Manoranjan Punjab

ਗਿੱਪੀ ਗਰੇਵਾਲ ਦੇ BJP ਲੀਡਰ ਨਾਲ ਮੁਲਾਕਾਤ ਦੇ ਕੀ ਮਾਇਨੇ? ਸਿਆਸੀ ਅਟਕਲਾਂ ਹੋਈਆਂ ਸ਼ੁਰੂ

Punjabi singer Gippy Grewal, BJP leader Gajendra Shekhawat, ਪੰਜਾਬੀ ਸਿੰਗਰ ਗਿੱਪੀ ਗਰੇਵਾਲ, ਪੰਜਾਬੀ ਗਾਇਕ, ਪੰਜਾਬੀ ਫਿਲਮਾਂ, ਪੰਜਾਬ ਸਰਕਾਰ, ਭਾਜਪਾ, ਬੀਜੇਪੀ ਲੀਡਰ ਰਾਜੇਂਦਰ ਸ਼ੇਖ਼ਾਵਤ

ਚੰਡੀਗੜ੍ਹ :  ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ(Punjabi singer Gippy Grewal) ਨੇ ਕੇਂਦਰ ਮੰਤਰੀ ਗਜੇਂਦਰ ਸ਼ੇਖਾਵਤ(BJP leader Gajendra Shekhawat) ਨਾਲ ਮੁਲਾਕਾਤ ਕੀਤੀ ਹੈ। ਇਸ ਸਬੰਧੀ ਬਕਾਇਦਾ ਰੂਪ ਵਿੱਚ ਬੀਜੀਪੀ ਆਗੂ ਰਜੇਂਦਰ ਸ਼ੇਖਾਵਤ ਨੇ ਆਪਣੇ ਸ਼ੋਸਲ ਮੀਡੀਆ ਅਕਾਉਂਟ ‘ਤੇ ਮੁਲਾਕਤ ਦੀ ਤਸਵੀਰ ਪਾਈ ਹੈ। ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵੀਂਆਂ ਅਟਲਕਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।

ਬੀਜੀਪੀ ਆਗੂ ਰਜੇਂਦਰ ਸ਼ੇਖਾਵਤ ਨੇ ਇਸ ਮੁਲਾਕਤ ਸਬੰਧੀ ਟਵੀਟ ਕਰਦਿਆਂ ਲਿਖਿਆ ਹੈ ਕਿ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਜੀ ਨੂੰ ਮਿਲ ਕੇ ਖੁਸ਼ੀ ਹੋਈ। ਉਨ੍ਹਾਂ ਨਾਲ ਚੰਗੀ ਚਰਚਾ ਹੋਈ। ਪੰਜਾਬ ਪ੍ਰਤੀ ਉਨ੍ਹਾਂ ਦੀ ਜਜ਼ਬਾਤੀ ਸੋਚ ਨੇ ਉਸ ਨੂੰ ਪ੍ਰਭਾਵਿਤ ਕੀਤਾ ਹੈ।

 

ਇਹ ਮੁਲਾਕਾਤ ਨਾਲ ਸਿਆਸੀ ਚਰਚਾ ਛਿੜ ਗਈ ਹੈ ਕਿ ਹੋਰਨਾਂ ਕਲਾਕਾਰ ਵਾਂਗ ਗਿੱਪੀ ਗਰੇਵਾਲ ਵੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ ? ਕੀ ਬੀਜੇਪੀ ਸੰਨੀ ਦਿਉਲ ਵਾਂਗ ਗਿੱਪੀ ਗਰੇਪਾਲ ਨੂੰ ਵੀ  ਲੋਕ ਸਭਾ ਚੋਣਾਂ ਵਿੱਚ ਆਪਣੇ ਉਮੀਦਵਾਰ ਵੱਜੋਂ ਖੜ੍ਹਾ ਕਰੁਨਾ ਚਾਹੁੂੰਦੀ ਹੈ।