Punjab

ਆਪ ਵਿਧਾਇਕ ਦੇ ਪੁੱਤ ਨਾਲ ਹੋਇਆ ਮਾੜਾ ਕੰਮ ! ਪੁਲਿਸ ਨੇ ਲਿਆ ਇਹ ਐਕਸ਼ਨ

ਬਿਊਰੋ ਰਿਪੋਰਟ : ਆਮ ਆਦਮੀ ਪਾਰਟੀ ਦੀ ਇੱਕ ਮਹਿਲਾ ਵਿਧਾਇਕ ਦੇ ਪੁੱਤਰ ਨੂੰ ਗੈਂਗਸਟਰਾਂ ਵੱਲੋਂ ਮਾਰਨ ਦੀ ਧਮਕੀ ਮਿਲੀ ਹੈ। ਮਾਮਲਾ ਜਲੰਧਰ ਜ਼ਿਲ੍ਹੇ ਦੇ ਨਕੋਦਰ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਨਾਲ ਜੁੜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਮੈਸੇਜ ਅਤੇ ਕਾਲ ਕਰਕੇ ਉਨ੍ਹਾਂ ਦੇ ਪੁੱਤਰ ਅਮਨਦੀਪ ਸਿੰਘ ਨੂੰ ਧਮਕੀ ਦੇ ਰਹੇ ਹਨ। ਸ਼ਿਕਾਇਤ ਮਿਲਣ ਤੋਂ ਬਾਅਦ ਨਕੋਦਕਰ ਪੁਲਿਸ ਨੇ ਅਣਪਛਾਤੇ ਗੈਂਗਸਟਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਜਾਣਕਾਰੀ ਦੇ ਮੁਤਾਬਕ ਅਮਨਦੀਪ ਸਿੰਘ ਨੂੰ ਪਹਿਲਾਂ ਧਮਕੀ 10 ਮਈ ਨੂੰ ਮਿਲੀ, ਜਦੋਂ ਅਣਪਛਾਤੇ ਸ਼ਖ਼ਸ ਨੇ ਉਨ੍ਹਾਂ ਦੇ ਮੋਬਾਈਲ ‘ਤੇ ਫੋਨ ਕਰਕੇ ਧਮਕੀ ਵਾਲਾ ਸੁਨੇਹਾ ਭੇਜਿਆ ਸੀ। ਅਮਨਦੀਪ ਨੇ ਫੌਰਨ ਮੈਸੇਜ ਭੇਜਣ ਵਾਲੇ ਦਾ ਫੋਨ ਕਰਕੇ ਪਤਾ ਪੁੱਛਿਆ ਪਰ ਸਾਹਮਣੇ ਵਾਲੇ ਸ਼ਖ਼ਸ ਨੇ ਗਾਲਾਂ ਕੱਢ ਕੇ ਮੋਬਾਈਲ ਬੰਦ ਕਰ ਦਿੱਤਾ। ਉਸ ਦੇ ਬਾਅਦ ਅਮਨਦੀਪ ਸਿੰਘ ਨੂੰ ਦੂਜੇ ਨੰਬਰ ਤੋਂ ਮਿਸਡ ਕਾਲ ਆਉਣ ਲੱਗੀਆਂ, ਵਿਧਾਇਕ ਦੇ ਪਰਿਵਾਰ ਨਾਲ ਮਾਮਲਾ ਜੁੜਿਆ ਹੋਣ ਦੀ ਵਜ੍ਹਾ ਕਰਕੇ ਸ਼ਿਕਾਇਤ ਮਿਲ ਦੇ ਹੀ ਪੁਲਿਸ ਹਰਕਤ ਵਿੱਚ ਆਈ ਹੈ। ਪੁਲਿਸ ਵੱਲੋਂ ਜਦੋਂ ਅਮਨਦੀਪ ਸਿੰਘ ਵੱਲੋਂ ਦੱਸੇ ਗਏ ਨੰਬਰਾਂ ‘ਤੇ ਸ਼ਿਕਾਇਤ ਕੀਤੀ ਗਈ ਤਾਂ ਉਹ ਨੰਬਰ ਮੌਜੂਦ ਨਾ ਹੋਣ ਬਾਰੇ ਜਾਣਕਾਰੀ ਮਿਲੀ ।

SSP ਨੇ ਦਿੱਤੇ ਕਾਰਵਾਈ ਦੇ ਨਿਰਦੇਸ਼

ਇਸ ਦੇ ਬਾਅਦ ਅਮਨਦੀਪ ਸਿੰਘ ਨੇ ਜਲੰਧਰ ਦੇਹਾਤੀ ਦੇ ਐੱਸਐੱਸੀਪ ਮੁਖਵਿੰਦਰ ਸਿੰਘ ਭੁੱਲਰ ਨੂੰ ਸ਼ਿਕਾਇਤ ਦੇਕੇ ਕਾਰਵਾਈ ਦੀ ਮੰਗ ਕੀਤੀ ਹੈ। ਐੱਸਐੱਸਪੀ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝ ਦੇ ਹੋਏ ਨਕੋਦਰ ਪੁਲਿਸ ਨੂੰ ਫੌਰਨ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਬਾਅਦ ਨਕੋਦਰ ਸਦਰ ਥਾਣੇ ਵਿੱਚ ਅਣਪਛਾਤੇ ਗੈਂਗਸਟਰਾਂ ਦੇ ਖਿਲਾਫ IPC ਦੀ ਧਾਰਾ 384 ਅਤੇ 506 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਵਿਧਾਇਕਾਂ ਨੂੰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ।