Punjab

ਦੀਵਾਲੀ ਦੀ ਖਰੀਦਦਾਰੀ ਕਰਕੇ ਘਰ ਜਾ ਰਹੀ ਔਰਤ ਨੂੰ ਕਾਰ ਨੇ ਕੁਚਲਿਆ

Accident in Ludhiana

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਖੰਨਾ ‘ਚ ਦਰਦਨਾਕ ਹਾਦਸਾ ਵਾਪਰਿਆ ਹੈ। ਦੀਵਾਲੀ ਦੀ ਖਰੀਦਦਾਰੀ ਕਰਕੇ ਆਪਣੇ ਬੇਟੇ ਨਾਲ ਘਰ ਵਾਪਸ ਜਾ ਰਹੀ ਔਰਤ ਨੂੰ ਕਾਰ ਸਵਾਰਾਂ ਨੇ ਕੁਚਲ ਦਿੱਤਾ। ਹਾਦਸੇ ‘ਚ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਬੇਟਾ ਜ਼ਖਮੀ ਹੋ ਗਿਆ।

ਜਿਵੇਂ ਹੀ ਔਰਤ ਐਕਟਿਵਾ ‘ਤੇ ਖਰੀਦਦਾਰੀ ਕਰਕੇ ਰੇਲਵੇ ਸਟੇਸ਼ਨ ਦੇ ਸਾਹਮਣੇ ਪੁਲ ਦੇ ਹੇਠਾਂ ਤੋਂ ਮੁੜਨ ਲੱਗੀ ਤਾਂ ਪਿੱਛੇ ਤੋਂ ਕਾਰ ਸਵਾਰ ਦੋ ਵਿਅਕਤੀ ਆਏ ਜਿਨ੍ਹਾਂ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਾਰ ਤੇਜ਼ ਰਫਤਾਰ ‘ਚ ਸੀ। ਔਰਤ ਦੇ ਬੇਟੇ ਨੇ ਕਾਰ ਦੀ ਖਿੜਕੀ ਤੋੜੀ, ਅਤੇ ਮਾਂ ਨੂੰ ਹਸਪਤਾਲ ਲੈ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਾਰ ਸਵਾਰ ਔਰਤ ਨੂੰ ਤੁਰੰਤ ਹਸਪਤਾਲ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

ਔਰਤ ਦੇ ਪੁੱਤਰ ਪ੍ਰਣਵ ਨੇ ਦੱਸਿਆ ਕਿ ਉਹ ਆਪਣੀ ਮਾਂ ਸਵਿਤਾ ਨਾਲ ਦੀਵਾਲੀ ਦੀ ਖਰੀਦਦਾਰੀ ਲਈ ਬਾਹਰ ਗਿਆ ਸੀ।  ਪ੍ਰਣਵ ਅਨੁਸਾਰ ਉਸ ਦੀ ਮਾਂ ਗੱਡੀ ਦੇ ਟਾਇਰਾਂ ਹੇਠ ਆ ਗਈ ਅਤੇ ਮੌਕੇ ‘ਤੇ ਹੀ ਮੌਤ ਹੋ ਗਈ।