Punjab

ਗਾਇਕਾ ਗੁਰਲੇਜ਼ ਅਖ਼ਤਰ ਦੇ ਘਰ ਕਬਜ਼ਾ ! ਫਿਰ ਕੀਤੀ ਮਾੜੀ ਕਰਤੂਤ ! CM ਮਾਨ ਕੋਲ ਪਹੁੰਚੀ ਸ਼ਿਕਾਇਤ

ਬਿਊਰੋ ਰਿਪੋਰਟ : ਪੰਜਾਬ ਦੀ ਮਸ਼ਹੂਰ ਗਾਇਕਾ ਗੁਰਲੇਜ਼ ਅਖ਼ਤਰ ਦੇ ਘਰ ‘ਤੇ ਕਬਜ਼ਾ ਕੀਤਾ ਗਿਆ ਅਤੇ ਫਿਰ ਸਮਾਨ ਵੀ ਚੋਰੀ ਕੀਤਾ ਗਿਆ । ਇਸ ਮਾਮਲੇ ਦੀ ਸ਼ਿਕਾਇਤ ਗਾਇਕਾ ਨੇ ਐੱਸਐੱਸਪੀ ਅਤੇ ਮੁੱਖ ਮੰਤਰੀ ਮਾਨ ਨੂੰ ਕੀਤੀ ਸੀ ਜਿਸ ਦਾ ਸਖ਼ਤ ਨੋਟਿਸ ਲਿਆ ਗਿਆ ਹੈ । ਉਨ੍ਹਾਂ ਨੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ ।

ਜਾਣਕਾਰੀ ਦੇ ਮੁਤਾਬਿਕ ਗੁਲਲੇਜ਼ ਅਖਤਰ ਫ਼ਰੀਦਕੋਟ ਦੇ ਪਿੰਡ ਵਾਂਦਨ ਜਟਾਣਾ ਦੀ ਰਹਿਣ ਵਾਲੀ ਹਨ । ਉੱਥੇ ਉਨ੍ਹਾਂ ਦਾ 4 ਮਰਲਿਆਂ ਦਾ ਘਰ ਹੈ ਅਤੇ ਹੁਣ ਗੁਰਲੇਜ਼ ਦੀ ਮਾਂ ਉੱਥੇ ਰਹਿੰਦੀ ਹੈ । ਕੁਝ ਦਿਨ ਪਹਿਲਾਂ ਉਨ੍ਹਾਂ ਦੀ ਮਾਂ ਗੁਲਲੇਜ਼ ਨੂੰ ਮਿਲਣ ਲੁਧਿਆਣਾ ਆਈ ਸੀ । ਪਰ ਪਿੱਛੋ ਕੁਝ ਬਦਮਾਸ਼ਾਂ ਨੇ ਉਨ੍ਹਾਂ ਦੇ ਘਰ ਦਾ ਗੇਟ ਤੋੜ ਕੇ ਘਰ ‘ਤੇ ਕਬਜ਼ਾ ਕਰ ਲਿਆ ਸੀ ਅਤੇ ਜਦੋਂ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਮੁਲਜ਼ਮ ਸਮਾਨ ਲੈਕੇ ਫਰਾਰ ਹੋ ਗਏ ।

ਇਸ ਮਾਮਲੇ ਵਿੱਚ ਗੁਰਲੇਜ਼ ਦੀ ਮਾਂ ਵੱਲੋਂ ਫਰੀਦਕੋਟ ਦੇ ਐੱਸਐੱਸਪੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਸੀ । ਮੁੱਖ ਮੰਤਰੀ ਦਫਤਰ ਨੇ ਇਸ ਮਾਮਲੇ ਵਿੱਚ ਫੌਰਨ ਕਾਰਵਾਈ ਕਰਦੇ ਹੋਏ ਮੁਲਜਮ਼ਾਂ ਨੂੰ ਫੜਨ ਦੀ ਹਦਾਇਤ ਦਿੱਤੀ । ਗੁਲਰੇਜ਼ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਥਾਣੇ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਸੀ । ਪਰ ਹੁਣ ਤੱਕ ਮੁਲਜ਼ਮਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ ।