ਬਿਉਰੋ ਰਿਪੋਰਟ : ਕੌਮੀ ਇਨਸਾਫ ਮੋਰਚਾ ਜਦੋਂ ਤੀਜੇ ਦਿਨ ਤੈਅ ਪ੍ਰੋਗਰਾਮ ਮੁਤਾਬਿਕ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਅੱਗੇ ਵਧਿਆ ਤਾਂ ਪੁਲਿਸ ਦੇ ਨਾਲ ਹਿੰਸਕ ਝੜਪ ਹੋ ਗਈ। ਹਵਾਰਾ ਦੇ ਪਿਤਾ ਨੇ ਇਸ ਪਿੱਛੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸ ਦੇ ਹੋਏ ਇਸ ਨੂੰ ਵੱਡੀ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਜਥਾ ਸ਼ਾਤਮਈ ਢੰਗ ਦੇ ਨਾਲ ਅੱਗੇ ਵੱਧ ਰਿਹਾ ਸੀ ਤਾਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਹਿਲਾਂ ਗੰਦੇ ਪਾਣੀ ਦੇ ਨਾਲ ਬੋਛਾੜਾ ਕੀਤੀਆਂ ਗਈਆਂ ਅਤੇ ਫਿਰ ਪ੍ਰਵਾਸੀਆਂ ਦੇ ਜ਼ਰੀਏ ਇੱਟਾਂ ਦੇ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਨੇ ਸਿੰਘੂ ਬਾਰਡਰ ‘ਤੇ ਕੀਤੇ ਗਏ ਹਮਲੇ ਦੀ ਯਾਦ ਦਵਾਈ ਹੈ ਜਿਸ ਤਰ੍ਹਾਂ ਨਾਲ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ‘ਤੇ ਸਰਕਾਰ ਦੇ ਸ਼ਰਾਰਤੀ ਅਨਸਰਾਂ ਨੇ ਹਮਲਾ ਕੀਤਾ ਸੀ । ਜਗਤਾਰ ਸਿੰਘ ਹਵਾਰਾ ਦੇ ਪਿਤਾ ਨੇ ਕਿਹਾ ਅੱਜ ਦੀ ਕਾਰਵਾਈ ਨਾਲ ਸਰਕਾਰ ਦੀ ਮਨਸ਼ਾ ਨੰਗੀ ਹੋ ਗਈ ਹੈ । ਸਿਰਫ਼ ਇਨ੍ਹਾਂ ਨਹੀਂ ਉਨ੍ਹਾਂ ਨੇ ਕਿਹਾ ਵੀਰਵਾਰ ਨੂੰ ਹੀ ਜਥਾ ਇਸੇ ਤਰ੍ਹਾਂ ਸ਼ਾਤਮਈ ਢੰਗ ਦੇ ਨਾਲ ਰਵਾਨਾ ਹੋਵੇਗਾ । ਹਵਾਰਾ ਦੇ ਪਿਤਾ ਨੇ ਚੰਡੀਗੜ੍ਹ ਦੇ ਡੀਜੀਪੀ ਦੇ ਇਲਜ਼ਾਮਾਂ ਦਾ ਵੀ ਜਵਾਬ ਦਿੱਤਾ ।
ਡੀਜੀਪੀ ਨੂੰ ਜਵਾਬ
ਚੰਡੀਗੜ੍ਹ ਦੇ ਡੀਜੀਪੀ ਨੇ ਇਲਜ਼ਾਮ ਲਗਾਏ ਹਨ ਕਿ ਮੋਰਚੇ ਦੇ ਆਗੂਆਂ ਨੇ ਪੁਲਿਸ ਦੇ ਮੁਲਾਜ਼ਮਾਂ ‘ਤੇ ਹਮਲਾ ਕੀਤਾ ਜਿਸ ਵਿੱਚ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗਿਆਂ ਹਨ ਉਨ੍ਹਾਂ ‘ਤੇ ਹੁਣ ਚੰਡੀਗੜ੍ਹ ਪੁਲਿਸ ਕਾਰਵਾਈ ਕਰੇਗੀ । ਹਵਾਲਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਂਤਮਈ ਸੀ ਜਦਕਿ ਸਿੰਘਾਂ ‘ਤੇ ਅਥਰੂ ਗੈਸ ਦੇ ਨਾਲ ਹਮਲਾ ਕਰਕੇ ਚੰਡੀਗੜ੍ਹ ਪੁਲਿਸ ਨੇ ਪਹਿਲਾਂ ਹਮਲਾ ਕੀਤਾ ਹੈ ਜਿਸ ਵਿੱਚ ਮਹਿਲਾਵਾਂ,ਬੱਚਿਆਂ ਅਤੇ ਨੌਜਵਾਨਾਂ ਨੂੰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪੁਲਿਸ ਦੇ ਜਵਾਨਾਂ ਨੇ ਉਨ੍ਹਾਂ ‘ਤੇ ਲਾਠੀ ਚਾਰਜ ਕੀਤਾ । ਪ੍ਰੈਸ ਕਾਂਫਰੰਸ ਵਿੱਚ ਸ਼ਾਮਲ ਕੌਮੀ ਇਨਸਾਫ ਮੋਰਚੇ ਦੇ ਆਗੂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਦੂਜਾ ਬਹਿਬਲਕਲਾਂ ਕਾਂਡ ਬਣਾਉਣ ਦੀ ਸਾਜਿਸ਼ ਕਰ ਰਹੀ ਸੀ । ਹਵਾਰਾ ਦੇ ਪਿਤਾ ਨੇ ਕਿਹਾ ਰੋਜ਼ਾਨਾ ਚੰਡੀਗੜ੍ਹ ਪ੍ਰਸ਼ਾਸਨ ਉਨ੍ਹਾਂ ਨੂੰ ਫੋਨ ਕਰਕੇ ਪਰੇਸ਼ਾਨੀਆਂ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਉਹ ਉਸ ਨੂੰ ਫੌਰਨ ਦੂਰ ਕਰਦੇ ਸਨ। ਅੱਜ ਆਖਿਰ ਕਿਉਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ । ਹਵਾਰਾ ਦੇ ਪਿਤਾ ਨੇ ਕਿਹਾ ਮੋਰਚਾ ਕਿਸੇ ਵੀ ਕਾਰਵਾਈ ਦਾ ਸਾਹਮਣਾ ਕਰਨਾ ਲਈ ਤਿਆਰ ਹੈ । ਉਨ੍ਹਾਂ ਨੇ ਮੀਡੀਆ ਤੋਂ ਮੁਆਫੀ ਮੰਗ ਦੇ ਹੋਏ ਕਿਹਾ ਕਿ ਜੇਕਰ ਕਿਸੇ ਸਿੰਘ ਨੇ ਗੁੱਸੇ ਵਿੱਚ ਕੁਝ ਕਹਿ ਦਿੱਤਾ ਹੈ ਤਾਂ ਉਸ ਦੇ ਲਈ ਉਹ ਮੋਰਚੇ ਵੱਲੋਂ ਮੁਆਫੀ ਮੰਗ ਦੇ ਹਨ । ਉਧਰ ਮੋਰਚੇ ਦੇ ਇੱਕ ਵਫਦ ਨੇ ਸਰਕਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ ।
ਸਰਕਾਰ ਨੇ ਗੱਲਬਾਤ ਬੇਸਿੱਟਾ
ਜਗਤਾਰ ਸਿੰਘ ਹਵਾਰਾ ਦੇ ਵਕੀਲ ਦੇ ਇੱਕ ਵਫਦ ਨੇ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਕੀਤੀ । ਗੱਲਬਾਤ ਤੋਂ ਬਾਅਦ ਉਹ ਕਾਫੀ ਨਿਰਾਸ਼ ਨਜ਼ਰ ਆਏ। ਸਰਕਾਰ ਵੱਲੋਂ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਸ਼ਾਮਲ ਹੋਏ ਉਨ੍ਹਾ ਦੇ ਨਾਲ ADGP ਲਾਅ ਐਂਡ ਆਡਰ ਵੀ ਸ਼ਾਮਲ ਸਨ । ਹਵਾਰਾ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਨੂੰ ਕਿਹਾ ਉਹ ਹਵਾਰਾ ਖਿਲਾਫ਼ ਜਿੰਨੇ ਵੀ ਪੈਂਡਿੰਗ ਮਾਮਲਿਆਂ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਨਿਪਟਾਉਣ ਬਾਰੇ ਕਾਰਵਾਈ ਕਰਨ ਤਾਂ ਉਨ੍ਹਾਂ ਦਾ ਜਵਾਬ ਸੀ ਉਹ ਵੇਖ ਰਹੇ ਹਨ । ਜਦੋਂ ਉਨ੍ਹਾਂ ਕਿਹਾ ਸਰਕਾਰ ਦੇ ਸਾਹਮਣੇ ਇਹ ਅਪੀਲ ਕੀਤੇ ਹੋਏ ਕਿੰਨਾਂ ਸਮਾਂ ਹੋ ਗਿਆ ਹੈ ਤਾਂ ਉਨ੍ਹਾਂ ਦਾ ਜਵਾਬ ਟਾਲ ਮਟੋਲ ਕਰਨ ਵਾਲਾ ਸੀ । ਉਧਰ ਚੰਡੀਗੜ੍ਹ ਦੇ ਡੀਜੀਪੀ ਦਾ ਵੀ ਹਿੰਸਾ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ
ਤਲਵਾਰਾਂ,ਰਾਡ ਅਤੇ ਘੋੜੇ ‘ਤੇ ਨਿਹੰਗ
DGP ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੇ ਕੋਲ ਹਥਿਆਰ,ਰਾਡ ਅਤੇ ਡਾਂਗਾਂ ਸਨ । ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ । ਇਸ ਦੌਰਾਨ ਕਈ ਪੁਲਿਸ ਵਾਲੇ ਜ਼ਖਮੀ ਹੋਏ । ਕੁਝ ਪ੍ਰਦਰਸ਼ਨਕਾਰੀ ਘੋੜੇ ‘ਤੇ ਵੀ ਸਵਾਰ ਸਨ ਜਿੰਨਾਂ ਵਿੱਚ ਨਿਹੰਗਾਂ ਦਾ ਇੱਕ ਦਲ ਵੀ ਸੀ । ਉਨ੍ਹਾਂ ਕੋਲ ਹਥਿਆਰ ਅਤੇ ਕਿਰਪਾਨਾਂ ਸਨ ਜਿਸ ਦੇ ਨਾਲ ਉਹ ਪੁਲਿਸ ‘ਤੇ ਹਮਲਾ ਕਰ ਰਹੇ ਸਨ । DGP ਨੇ ਇਸ ਘਟਨਾ ਦੇ ਲਈ ਕੌਮੀ ਇਨਸਾਫ ਮੋਰਚੇ ਨੂੰ ਜ਼ਿੰਮੇਵਾਰ ਦੱਸਿਆ ਹੈ । ਉਨ੍ਹਾਂ ਕਿਹਾ ਪੁਲਿਸ ਕੋਲ ਪੂਰੇ ਸਬੂਤ ਹਨ ਅਤੇ ਜਲਦ ਹੀ ਮੁਲਜ਼ਮਾਂ ਦੇ ਖਿਲਾਫ FIR ਦਰਜ ਕੀਤੀ ਜਾਵੇਗੀ ।