Punjab

ਪੰਜਾਬ ਯੂਨੀ. ਚੰਡੀਗੜ੍ਹ ‘ਚ 30 ਜੂਨ ਤੱਕ ਵਿਦਿਆਰਥੀਆਂ ਦੀ ਐਂਟਰੀ ‘ਤੇ ਰੋਕ

‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ‘ਚ ਕੋਵਿਡ-19 ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਨੇ ਅੱਜ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜਿਨ੍ਹਾਂ ਵਿੱਚ 30 ਜੂਨ ਤੱਕ ਟੀਚਿੰਗ ਸ਼ੁਰੂ ਨਹੀਂ ਹੋਵੇਗੀ, ਤੇ ਵਿਦਿਆਰਥੀਆਂ ਨੂੰ ਨਹੀਂ ਬੁਲਾਇਆ ਜਾਵੇਗਾ। ਕੱਲ੍ਹ 16 ਜੂਨ ਤੋਂ ਸਿਰਫ ਲਿਮਟਿਡ ਸਟਾਫ ਨੂੰ ਬੁਲਾਇਆ ਜਾਵੇਗਾ। ਜਿਸ ਮੁਤਾਬਕ ਕੈਂਪਸ ‘ਚ 33 ਫੀਸਦੀ ਸਟਾਫ ਹੀ ਬੁਲਾਇਆ ਜਾਵੇਗਾ। ਯੂਨੀਵਰਸਿਟੀ ਵਿੱਚ ਪਬਲਿਕ ਡੀਲਿੰਗ ਬੰਦ ਰਹੇਗੀ, ਬਾਕੀ ਸਟਾਫ ਨੂੰ ਰੋਟੇਸ਼ਨ ‘ਤੇ ਸੱਦਿਆ ਜਾਵੇਗਾ। ਕੰਟੇਨਮੈਂਟ ਜ਼ੋਨ ਵਾਲੇ ਸਟਾਫ ਨੂੰ ਯੂਨੀ ‘ਚ ਆਉਣ ਦੀ ਆਗਿਆ ਨਹੀਂ ਹੈ, ਵੱਧਦੇ ਕੇਸਾਂ ਨੂੰ ਵੇਖਦੇ ਹੋਏ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਵੱਲੋਂ ਇਹ ਫੈਸਲਾ ਲਿਆ ਗਿਆ।

ਯੂਸੋਲ ਡਿਪਾਰਟਮੈਂਟ ਵੱਲੋਂ ਮਾਸ ਕਾਮਨੀਕੇਸ਼ਨ ਦੇ ਵਿਦਿਆਰਥੀਆਂ ਲਈ ਘਰ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਅਤੇ ਨਾਲ ਹੀ ਵਿਦਿਆਰਥੀਆਂ ਨੂੰ ਅਸਾਈਨਮੈਂਟਾਂ ਨੂੰ ਪੋਸਟ ਜਾ ਕੋਰਿਅਰ ਰਾਹੀਂ ਭੇਜਣ ਦੀ ਆਗਿਆ ਦਿੱਤੀ ਗਈ। ਹੋਰ ਡਿਪਾਰਟਮੈਂਟ ਦੇ ਟੀਚਰਾਂ ਆਨਲਾਈਨ ਜਾਂ ਵਟਸੈਪ ਗਰੂਪ ਰਾਹੀਂ ਆਉਣ ਵਾਲੇ ਪੇਪਰਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।