ਬਿਊਰੋ ਰਿਪੋਰਟ : ਏਅਰ ਇੰਡੀਆ ਵਿੱਚ 2 ਮਹੀਨੇ ਪਹਿਲਾਂ 2 ਯਾਤਰੀਆਂ ਵੱਲੋਂ ਵੱਖ-ਵੱਖ ਘਟਨਾਵਾਂ ਦੌਰਾਨ ਸਾਥੀ ਮਹਿਲਾ ਯਾਤਰੀ ‘ਤੇ ਪੇਸ਼ਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ । ਹੁਣ ਅਜਿਹਾ ਹੀ ਮਾਮਲਾ ਟ੍ਰੇਨ ਵਿੱਚ ਸਾਹਮਣੇ ਆਇਆ ਹੈ। ਜਿਸ ਟ੍ਰੇਨ ਵਿੱਚ ਇਹ ਹੋਇਆ ਉਹ ਅੰਮ੍ਰਿਤਸਰ ਆ ਰਹੀ ਸੀ ਅਤੇ ਟ੍ਰੇਨ ਦਾ ਨਾਂ ਹੈ ਅਕਾਲ ਤਖ਼ਤ ਐਕਸਪ੍ਰੈਸ । ਟ੍ਰੇਨ ਵਿੱਚ ਮੌਜੂਦ TTE ਨੇ ਇੱਕ ਮਹਿਲਾ ਦੇ ਸਿਰੇ ‘ਤੇ ਪੇਸ਼ਾਬ ਕਰ ਦਿੱਤਾ, ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੇਲਵੇ ਮੰਤਰੀ ਅਸ਼ਵਨੀ ਵੈਸ਼ਣਵ ਨੇ ਐਕਸ਼ਨ ਲਿਆ ਹੈ । ਉਨ੍ਹਾਂ ਨੇ ਨਿਰਦੇਸ਼ ਦਿੱਤੇ ਹਨ ਕਿ TTE ਨੂੰ ਫੌਰਨ ਨੌਕਰੀ ਤੋਂ ਕੱਢ ਦਿੱਤਾ ਜਾਵੇ।
ਇਹ ਘਟਨਾ 13 ਮਾਰਚ ਦੀ ਹੈ। ਜਾਣਕਾਰੀ ਦੇ ਮੁਤਾਬਿਕ ਰਾਜੇਸ਼ ਆਪਣੀ ਪਤਨੀ ਦੇ ਨਾਲ ਟ੍ਰੇਨ ਦੇ A-1 ਕੋਚ ਵਿੱਚ ਸਫਰ ਕਰ ਰਿਹਾ ਸੀ । ਉਨ੍ਹਾਂ ਦੀ ਪਤਨੀ ਆਪਣੀ ਸੀਟ ‘ਤੇ ਸੁੱਤੀ ਹੋਈ ਸੀ । ਉਸੇ ਵੇਲੇ TTE ਮੁੰਨਾ ਕੁਮਾਰ ਨੇ ਉਸ ਦੇ ਸਿਰ ‘ਤੇ ਪੇਸ਼ਾਬ ਕਰ ਦਿੱਤਾ। ਮਹਿਲਾ ਨੇ ਸ਼ੋਰ ਮਚਾਇਆ ਤਾਂ ਯਾਤਰੀ ਇਕੱਠੇ ਹੋ ਗਏ ਅਤੇ ਟੀਟੀਈ ਨੂੰ ਫੜ ਲਿਆ। ਇਹ ਘਟਨਾ ਰਾਤ ਵੇਲੇ ਦੀ ਹੈ ।
ਦੱਸਿਆ ਜਾ ਰਿਹਾ ਹੈ ਕਿ TTE ਨਸ਼ੇ ਵਿੱਚ ਸੀ । GRP CEO ਸੰਜੀਵ ਨਾਥ ਸਿਨਹਾ ਨੇ ਕਿਹਾ RPF ਕੰਟਰੋਲ ਰੂਮ ਅਤੇ ਟਵਿਟਰ ਦੇ ਜ਼ਰੀਏ ਇਸ ਦੀ ਇਤਲਾਹ ਉਨ੍ਹਾਂ ਦੇ ਕੋਲ ਪਹੁੰਚੀ ਸੀ ਕਿ ਇੱਕ ਕਪਲ ਆ ਰਹੇ ਸਨ ਅਤੇ ਚਾਰਬਾਗ ਰੇਲਵੇ ਸਟੇਸ਼ਨ ‘ਤੇ ਪਹੁੰਚਣ ਤੋਂ ਪਹਿਲਾਂ ਮੁੰਨਾ ਕੁਮਾਰ ਨੇ ਮਹਿਲਾ ‘ਤੇ ਪੇਸ਼ਾਬ ਕਰ ਦਿੱਤਾ । ਜਿਸ ਦੇ ਬਾਅਦ GRP ਪੁਲਿਸ ਚਾਰਬਾਗ ਪੁਲਿਸ ਸਟੇਸ਼ਨ ‘ਤੇ ਪਹੁੰਚ ਗਈ ।
ਇਸ ਤਰ੍ਹਾਂ ਦੀਆਂ 2 ਘਟਨਾਵਾਂ ਏਅਰ ਇੰਡੀਆ ਦੇ ਹਵਾਈ ਜਹਾਜ ਵਿੱਚ ਹੋਇਆ । ਇੱਕ ਬਜ਼ੁਰਗ ਮਹਿਲਾ ‘ਤੇ ਇੱਕ ਸ਼ਖ਼ਸ ਨੇ ਨਸ਼ੇ ਦੀ ਹਾਲਤ ਵਿੱਚ ਪੇਸ਼ਾਬ ਕਰ ਦਿੱਤਾ ਸੀ ਜਿਸ ਤੋਂ ਬਾਅਦ ਪਰਿਵਾਰ ਦੀ ਸ਼ਿਕਾਇਤ ‘ਤੇ ਮੁਲਜ਼ਮ ਨੂੰ ਪੁਲਿਸ ਨੇ ਮੁੰਬਈ ਤੋਂ ਗ੍ਰਿਫਤਾਰ ਕੀਤਾ ਸੀ । ਮੁਲਜ਼ਮ ਬਿਜਨੈਸ ਟੂਰ ਤੋਂ ਵਾਪਸ ਆ ਰਿਹਾ ਸੀ ਅਤੇ ਉਸ ਨੇ ਨਸ਼ਾ ਕੀਤਾ ਹੋਇਆ ਸੀ । ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਦੀ ਕੰਪਨੀ ਨੇ ਵੀ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ । ਏਅਰ ਇੰਡੀਆ ਨੇ ਇਸ ਵੀ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਸੀ ਅਤੇ ਮੌਕੇ ‘ਤੇ ਮੌਜੂਦ ਅਧਿਕਾਰੀਆਂ ਵੱਲੋਂ ਨਜ਼ਰ ਅੰਦਾਜ਼ ਕਰਨ ‘ਤੇ ਕਾਰਵਾਈ ਵੀ ਕੀਤੀ ਗਈ ਸੀ ।