Punjab

ਪੰਜਾਬ ਪੁਲਿਸ ਨੇ ਸੁਲਝਾਇਆ ਲੁਧਿਆਣਾ ਕੈਸ਼ ਵੈਨ ਲੁੱਟਣ ਦਾ ਮਾਮਲਾ, 5 ਜਣਿਆਂ ਨੂੰ ਕੀਤਾ ਗ੍ਰਿਫ਼ਤਾਰ

Punjab Police solved the Ludhiana cash van robbery case, arrested 5 people

ਲੁਧਿਆਣਾ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਦੇ ਸਹਿਯੋਗ ਨਾਲ 60 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਕੈਸ਼ ਵੈਨ ਲੁੱਟ ਦਾ ਮਾਮਲਾ ਹੱਲ ਕਰ ਲਿਆ ਹੈ। ਇਸ ਸਬੰਧੀ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਵੀ ਕੀਤਾ ਹੈ। ਦੱਸ ਦੇਈਏ ਕਿ ਕੈਸ਼ ਟਰਾਂਸਫ਼ਰ ਕੰਪਨੀ ਸੀ.ਐੱਮ.ਐੱਸ. ਦੇ ਦਫ਼ਤਰ ਵਿਚੋਂ 8.49 ਕਰੋੜ ਰੁਪਏ ਦੀ ਲੁੱਟ ਹੋਈ ਸੀ।

ਡੀ .ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰਕੇ ਦੱਸਿਆ ਕਿ ਲੁਧਿਆਣਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਰਲ ਕੇ ਲੁਧਿਆਣਾ ਕੈਸ਼ ਵੈਨ ਲੁੱਟਣ ਦਾ ਕੇਸ 60 ਘੰਟਿਆਂ ਵਿਚ ਹੱਲ ਕਰ ਲਿਆ ਹੈ। ਕੁੱਲ 10 ਮੁਲਜ਼ਮਾਂ ਵਿਚੋਂ 5 ਗ੍ਰਿਫ਼ਤਾਰ ਕਰ ਲਏ ਗਏ ਹਨ ਤੇ ਕਾਫ਼ੀ ਪੈਸਾ ਬਰਾਮਦ ਕਰ ਲਿਆ ਗਿਆ ਹੈ। ਇਸ ਲੁੱਟ ਨੂੰ 10 ਜਣਿਆਂ ਨੇ ਅੰਜਾਮ ਦਿੱਤਾ ਸੀ, ਜਿਸ ਵਿਚੋਂ ਪੰਜ ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਡੀ.ਜੀ.ਪੀ. ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਲੁਧਿਆਣਾ ਲੁੱਟ ਮਾਮਲੇ ਵਿਚ ਬਹੁਤ ਵੱਡੀ ਸਫਲਤਾ ਹੱਥ ਲੱਗੀ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਵਿਚ ਇਹ ਲੁੱਟ ਦੀ ਵਾਰਦਾਤ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ 2 ਵਜੇ ਦੀ ਕਰੀਬ ਵਾਪਰੀ ਸੀ।

ਜਿੱਥੇ ਨਿਊ ਰਾਜਗੁਰੂ ਨਗਰ ਇਲਾਕੇ ਵਿਚ ਕੈਸ਼ ਟਰਾਂਸਫ਼ਰ ਕੰਪਨੀ ਸੀ.ਐੱਮ.ਐੱਸ. ਦਫ਼ਤਰ ਵਿਚ 8.49 ਕਰੋੜ ਰੁਪਏ ਨਕਦੀ ਲੈ ਕੇ ਲੁਟੇਰੇ ਫ਼ਰਾਰ ਹੋ ਗਏ ਸਨ। ਕੈਸ਼ ਵੈਨ ਕੰਪਨੀ ਦੇ ਦਫ਼ਤਰ ਵਿੱਚ 10 ਦੇ ਕਰੀਬ ਲੁਟੇਰੇ ਦਾਖਲ ਹੁੰਦੇ ਹਨ। ਅਤੇ ਸਭ ਤੋਂ ਪਹਿਲਾਂ ਤਿੰਨ ਗਾਰਡਾਂ ਸਮੇਤ ਪੰਜ ਵਰਕਰਾਂ ਨੂੰ ਬੰਧਕ ਬਣਾ ਦਿੰਦੇ ਹਨ।

ਢਾਈ ਘੰਟੇ ਤੱਕ ਲੁਟੇਰਿਆਂ ਨੇ ਕੰਪਨੀ ਦੇ ਦਫ਼ਤਰ ਅੰਦਰ ਲੁੱਟ ਦੀ ਵਾਰਦਾਤ ਕੀਤੀ। ਲੁਟੇਰੇ ਦੇਰ ਰਾਤ ਡੇਢ ਤੋਂ 2 ਵਜੇ ਦੇ ਵਿਚਕਾਰ ਕੰਧ ਟੱਪ ਕੇ ਦਫ਼ਤਰ ਅੰਦਰ ਦਾਖਲ ਹੋਏ। ਕੁਝ ਦੇਰ ਬਾਅਦ ਮੁੱਲਾਂਪੁਰ ਦੇ ਪੰਡੋਰੀ ਕੋਲ ਕੰਪਨੀ ਦੀ ਗੱਡੀ ਮਿਲੀ।

ਲੁਟੇਰੇ ਗੱਡੀ ਵਿੱਚੋਂ ਸਾਰੀ ਨਕਦੀ ਕੱਢ ਕੇ ਆਪਣੇ ਨਾਲ ਲੈ ਗਏ ਤੇ ਗੱਡੀ ਉੱਥੇ ਹੀ ਛੱਡ ਗਏ। ਲੁਟੇਰੇ ਸੀ ਐੱਮ ਐੱਸ ਕੰਪਨੀ ਦੇ ਦਫ਼ਤਰ ਤੋਂ ਜਾਂਦੇ ਹੋਏ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਫਿਰ ਦਫ਼ਤਰ ਵਿੱਚ ਰੱਖਿਆ ਕੈਸ਼ ਲੈ ਕੇ ਫ਼ਰਾਰ ਹੋ ਜਾਂਦੇ ਹਨ। ਲੁਟੇਰੇ ਜਾਂਦੇ ਜਾਂਦੇ ਆਪਣੇ ਨਾਲ 12 ਬੋਰ ਦੀਆਂ ਤਿੰਨ ਬੰਦੂਕਾਂ ਵੀ ਲੈ ਜਾਂਦੇ ਹਨ। ਜੇਕਰ ਦੇਖਿਆ ਜਾਵੇ ਤਾਂ ਲੁਧਿਆਣਾ ਵਿੱਚ ਪਹਿਲੀ ਵਾਰ ਨਕਦੀ ਲੁੱਟਣ ਦੀ ਇੰਨੀ ਵੱਡੀ ਘਟਨਾ ਵਾਪਰੀ ਹੈ।