International

ਚੀਨ ‘ਚ ਅਚਾਨਕ ਅਸਮਾਨ ਤੋਂ ਹੋਣ ਲੱਗੀ ਕੀੜੇ-ਮਕੌੜਿਆਂ ਦੀ ਵਰਖਾ, ਦੇਖੋ ਰੌਂਗਟੇ ਖੜੇ ਕਰਨ ਵਾਲਾ ਵੀਡੀਓ

Rain of worms in Beijing, China capital, viral video

ਬੀਜਿੰਗ : ਚੀਨ ਦੀ ਰਾਜਧਾਨੀ ਬੀਜਿੰਗ(Beijing) ‘ਚ ਅਸਮਾਨ ਤੋਂ ਕੀੜਿਆਂ ਦੀ ਵਰਖਾ(raining of worms in china) ਹੋਈ ਹੈ। ਹਰ ਪਾਸੇ ਕੀੜੇ ਨਜ਼ਰ ਆਉਂਦੇ ਹਨ। ਕੀੜੇ-ਮਕੌੜਿਆਂ ਤੋਂ ਬਚਣ ਲਈ ਲੋਕ ਛਤਰੀਆਂ ਲੈ ਕੇ ਘਰੋਂ ਨਿਕਲ ਰਹੇ ਹਨ। ਇਸ ਨਜ਼ਾਰੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਇਸ ਵੀਡੀਓ ਨੂੰ ਕਾਫੀ ਸ਼ੇਅਰ ਕਰ ਰਹੇ ਹਨ। ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਦੇ ਅਨੁਸਾਰ, ਰਾਜਧਾਨੀ ਬੀਜਿੰਗ ਦੀਆਂ ਵੀਡੀਓਜ਼ ਵਿੱਚ ਸੜਕਾਂ ਅਤੇ ਵਾਹਨਾਂ ਨੂੰ ਕੀੜਿਆਂ ਨਾਲ ਢੱਕਿਆ ਹੋਇਆ ਦਿਖਾਇਆ ਗਿਆ ਹੈ। ਵੀਡੀਓ ਵਿੱਚ, ਬੀਜਿੰਗ ਵਿੱਚ ਕਾਰਾਂ ਨੂੰ ਕੁਝ ਕੀੜੇ-ਮਕੌੜਿਆਂ ਵਰਗੇ ਜੀਵਾਂ ਨਾਲ ਢੱਕਿਆ ਹੋਇਆ ਦੇਖਿਆ ਜਾ ਸਕਦਾ ਹੈ।

ਇਨਸਾਈਡਰ ਪੇਪਰ ਦੁਆਰਾ ਸਾਂਝੇ ਕੀਤੇ ਗਏ ਵੀਡੀਓ ਬੀਜਿੰਗ ਵਿੱਚ ਸੜਕਾਂ ਦੇ ਨਾਲ ਖੜ੍ਹੀਆਂ ਕਾਰਾਂ ਵਿੱਚ ਕੀੜੇ-ਮਕੌੜਿਆਂ ਵਰਗੇ ਭਰੇ ਭੂਰੇ ਜੀਵਾਂ ਦੇ ਸਮੂਹ ਨੂੰ ਦੇਖਿਆ ਜਾ ਸਕਦਾ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਨੂੰ ਅਸਮਾਨ ਤੋਂ ਡਿੱਗਣ ਵਾਲੇ ਕੀੜੇ-ਮਕੌੜਿਆਂ ਦੇ ਸ਼ਿਕਾਰ ਹੋਣ ਤੋਂ ਬਚਣ ਲਈ ਛਤਰੀਆਂ ਦੀ ਵਰਤੋਂ ਕਰ ਰਹੇ ਹਨ। ਅਜਿਹੇ ਅਚਨਚੇਤ ਮੀਂਹ ਕਾਰਨ ਲੋਕ ਡਰੇ ਵੀ ਨਜ਼ਰ ਆ ਰਹੇ ਹਨ।

https://twitter.com/TheInsiderPaper/status/1634283529054965814?s=20

ਨਿਊਯਾਰਕ ਪੋਸਟ ਨੇ ਰਿਪੋਰਟ ਦਿੱਤੀ, “ਕੀੜੇ-ਮਕੌੜਿਆਂ ਦੀ ਬਾਰਿਸ਼ ਦੇ ਪਿੱਛੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਪਰ ਵਿਗਿਆਨਕ ਜਰਨਲ ਮਦਰ ਨੇਚਰ ਨੈੱਟਵਰਕ ਮੁਤਾਬਿਕ ਕਿ ਕੀੜੇ ਅਤੇ ਕੁਝ ਭੈੜੇ ਜੀਵਾਂ ਨੂੰ ਤੇਜ਼ ਹਵਾਵਾਂ ਦੇ ਵਹਾਅ ਨਾਲ ਆਏ ਹੋ ਸਕਦੇ ਹਨ ਅਤੇ ਇਹ ਇੰਝ ਲੱਗਦਾ ਹੈ ਜਿਵੇਂ ਅਸਮਾਨ ਤੋਂ ਕੀੜਿਆਂ ਦੀ ਵਰਖਾ ਹੋਈ ਹੈ।”

ਰਿਪੋਰਟ ਵਿੱਚ ਕਿਹਾ ਗਿਆ ਹੈ, “ਸਮੇਂ-ਸਮੇਂ ‘ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਤੂਫਾਨ ਤੋਂ ਬਾਅਦ ਵਾਪਰਦੀ ਹੈ, ਜਦੋਂ ਕੀੜੇ ਇੱਕ ਭੰਵਰ ਵਿੱਚ ਫਸ ਜਾਂਦੇ ਹਨ ਅਤੇ ਫਿਰ ਇਸਦੇ ਲੰਘਣ ਤੋਂ ਬਾਅਦ ਅਸਮਾਨ ਤੋਂ ਜ਼ਮੀਨ ‘ਤੇ ਡਿੱਗ ਜਾਂਦੇ ਹਨ।”

ਇਸ ਦੌਰਾਨ ਚੀਨੀ ਪੱਤਰਕਾਰ ਸ਼ੇਨ ਸ਼ਿਵੇਈ ਨੇ ਦਾਅਵਾ ਕੀਤਾ ਕਿ ਵੀਡੀਓ ਫਰਜ਼ੀ ਸੀ ਅਤੇ ਬੀਜਿੰਗ ਸ਼ਹਿਰ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਮੀਂਹ ਨਹੀਂ ਪਿਆ ਸੀ। ਸ਼ੇਨ ਸ਼ਿਵੇਈ ਨੇ ਟਵੀਟ ਕੀਤਾ, “ਮੈਂ ਬੀਜਿੰਗ ਵਿੱਚ ਹਾਂ ਅਤੇ ਇਹ ਵੀਡੀਓ ਫਰਜ਼ੀ ਹੈ। ਬੀਜਿੰਗ ਵਿੱਚ ਇਨ੍ਹੀਂ ਦਿਨੀਂ ਮੀਂਹ ਨਹੀਂ ਪਿਆ ਹੈ।”