India Punjab

ਸਭ ਤੋਂ ਪਹਿਲਾਂ ਭਾਰਤ ‘ਚ ਪੰਜਾਬ ਦੇ ਇਸ ਸ਼ਹਿਰ ‘ਚ ਨਜ਼ਰ ਆਇਆ ਸੂਰਜ ਗ੍ਰਹਿਣ,ਵੇਖੋ ਤਸਵੀਰਾਂ

Amrtisar seen first Solar eclips

ਅੰਮ੍ਰਿਤਸਰ : 25 ਅਕਤੂਬਰ ਨੂੰ ਸਾਲ ਦਾ ਅਖੀਰਲਾ ਸੂਰਜ ਗ੍ਰਹਿਣ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੇਖਿਆ ਗਿਆ, ਇਹ ਭਾਰਤ ਵਿੱਚ ਤਕਰੀਬਨ 2 ਘੰਟੇ ਤੱਕ ਵਿਖਾਈ ਦਿੱਤਾ ਹੈ। ਦੇਸ਼ ਵਿੱਚ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਸੂਰਜ ਗ੍ਰਹਿਣ ਵਿਖਾਈ ਦਿੱਤੀ । ਸ਼ਾਮ 4.19 ‘ਤੇ ਇੱਥੇ ਸੂਰਜ ਗ੍ਰਹਿਣ ਲੱਗਾ । ਇਸ ਤੋਂ ਇਲਾਵਾ ਮੁੰਬਈ ਵਿੱਚ ਸ਼ਾਮ 6.09 ‘ਤੇ ਸੂਰਜ ਗ੍ਰਹਿਣ ਲੱਗਿਆ। ਜ਼ਿਆਦਾਤਰ ਥਾਵਾਂ ‘ਤੇ ਸੂਰਜ ਗ੍ਰਹਿਣ ਸੂਰਜ ਡੁੱਬਣ ਦੇ ਨਾਲ ਖ਼ਤਮ ਹੋ ਗਿਆ । ਪਟਿਆਲਾ ਅਤੇ ਜੰਮੂ ਤੋਂ ਵੀ ਸੂਰਜ ਗ੍ਰਹਿਣ ਦੀ ਸ਼ਾਨਦਾਰ ਤਸਵੀਰਾਂ ਸਾਹਮਣੇ ਆਇਆ ਹਨ

ਵਿਗਿਆਨਿਕਾਂ ਮੁਤਾਬਿਕ ਸੂਰਜ ਗ੍ਰਹਿਣ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਅਸਾਨੀ ਨਾਲ ਵੇਖਿਆ ਜਾ ਸਕਦਾ ਹੈ। ਜਦਕਿ ਪੂਰਵੀ ਹਿੱਸਿਆ ਵਿੱਚ ਇਹ ਨਜ਼ਰ ਨਹੀਂ ਆਇਆ ਹੈ। ਕਿਉਂਕਿ ਇੱਥੇ ਜਲਦ ਸੂਰਜ ਡੁੱਬ ਜਾਂਦਾ ਹੈ। ਜ਼ਿਆਦਾਤਰ ਸ਼ਹਿਰਾਂ ਵਿੱਚ ਸ਼ਾਮ 4.50 ‘ਤੇ ਸੂਰਜ ਗ੍ਰਹਿਣ ਨਜ਼ਰ ਆਇਆ ਹੈ ।

ਭਾਰਤ ਤੋਂ ਪਹਿਲਾਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਸੂਰਜ ਗ੍ਰਹਿਣ ਨਜ਼ਰ ਆਇਆ । ਜਿੰਨਾਂ ਦੇਸ਼ਾਂ ਵਿੱਚ ਸੂਰਜ ਗ੍ਰਹਿਣ ਵੇਖਿਆ ਗਿਆ ਉਨ੍ਹਾਂ ਵਿੱਚ ਅਮਰੀਕਾ,ਸਪੇਨ,ਉੱਤਰ ਪੂਰਵੀ ਅਫਰੀਕਾ,ਪੱਛਮੀ ਏਸ਼ੀਆਂ ਦੇ ਮੁਲਕ ਹਨ।

ਸੂਰਜ ਗ੍ਰਹਿਣ ਦੀ ਵਜ੍ਹਾ ਕਰਕੇ ਦੇਸ਼ ਵਿੱਚ ਗੋਵਰਧਨ ਪੂਜਾ ਅਤੇ ਭਾਈ ਦੂਜ ਇਕੱਠੇ ਹੀ ਮਨਾਏ ਜਾਣਗੇ । 2022 ਵਿੱਚ 2 ਸੂਰਜ ਗ੍ਰਹਿਣ ਲੱਗਣੇ ਸਨ । ਪਹਿਲਾਂ ਸੂਰਜ ਗ੍ਰਹਿਣ 30 ਅਪ੍ਰੈਲ 2022 ਨੂੰ ਲੱਗਿਆ ਜਦਕਿ ਦੂਜਾ 25 ਅਕਤੂਬਰ ਨੂੰ ਲੱਗਿਆ ਹੈ । ਹਿੰਦੂ ਧਰਮ ਮੁਤਾਬਿਕ ਇਸ ਦਿਨ ਮੰਦਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ ਕਿਉਂਕਿ ਇਸ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਹੈ ।

ਭਾਰਤ ਵਿੱਚ ਸੂਰਜ ਗ੍ਰਹਿਣ ਦਾ ਸਮਾਂ

ਸੂਰਜ ਗ੍ਰਹਿਣ ਦਾ ਸਮਾਂ 04 ਵਜਕੇ 49 ਮਿੰਟ ਸੀ

ਸੂਰਜ ਗ੍ਰਹਿਣ ਦੇ ਖ਼ਤਮ ਹੋਣ ਦਾ ਸਮਾਂ: ਸ਼ਾਮ 06 ਵਜਕੇ 06 ਮਿੰਟ