Punjab

ਕ੍ਰਿਸ਼ਚਨ ਲੀਗ ਨੇ ਜਥੇਦਾਰ ਦੇ ਬਿਆਨ ਨੂੰ ਦੱਸਿਆ ਮਾਹੌਲ ਖਰਾਬ ਕਰਨ ਵਾਲਾ !

christian league object on jathedar harpreet singh statment

ਅੰਮ੍ਰਿਤਸਰ : ਦਿਵਾਲੀ ਮੌਕੇ ਸ੍ਰੀ ਅਕਾਲ ਤਖ਼ਤ ( sri akal Takhat) ਤੋਂ ਸੰਬੋਧਨ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Harpreet singh) ਨੇ ਕੌਮ ਦੇ ਸਾਹਮਣੇ ਕਈ ਮੁੱਦੇ ਰੱਖੇ। ਇੰਨਾਂ ਵਿੱਚ ਸਭ ਤੋਂ ਅਹਿਮ ਮੁੱਦਾ ਸੀ ਸਿੱਖਾਂ ਦੇ ਧਰਮ ਪਰਿਵਰਤਨ ਦਾ । ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਕਿਹਾ ਕੁਝ ਨਕਲੀ ਪਾਸਟਰਾਂ ਵੱਲੋਂ ਇਸਾਈਅਤ ਦੀ ਆੜ ਵਿੱਚ ਪਾਖੰਡਵਾਦ ਫੈਲਾ ਕੇ ਭੋਲੇ-ਭਾਲੇ ਸਿੱਖਾਂ ਦਾ ਸਰੀਰਕ,ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰਵਾਇਆ ਜਾ ਰਿਹਾ ਹੈ। ਜਥੇਦਾਰ ਨੇ ਕਿਹਾ ਪਰ ਇਸ ਮਸਲੇ ਤੇ ਸਰਕਾਰ ਖਾਮੋਸ਼ ਹੈ ।ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਜਥੇਦਾਰ ਦੇ ਇਸ ਬਿਆਨ ‘ਤੇ ਨੈਸ਼ਨਲ ਕ੍ਰਿਸ਼ਚਨ ਲੀਗ ਦਾ ਤਿੱਖਾ ਬਿਆਨ ਸਾਹਮਣੇ ਆਇਆ ਹੈ ।

ਨੈਸ਼ਲਨ ਕ੍ਰਿਸ਼ਚਨ ਲੀਗ ਦਾ ਬਿਆਨ

ਨੈਸ਼ਨਲ ਕ੍ਰਿਸਚਨ ਲੀਗ ਦੇ ਸੂਬਾ ਪ੍ਰਧਾਨ ਜਗਦੀਸ਼ ਮਸੀਹ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੀ ਨਿਖੇਦੀ ਕੀਤੀ ਹੈ ਅਤੇ ਕਿਹਾ ਏਜੇਂਸੀਆ ਦੇ ਕਹਿਣ ‘ਤੇ ਭਾਈਚਾਰੇ ਵਿੱਚ ਵੰਡੀਆ ਨਾ ਪਾਉ। ਜਗਦੀਸ਼ ਮਸੀਹ ਨੇ ਕਿਹਾ ਅਜਿਹੇ ਬਿਆਨ ਅੱਗ ਲਗਾਉਣ ਵਾਲੇ ਹਨ । ਸਿੱਖਾਂ ਦੀ ਸਿਰਮੋਰ ਸੰਸਥਾ ਵੱਲੋਂ ਦਿੱਤੇ ਅਜਿਹੇ ਬਿਆਨਾਂ ਨਾਲ ਮਾਹੌਲ ਖ਼ਰਾਬ ਹੋ ਸਕਦਾ ਹੈ । ਨੈਸ਼ਨਲ ਕ੍ਰਿਸ਼ਚਨ ਲੀਗ ਦੇ ਸੂਬਾ ਪ੍ਰਧਾਨ ਨੇ ਕਿਹਾ 21 ਸਾਲ ਪਹਿਲਾਂ ਜਦੋਂ ਉਡੀਸਾ ਵਿੱਚ ਮਸੀਹ ਭਾਈਚਾਰੇ ਨੂੰ ਕੁਝ ਸ਼ਰਾਰੀਤ ਅਨਸਰਾਂ ਵੱਲੋਂ ਜ਼ਿੰਦਾ ਸਾੜ ਦਿੱਤਾ ਗਿਆ ਸੀ ਤਾਂ ਉਸ ਵੇਲੇ ਸਿਮਰਨਜੀਤ ਸਿੰਘ ਮਾਨ ਅਤੇ ਪੂਰੇ ਸਿੱਖ ਪੰਥ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ । ਜਿਸ ਤੋਂ ਬਾਅਦ ਸਾਫ਼ ਹੋ ਗਿਆ ਸੀ ਸਿੱਖ ਅਤੇ ਇਸਾਈ ਭਾਈਚਾਰੇ ਦੀ ਏਕਤਾ ਨੂੰ ਕੋਈ ਤੋੜ ਨਹੀਂ ਸਕਦਾ ਹੈ । ਜਗਦੀਸ਼ ਮਸੀਲ ਨੇ ਅਮ੍ਰਿਤਪਾਲ ਸਿੰਘ ਦੇ ਬਿਆਨਾਂ ਨੂੰ ਲੈਕੇ ਕਿਹਾ ਕਿ ਅਮ੍ਰਿਤਪਾਲ ਅਜੇ ਕੱਲ ਦਾ ਜਵਾਕ ਹੈ। ਉਹ 27 ਸਾਲਾਂ ਨੌਜਵਾਨ ਹੈ। ਉਸਨੂੰ ਕਿੰਨੀ ਕੁ ਸਮਝ ਹੈ ? ਉਹ ਵੀ ਏਜੇਂਸੀਆ ਨਾਲ ਮਿਲ ਕੇ ਇਹ ਸਭ ਕੁਝ ਕਰ ਰਿਹਾ ਹੈ ।

ਜਥੇਦਾਰ ਨੇ ਬੰਦੀ ਸਿੰਘਾਂ ਦਾ ਵੀ ਮੁੱਦਾ ਚੁੱਕਿਆ

ਦਿਵਾਲੀ ਸੰਬੋਧਨ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੰਦੀ ਸਿੰਘਾਂ ਦਾ ਮੁੱਦਾ ਵੀ ਚੁੱਕਿਆ ਉਨ੍ਹਾਂ ਕਿਹਾ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੈਠੇ ਸਾਡੇ ਸੰਘਰਸ਼ੀ ਯੋਧੇ ਆਪਣੇ ਘਰ ਪਰਤਣ ਦੀ ਉਡੀਕ ਕਰ ਰਹੇ ਹਨ । ਪਰ ਸਰਕਾਰਾਂ ਕੋਈ ਸੁਣਵਾਈ ਨਹੀਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਸਿੱਖ ਦੇਸ਼ ਅਤੇ ਵਿਦੇਸ਼ ਅੰਦਰ ਗੁਰਦੁਆਰਿਆਂ ਦੇ ਪ੍ਰਬੰਧਾਂ ‘ਤੇ ਕਾਬਜ ਹੋਣ ਲਈ ਲੜਾਈਆਂ ਲੜ ਰਹੇ ਹਾਂ। ਇਹ ਲੜਾਈਆਂ ਵਕਤ ਅਤੇ ਧਨ ਦੀ ਬਰਬਾਦੀ ਤੋਂ ਇਲਾਵਾ ਸਾਡੇ ਅੰਦਰ ਧੜੇਬੰਦੀਆਂ ਤੇ ਨਫਰਤ ਪੈਦਾ ਕਰ ਰਹੀਆਂ ਹਨ। ਸਿੱਖ ਬੰਦੀਆਂ ਨੂੰ ਰਿਹਾਅ ਕਰਾਉਣ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ, ਖਾਸ ਤੌਰ ‘ਤੇ ਪ੍ਰਵਾਸੀ ਸਿੱਖ, ਭਾਰਤ ਸਰਕਾਰ ਦੇ ਬੰਦ ਕੰਨ ਖੋਲ੍ਹਣ ਲਈ ਰੋਸ ਪ੍ਰਦਰਸ਼ਨਾਂ ਤੋਂ ਇਲਾਵਾ ਆਪਣੀਆਂ ਸਰਕਾਰਾਂ ਰਾਹੀਂ ਬੰਦੀ ਸਿੱਖਾਂ ਨੂੰ ਰਿਹਾਅ ਕਰਾਉਣ ਲਈ ਯਤਨ ਕਰਨ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਧਾਰਮਿਕ, ਵਿਦਿਅਕ ਤੇ ਮਾਨਵ ਭਲਾਈ ਦੇ ਕਾਰਜ ਸਮਾਜ ਨੂੰ ਸ਼ਕਤੀਵਰ ਬਣਾਉਣ ਵਾਲੇ ਹਨ ਤੇ ਇਨ੍ਹਾਂ ਨੂੰ ਹੋਰ ਨਿਗਰ ਬਣਾਉਣ ਲਈ ਉਪਰਾਲੇ ਹੋਣੇ ਚਾਹੀਦੇ ਹਨ । ਪਰ ਸਾਜ਼ਿਸ਼ਾਂ ਅਤੇ ਆਪਸੀ ਰਾਜਸੀ ਵਖਰੇਵਿਆਂ ਦੇ ਕਰਕੇ ਸਰਕਾਰ ਵੱਲੋਂ ਇਸ ਦੀ ਅਖੰਡਤਾ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜੋਰ ਕਰਨ ਦੀ ਸਰਕਾਰੀ ਕੋਸ਼ਿਸ਼ ਨਾਲ ਪੰਥ ਕਮਜ਼ੋਰ ਨਾ ਹੋਵੇ, ਇਸ ਲਈ ਸਭ ਪੰਥਕ ਧਿਰਾਂ ਨੂੰ ਪੰਥ ਅਤੇ ਪੰਥਕ ਸੰਸਥਾਵਾਂ ਦੀ ਮਜ਼ਬੂਤੀ ਲਈ ਇਕੱਨ ਰਹਿਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪੰਥਕ ਏਕਤਾ ਦੇ ਪੱਖ ਤੋਂ ਕੇਵਲ ਰਾਜਸੀ ਏਕਤਾ ਹੀ ਮਹੱਤਵਪੂਰਨ ਨਹੀਂ ਹੈ, ਪੰਥ ਦੀਆਂ ਸਭ ਧਿਰਾਂ ਨੂੰ ਇੱਕ ਨਿਊਨਤਮ ਕਾਰਜਕਰਮ ਮਿੱਥ ਕੇ ਸਿੱਖ ਕੌਮ ਨੂੰ ਅੱਗੇ ਲਿਜਾਣ ਲਈ ਉਸਾਰੂ ਕੰਮ/ਪ੍ਰੋਜੈਕਟ ਆਰੰਭਣੇ ਚਾਹੀਦੇ ਹਨ।