India Punjab Religion

ਰਾਹੁਲ ਗਾਂਧੀ ਦਾ ਵਿਵਾਦਿਤ ਬਿਆਨ, ਇਕੱਠੇ ਹੋਏ ਸਿਆਸੀ ਤੇ ਧਾਰਮਿਕ ਆਗੂ, ਗਾਂਧੀ ਨੂੰ ਇਤਿਹਾਸ ਪੜਨ ਦੀ ਸਲਾਹ

Rahul Gandhi's controversial statement, gathered political and religious leaders, advise Gandhi to read history

ਕਾਂਗਰਸੀ ਆਗੂ ਰਾਹੁਲ ਗਾਂਧੀ ਆਪਣੇ ਇੱਕ ਵਿਵਾਦਿਤ ਬਿਆਨ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਏ ਹਨ। ਰਾਹੁਲ ਗਾਂਧੀ ਆਪਣੇ ਅਮਰੀਕਾ ਦੌਰੇ ਦੌਰਾਨ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਦਿੱਤੇ ਗਏ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਦਰਅਸਲ, ਰਾਹੁਲ ਗਾਂਧੀ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਆਪਣੇ ਸੰਬੋਧਨ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਉਹ ਥਾਈਲੈਂਡ ਗਏ ਸਨ। ਗਾਂਧੀ ਨੇ ਆਪਣੀ ਭਾਰਤ ਜੋੜੋ ਯਾਤਰਾ ਨੂੰ ਵੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਉਦਾਸੀਆਂ ਦੇ ਨਾਲ ਜੋੜ ਦਿੱਤਾ, ਜਿਸਦਾ ਹੁਣ ਵੱਖ ਵੱਖ ਸਿਆਸੀ ਆਗੂਆਂ ਅਤੇ ਪੰਥਕ ਸ਼ਖਸੀਅਤਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਮਨਜਿੰਦਰ ਸਿੰਘ ਸਿਰਸਾ

ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਅਸੀਂ ਤੁਹਾਡੀ ਮੂਰਖਤਾ ਨੂੰ ਕਦੋਂ ਤੱਕ ਮਾਫ਼ ਕਰਾਂਗੇ, ਕੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਕਿੱਥੇ ਪੜ੍ਹਿਆ ਹੈ ਕਿ ਗੁਰੂ ਨਾਨਕ ਸਾਹਿਬ ਥਾਈਲੈਂਡ ਗਏ ਸਨ?” ਕੀ ਤੁਸੀਂ ਧਾਰਮਿਕ ਮਾਮਲਿਆਂ ਵਿੱਚ ਸਮਝਦਾਰੀ ਦੀ ਉਮੀਦ ਨਹੀਂ ਕਰ ਸਕਦੇ।

ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਹੁਲ ਗਾਂਧੀ ਦੇ ਇਸ ਬਿਆਨ ‘ਤੇ ਇਤਰਾਜ਼ ਜਤਾਇਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਅਜਿਹੇ ਵਿਸ਼ਿਆਂ ‘ਤੇ ਬੋਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਨਾ ਤਾਂ ਗਿਆਨ ਹੈ ਅਤੇ ਨਾ ਹੀ ਸਮਝ ਹੈ। ਬਾਦਲ ਨੇ ਕਿਹਾ ਕਿ ਉਹ ਸਪੱਸ਼ਟ ਤੌਰ ‘ਤੇ ਨਹੀਂ ਜਾਣਦਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦ੍ਰਿਸ਼ਟੀਕੋਣ ਭੂਗੋਲਿਕ ਸੀਮਾਵਾਂ ਤੋਂ ਪਾਰ ਹੈ ਅਤੇ ਉਨ੍ਹਾਂ ਦੀ ਪਹੁੰਚ ਵਿੱਚ ਨਾ ਸਿਰਫ ਵਿਸ਼ਵਵਿਆਪੀ ਹੈ, ਸਗੋਂ ਬ੍ਰਹਿਮੰਡੀ ਵੀ ਹੈ।

ਆਰਪੀ ਸਿੰਘ

ਬੀਜੇਪੀ ਆਗੂ ਆਰਪੀ ਸਿੰਘ ਨੇ ਵੀ ਰਾਹੁਲ ਗਾਂਧੀ ਦੇ ਇਸ ਬਿਆਨ ਦੀ ਸ਼ਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਮੈ ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਕਾਫੀ ਦੁਖੀ ਅਤੇ ਪਰੇਸ਼ਾਨ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਮੇਰੇ ਤੋਂ ਬਹੁਤ ਪਹਿਲਾਂ ਮੱਕਾ, ਥਾਈਲੈਂਡ ਜਾ ਕੇ ਭਾਰਤ ਜੋੜੋ ਯਾਤਰਾ ਕੀਤੀ ਸੀ। ਉਨਾਂ ਨੇ ਕਿਹਾ ਕਿ ਮੈਨੂੰ ਉਮੀਦ ਸੀ ਕਿ SGPC ਅਤੇ ਹੋਰ ਸਿੱਖ ਆਗੂ ਰਾਹੁਲ ਗਾਂਧੀ ਦੀ ਖੋਖਲੀ ਸਿਆਸੀ ਭਾਰਤ ਜੋੜੋ ਯਾਤਰਾ ਦਾ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਬਰਾਬਰ ਦੱਸਣ ਉੱਤੇ ਕੋਈ ਪ੍ਰਤੀਕਰਮ ਦੇਣਗੇ ਪਰ SGPC ਅਤੇ DSGPC ਦੇ ਮੌਜੂਦਾ ਜਾਂ ਸਾਬਕਾ ਮੈਂਬਰਾਂ ਨੇ ਇੱਕ ਵੀ ਸਵਾਲ ਨਹੀਂ ਕੀਤਾ।

ਗੁਰਚਰਨ ਸਿੰਘ ਗਰੇਵਾਲ

ਇਸ ਤੋਂ ਬਾਅਦ SGPC ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਜੂਨ ਦਾ ਇਹ ਹਫ਼ਤਾ ਸਿੱਖ ਕੌਮ ਲਈ ਦਰਦ ਭਰਿਆ ਹਫ਼ਤਾ ਹੈ। ਇਸੇ ਹਫ਼ਤੇ ਵਿੱਚ ਸ਼੍ਰੀ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਗਿਆ ਸੀ, ਜਿਸ ਦੇ ਹੁਕਮ ਰਾਹੁਲ ਗਾਂਧੀ ਦੇ ਪਰਿਵਾਰ ਤੋਂ ਆਏ ਸਨ। ਉਨਾਂ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਲੋਕਾਂ ਨੂੰ ਤਾਰਨ ਦੇ ਲਈ ਉਦਾਸੀਆਂ ਕੀਤੀਆਂ ਸਨ ਨਾ ਕਿ ਆਪਣੇ ਕਿਸੇ ਨਿੱਜੀ ਕੰਮ ਲਈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੀ ਭਾਰਤ ਜੋੜੇ ਯਾਤਰਾ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਜੋੜ ਕੇ ਦੇਖਣਾ ਬਹੁਤ ਮੰਦਭਾਗਾ ਹੈ।