ਚੰਡੀਗੜ੍ਹ : ਪੰਜਾਬ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਪੇਜ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਪੇਜ’ਤੇ ਸਿੱਧੂ ਮੂਸੇਵਾਲਾ ਦੇ ਕਾਤਲ ( sidhu moosawala) ਲਾਰੈਂਸ ਬਿਸ਼ਨੋਈ ( lawrence bishnoi) ਦੀ ਫੋਟੋ ਲੱਗੀ ਹੋਈ ਹੈ । ਪੇਜ ਦੇ ਜ਼ਰੀਏ ਗੈਰ ਕਾਨੂੰਨੀ ਹਥਿਆਰਾਂ ਦੀ ਆਨਲਾਈਨ ( online) ਸਮਗਲਿੰਗ ਕੀਤੀ ਜਾ ਰਹੀ ਹੈ। ਪੇਜ ‘ਤੇ ਹਥਿਆਰਾਂ ਦੇ ਤਸਕਰ ਸ਼ਰੇਆਮ ਲਿਖ ਰਹੇ ਹਨ ਕਿ ਜੇਕਰ ਡਿਲੀਵਰੀ ਲੈਣੀ ਹੈ ਤਾਂ ਇਨਬਾਕਸ ਵਿੱਚ ਦਸੋਂ । ਉਧਰ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਦਾ ਵੀ ਇਸ ਦੇ ਬਿਆਨ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਗੈਂਗ ਦਾ ਮੈਂਬਰ ਸੋਨੂੰ ਕਾਨਪੁਰ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੈ । ਬਦਮਾਸ਼ ਲਗਾਤਾਰ ਸੋਸ਼ਲ ਮੀਡੀਆ ਦੇ ਪੇਜ ‘ਤੇ ਪੋਸਟ ਪਾ ਰਹੇ ਹਨ। ਸਿਰਫ਼ ਇੰਨਾਂ ਹੀ ਨਹੀਂ Whatsapp ਨੰਬਰ 8426984881 ਵੀ ਜਾਰੀ ਕੀਤਾ ਗਿਆ ਹੈ । ਪਰ ਹੈਰਾਨੀ ਦੀ ਗੱਲ ਇਹ ਕਿ ਪੰਜਾਬ ਪੁਲਿਸ ਨੇ ਇਸ ਪੇਜ ਨੂੰ ਬੰਦ ਕਰਨ ਦੇ ਲਈ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਸੋਨੂੰ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਕੁਝ ਲੋਕ ਉਸ ‘ਤੇ ਧੋਖਾਧੜੀ ਦਾ ਇਲਜ਼ਾਮ ਲੱਗਾ ਰਹੇ ਹਨ ਪਰ ਉਹ ਸਾਫ਼ ਕਰਨਾ ਚਾਉਂਦਾ ਹੈ ਕਿ ਉਸ ਦਾ whatsapp ਨੰਬਰ ਚੱਲ ਰਿਹਾ ਹੈ ।
ਪੋਸਟ ਵਿੱਚ ਇੱਕ ਹੋਰ ਹਥਿਆਰ ਤਸਕਰ ਗਿਲਜੀਤ ਸਿੰਘ ਜੱਟ ਦਾ ਨਾਂ ਵੀ ਹੈ । ਮੁਲਜ਼ਮ ਨੇ ਪੋਸਟ ਵਿੱਚ ਲਿਖਿਆ ਹੈ ਕਿ ਜਿਸ ਕਿਸੇ ਨੂੰ ਵੀ ਹਥਿਆਰਾਂ ਦੀ ਡਿਲੀਵਰੀ ਦੀ ਜ਼ਰੂਰਤ ਹੈ ਉਹ ਇਨਬਾਕਸ ਵਿੱਚ ਆਪਣਾ ਸੁਨੇਹਾ ਭੇਜਣ। ਫੇਸਬੁੱਕ ਪੋਸਟ ਵਿੱਚ ਇਹ ਵੀ ਲਿਖਿਆ ਹੈ ਕਿ ਸਮਾਨ ਦੀ ਸੇਫਤੀ ਤੁਹਾਡੀ ਹੋਵੇਗੀ। ਜੇਕਰ ਕਿਸੇ ਨੇ ਕੰਮ ਕਰਨਾ ਹੈ ਤਾਂ ਉਹ ਕਮੈਂਟ ਬਾਕਸ ਵਿੱਚ ਨੰਬਰ ਨਾ ਪਾਏ ਬਲਕਿ ਇਨਬਾਕਸ ਵਿੱਚ ਮੈਸੇਜ ਕਰੇ ਮੈਂ ਆਪ ਹੀ ਜਵਾਬ ਦੇਵਾਂਗਾ,ਪੋਸਟ ਵਿੱਚ ਲਿਖਿਆ ਕਿ ਉਹ ਹੀ ਰਿਪਲਾਈ ਕਰੇ ਜੋ ਜ਼ਿੰਮੇਵਾਰੀ ਨਾਲ ਕੰਮ ਕਰ ਸਕਦਾ ਹੈ । ਅਖੀਰਲੇ ਸਮੇਂ ਧੋਖਾ ਨਹੀਂ ਹੋਣਾ ਚਾਹੀਦਾ ਹੈ।ਉਧਰ ਇੱਕ ਹੋਰ ਮੁਲਜ਼ਮ ਰਾਹੁਲ ਠਾਕੁਰ ਨੇ ਪਿਸਤੌਲ ਦੀ ਫੋਟੋ ਪਾਕੇ ਲਿਖਿਆ ਕੰਮ ਤੁਸੀਂ ਬੋਲੋ ਰਕਮ ਮੈਂ ਦਸਾਂਗਾ ।
ਬੰਬੀਹਾ ਗੈਂਗ ਨੇ ਵੀ ਆਨਲਾਈਨ ਭਰਤੀ ਲਈ ਪੋਸਟ ਪਾਈ ਸੀ
ਪਿਛਲੇ ਮਹੀਨੇ ਬੰਬੀਹਾ ਗੈਂਗ ਨੇ ਵੀ ਫੇਸਬੁੱਕ ‘ਤੇ ਪੋਸਟ ਪਾਕੇ ਆਪਣੇ ਗੈਂਗ ਲਈ ਭਰਤੀਆਂ ਸ਼ੁਰੂ ਕੀਤੀਆਂ ਸਨ। ਇੱਕ whatsapp ਨੰਬਰ ਵੀ ਜਾਰੀ ਕੀਤਾ ਸੀ । ਪੋਸਟ ਵਿੱਚ ਬੰਬੀਹਾ ਗਰੁੱਪ ਨੇ ਲਿਖਿਆ ਸੀ ਕਿ ਜੋ ਗੈਂਗ ਦੇ ਨਾਲ ਜੁੜਨਾ ਚਾਉਂਦੇ ਹਨ ਉਹ 77400-13056 whatsapp ਨੰਬਰ ‘ਤੇ ਸੰਪਰਕ ਕਰਨ । ਇਸ ਤੋਂ ਬਾਅਦ ਮਾਨਸਾ ਪੁਲਿਸ ਨੇ ਨੰਬਰ ਪਾਉਣ ਵਾਲੇ ਮੁਲਜ਼ਮ ਨੂੰ ਫੜ ਲਿਆ ਸੀ । ਪੁੱਛ-ਗਿੱਛ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਉਹ ਸਿੱਧੂ ਮੂ੍ਸੇਵਾਲਾ ਦੇ ਫੈਨ ਸਨ । ਉਧਰ ਗੈਂਗਸਟਰਾਂ ਦੀਆਂ ਹਥਿਆਰਾਂ ਵਾਲੀ ਪੋਸਟ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਵੀ ਜੇਲ੍ਹ ਪ੍ਰਸ਼ਾਸਨ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਹਨ ।
ਹਰਜੋਤ ਬੈਂਸ ਨੇ ਦਿੱਤੇ ਸਖ਼ਤ ਨਿਰਦੇਸ਼
ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਜੇਲ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਹਨ ਕਿ ਜਿੰਨਾਂ ਜੇਲ੍ਹਾਂ ਦੇ ਅੰਦਰ ਗੈਂਗਸਟਰ ਬੰਦ ਹਨ ਉਨ੍ਹਾਂ ਦੀ ਬੈਰਕ ਦਿਨ ਵਿੱਚ 6 ਵਾਰ ਚੈੱਕ ਕਰਨ । 3 ਵਾਰ ਦਿਨ ਵੇਲੇ ਅਤੇ 3 ਵਾਰ ਵੇਲੇ ਚੈਕਿੰਗ ਕੀਤੀ ਜਾਵੇ । ਇਸ ਤੋਂ ਪਹਿਲਾਂ ਜੇਲ੍ਹ ਮੰਤਰੀ ਨੇ ਕਿਹਾ ਸੀ ਜੇਲ੍ਹ ਵਿੱਚ ਵਧੀਆਂ ਤਕਨੀਕ ਦੇ ਜੈਮਰ ਲਗਵਾਉਣ ਦੇ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਜਿਸ ਨੂੰ ਮਨਜ਼ੂਰੀ ਮਿਲ ਗਈ ਹੈ ।