰ PM ਬਦਲਣ ਦੀ ਵਜ੍ਹਾ ਕਰਕੇ ਕਨਜ਼ਰਵੇਟਿਵ ਪਾਰਟੀ ਦਾ ਅਕਸ ਕਾਫ਼ੀ ਖ਼ਰਾਬ ਹੋ ਰਿਹਾ ਹੈ। ਵਿਰੋਧੀ ਲੇਬਰ ਪਾਰਟੀ ਦੀ ਮਕਬੂਲੀਅਤ ਵਿੱਚ 25 ਫੀਸਦੀ ਵੱ ਗਈ ਹੈ। ਬ੍ਰਿਟੇਨ ਦੀਆਂ ਚੋਣਾਂ ਵਿੱਚ 2 ਸਾਲ ਦਾ ਸਮਾਂ ਬਚਿਆ ਹੈ। ਸੁਨਕ ਆਪਣੇ ਆਪ ਨੂੰ ਲੰਮੀ ਰੇਸ ਦਾ ਘੋੜਾ ਦੱਸ ਦੇ ਹੋਏ ਮੈਂਬਰ ਪਾਰਲੀਮੈਂਟਾਂ ਨੂੰ ਆਪਣੇ ਹੱਕ ਵਿੱਚ ਕਰਦੇ ਹੋਏ ਨਜ਼ਰ ਆ ਰਹੇ ਹਨ ।