India Punjab

ਰਾਜਸਥਾਨ ਦੇ CM ਗਹਿਲੋਤ ਨੇ CM ਮਾਨ ਨੂੰ ਕੀਤੀ ਇਹ ਸ਼ਿਕਾਇਤ !

ਗਹਿਲੋਤ ਨੇ ਸੀਵਰੇਜ ਦੇ ਪਾਣੀ ਨੂੰ ਇੰਦਰਾ ਗਾਂਧੀ ਨਹਿਰ ਪ੍ਰੋਜੈਕਟ ਵਿੱਚ ਸੁੱਟੇ ਜਾਣ ਦੇ ਮੁੱਦੇ ‘ਤੇ ਗੱਲਬਾਤ ਕੀਤੀ

ਦ ਖ਼ਾਲਸ ਬਿਊਰੋ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਫੋਨ ਕਰਕੇ ਸੀਵਰੇਜ ਦੇ ਪਾਣੀ ਨੂੰ ਇੰਦਰਾ ਗਾਂਧੀ ਨਹਿਰ ਪ੍ਰੋਜੈਕਟ ਵਿੱਚ ਸੁੱਟੇ ਜਾਣ ਦੀ ਸ਼ਿਕਾਇਤ ਕੀਤੀ ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਅਹਿਮ ਜਵਾਬ ਆਇਆ ਹੈ। ਗਹਿਲੋਤ ਨੇ ਟਵੀਟ ਦੇ ਜ਼ਰੀਏ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ‘ਇੰਦਰਾ ਗਾਂਧੀ ਕੈਨਾਲ ਪ੍ਰੋਜੈਕਟ ਵਿੱਚ ਪੰਜਾਬ ਦੇ ਬੁਢਲਾਣਾ ਤੋਂ ਆਉਣ ਵਾਲੇ ਸੀਵਰੇਜ ਦੇ ਨਿਪਟਾਰੇ ਅਤੇ ਸਰਹਿੰਦ ਫੀਡਰ ‘ਤੇ ਰੀਲਿੰਕਿੰਗ ਦੇ ਕੰਮ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕੀਤੀ ਹੈ’।

CM ਮਾਨ ਨੇ ਦਿੱਤਾ ਭਰੋਸਾ

ਮੁੱਖ ਭਗਵੰਤ ਮਾਨ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਭਰੋਸਾ ਦਿੱਤਾ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ ਅਤੇ ਨਹਿਰ ਦੇ ਅਗਲੇ ਬੰਦ ਦੌਰਾਨ ਰੀਲਿੰਕਿੰਗ ਦਾ ਕੰਮ ਪੂਰਾ ਕਰ ਲਿਆ ਜਾਵੇਗਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਰਾਜਸਥਾਨ ਸਰਕਾਰ ਨੇ ਹਰਿਆਣਾ ਅਤੇ ਪੰਜਾਬ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ‘ਤੇ ਰੀਅਲ ਟਾਈਮ ਵਾਟਰ ਕੁਆਲਿਟੀ ਮਾਨੀਟਰਿੰਗ ਸਿਸਟਮ ਲਗਾਇਆ ਹੈ। ਇੰਦਰਾ ਗਾਂਧੀ ਨਹਿਰ ਦੀ ਕਰੀਬ 106 ਕਿਲੋਮੀਟਰ ਦੀ ਰੀਲਿੰਕਿੰਗ ਰਾਜਸਥਾਨ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਉਦੋਂ ਬੰਦ ਕੀਤੀ ਸੀ ਜਦੋਂ ਨਹਿਰ ਦੇ ਬੰਦ ਪਈ ਸੀ।

: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ

ਗਹਿਲੋਤ ਨੇ ਕਿਹਾ ਕਿ ਇਸ ਨਾਲ ਪਾਣੀ ਦੀ ਗੁਣਵੱਤਾ ਅਤੇ ਮਾਤਰਾ ਵਿੱਚ ਸੁਧਾਰ ਹੋਇਆ ਹੈ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਪਾਣੀ ਆਖਰੀ ਮੀਲ ਤੱਕ ਪਹੁੰਚੇ, ਫੋਨ ‘ਤੇ ਹੋਈ ਗੱਲਬਾਤ ਦੌਰਾਨ ਦੋਵਾਂ ਮੁੱਖ ਮੰਤਰੀਆਂ ਨੇ ਸਰਹੱਦ ਫੀਡਰ ਕੈਨਲ ਦੇ ਰੀਲਿੰਕ ‘ਤੇ ਵੀ ਚਰਚਾ ਕੀਤੀ ਹੈ ।