ਬਿਉਰੋ ਰਿਪੋਰਟ – ਹਲਕਾ ਮਲੋਟ (Malout) ਦੇ ਰਹਿਣ ਵਾਲੇ ਰਮਨਦੀਪ ਗੁਪਤਾ ਨਾਲ 2 ਕਰੋੜ ਰੁਪਏ ਦੀ ਠੱਗੀ ਹੋਈ ਹੈ। ਇਸ ਤੋਂ ਬਾਅਦ ਉਸ ਵੱਲੋਂ ਸਾਈਬਰ ਕਰਾਈਮ ਥਾਣੇ ਵਿਚ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਰਮਨਦੀਪ ਗੁਪਤਾ ਸਰਕਾਰੀ ਨੌਕਰੀ ਕਰਦਾ ਹੈ ਅਤੇ ਉਸ ਨੂੰ ਵਸਟਐਪ ਗਰੁਪ ‘ਤੇ ਇਕ ਮੈਸੇਜ ਆਇਆ ਸੀ, ਜਿਸ ‘ਚ ਉਸ ਨੂੰ ਬਜਾਜ ਵਿਜੇ ਡਿਸਕਸ਼ਨ ਗਰੁੱਪ ਅਤੇ ਵੈੱਬਸਾਈਟ ਲਿੰਕ ਨਾਲ ਜੁੜਨ ਲਈ ਕਿਹਾ ਗਿਆ।
ਇਸ ਤੋਂ ਬਾਅਦ ਜਦੋਂ ਉਹ ਗਰੁੱਪ ਵਿਚ ਸ਼ਾਮਲ ਹੋਇਆ ਤਾਂ ਉਸ ਨੇ ਵਪਾਰਕ ਖਾਤੇ ਨੂੰ ਆਧਾਰ ਕਾਰਡ, ਪੈਨ ਕਾਰਨ ਅਤੇ ਯੂਆਈਡੀ ਨੰਬਰ ਨਾਲ ਖੋਲ੍ਹਿਆ। ਇਸ ਦੇ ਨਾਲ ਹੀ ਉਸ ਨੇ ਆਪਣੀ ਪਤਨੀ ਜੋਤੀ ਦੇ ਖਾਤਾ ਵੀ ਇਸੇ ਤਰ੍ਹਾਂ ਹੀ ਖੋਲ੍ਹਿਆ ਅਤੇ ਇਕ ਲੱਖ ਰੁਪਏ ਦਾ ਨਿਵੇਸ਼ ਕੀਤਾ। ਨਿਵੇਸ਼ ਕਰਨ ਤੋਂ ਬਾਅਦ ਉਸ ਨੂੰ ਇਸਦੇ ਲਾਭ ਨਜ਼ਰ ਆਉਣ ਲੱਗੇ ਤਾਂ ਉਸ ਦੇ ਇਸ ਮੁਨਾਫੇ ਨੂੰ ਬਰਕਰਾਰ ਰੱਖਣ ਲਈ ਸਾਈਟ ਮੈਨੇਜਰ ਨੇ ਉਸ ਨੂੰ ਹੋਰ ਪੈਸਾ ਲਗਾਉਣ ਲਈ ਕਿਹਾ।
ਰਮਨਦੀਪ ਨੇ ਦੱਸਿਆ ਕਿ ਗਰੁੱਪ ਮੈਨੇਜਰ ਨੇ ਉਸ ਤੋਂ 1 ਕਰੋੜ 36 ਲੱਖ 93 ਹਜ਼ਾਰ ਰੁਪਏ ਵੱਖ-ਵੱਖ ਬੈਂਕ ਖਾਤਿਆਂ ‘ਚ ਜਮ੍ਹਾ ਕਰਵਾਏ ਸਨ, ਉਸ ਸਮੇਂ ਉਨ੍ਹਾਂ ਦੇ ਖਾਤੇ ‘ਚ 2 ਕਰੋੜ 51 ਲੱਖ 29 ਹਜ਼ਾਰ 811 ਰੁਪਏ ਨਜ਼ਰ ਆ ਰਹੇ ਸਨ। ਇਸ ਦੌਰਾਨ ਜਦੋਂ ਵੀ ਰਮਨਦੀਪ ਕੁਝ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰਦਾ ਤਾਂ ਲੈਣ-ਦੇਣ ਫੇਲ ਹੋ ਜਾਂਦਾ। ਜਦੋਂ ਉਸ ਨੇ ਸਾਈਟ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਉਸ ਨੇ 40 ਲੱਖ ਰੁਪਏ ਦੀ ਕੁੱਲ ਰਕਮ ਦਾ 30% ਆਮਦਨ ਟੈਕਸ ਜਮ੍ਹਾਂ ਕਰਾਉਣ ਲਈ ਕਿਹਾ। ਜਦੋਂ ਉਸਨੇ ਪੈਸੇ ਜਮ੍ਹਾ ਕਰਵਾਏ ਤਾਂ ਉਸਦਾ ਖਾਤਾ ਬੰਦ ਹੋ ਗਿਆ।
ਇਸ ਤਰ੍ਹਾਂ ਉਸ ਨੂੰ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਪਤਾ ਲੱਗਾ। ਇਸ ’ਤੇ ਉਸ ਨੇ ਜ਼ਿਲ੍ਹਾ ਪੁਲਿਸ ਨੂੰ ਸ਼ਿਕਾਇਤ ਕੀਤੀ। ਜਾਂਚ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮ ਖਿਲਾਫ ਸਾਈਬਰ ਕ੍ਰਾਈਮ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲੀ ਹੀ ਪੁਲਿਸ ਨੇ ਹੋਰ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ।
ਇਹ ਵੀ ਪੜ੍ਹੋ – ਬਲਾਕ ਕਲਾਨੌਰ ਦੇ ਨੌਜਵਾਨ ਨੇ ਪੰਜਾਬੀਆਂ ਦਾ ਸਿਰ ਕੀਤਾ ਉੱਚਾ! ਵੱਡੀ ਪ੍ਰਾਪਤੀ ਕੀਤੀ ਹਾਸਲ