International

ਅਮਰੀਕਾ : ਹਾਈ ਸਪੀਡ ਕਾਰਾਂ ਦੇ ਉੱਡੇ ਪਰਖੱਚੇ, ਚਾਰ ਘਰਾਂ ਦੇ ਬੁਝੇ ਚਿਰਾਗ, ਮਾਪਿਆਂ ਦਾ ਰੋ ਰੋ ਬੁਰਾ ਹਾਲ..

America road accident, high-speed crash, Wheeling

ਵ੍ਹੀਲਿੰਗ – ਮੰਗਲਵਾਰ ਰਾਤ ਉੱਤਰ-ਪੱਛਮੀ ਉਪਨਗਰ ਵ੍ਹੀਲਿੰਗ ਵਿੱਚ ਇੱਕ ਵੱਡੇ ਹਾਦਸੇ ਵਿੱਚ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਕਾਰਾਂ ਆਪਸ ਵਿੱਚ ਟਕਰਾ ਗਈਆਂ ਸਨ। ਇਹ ਰਾਤ ਕਰੀਬ ਦਸ ਵਜੇ ਦੇ ਆਸ-ਪਾਸ ਡੁੰਡੀ ਅਤੇ ਸ਼ੋਏਨਬੇਕ ਸੜਕਾਂ ‘ਤੇ ਵਾਪਰਿਆ।

ਵ੍ਹੀਲਿੰਗ ਪੁਲਿਸ ਨੇ ਪੁਸ਼ਟੀ ਕੀਤੀ ਕਿ ਚਾਰ ਨੌਜਵਾਨ ਬੱਚਿਆਂ ਦੀ ਹਾਦਸੇ ਕਾਰਨ ਮੌਤ ਹੋ ਗਈ, ਜਦਕਿ ਤਿੰਨ ਹੋਰ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਮਰਨ ਵਾਲੇ ਪੀੜਤਾਂ ਦੀ ਪਛਾਣ ਰਿਕੀ ਬਾਰਸੀਨਾਸ( 17), ਰਿਚਰਡ ਡੀ-ਇਟਾ(18) , ਕੇਵਿਨ ਆਰ. ਹਰਨਾਂਡੇਜ਼-ਟੇਰਨ(17), ਅਤੇ ਜੀਸਸ ਰੋਡਰਿਗਜ਼(16 ) ਵਜੋਂ ਹੋਈ ਹੈ। ਹਾਦਸੇ ਸਮੇਂ ਇਹ ਸਾਰੇ ਇੱਕ ਫੋਰਡ ਐਕਸਪਲੋਰਰ ਵਿੱਚ ਸਵਾਰ ਸਨ।

ਵੀਲਿੰਗ ਪੁਲਿਸ ਵਿਭਾਗ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਹਾਦਸਾ ਸਥਾਨਕ ਸਮੇਂ ਮੁਤਾਬਕ ਰਾਤ 10 ਵਜੇ ਦੇ ਕਰੀਬ ਵੀਲਿੰਗ ਪਿੰਡ ਨੇੜੇ ਵਾਪਿਰਆ ਤੇ ਮਾਰੇ ਗਏ ਸਾਰੇ ਵਿਦਿਆਰਥੀਆਂ ਦੀ ਉਮਰ 16 ਤੋਂ 18 ਸਾਲਾਂ ਦੇ ਦਰਮਿਆਨ ਸੀ। ਪੁਲਿਸ ਮੁਤਾਬਕ ਮੁੱਢਲੇ ਤੌਰ ’ਤੇ ਲੱਗਦਾ ਹੈ ਕਿ ਹਾਦਸਾ ਟਰੈਫਿਕ ਸਿੰਗਨਲ ਦੀ ਉਲੰਘਣਾ ਤੇ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ।