India Punjab

1 ਅਪ੍ਰੈਲ ਨੂੰ ਜੇਬ੍ਹ ਢਿੱਲੀ ਕਰਨ ਲਈ ਤਿਆਰ ਹੋ ਜਾਓ !ਪੰਜਾਬ,ਹਰਿਆਣਾ ਦੇ ਸਾਰੇ ਟੋਲ ਇੰਨੇ ਫੀਸਦੀ ਮਹਿੰਗੇ

ਬਿਉਰੋ ਰਿਪੋਰਟ : 1 ਅਪ੍ਰੈਲ ਤੋਂ ਵਾਧੂ ਜੇਬ੍ਹ ਢਿੱਲੀ ਕਰਨ ਦੇ ਲਈ ਕਰਨ ਦੇ ਲਈ ਤਿਆਰ ਹੋ ਜਾਓ । ਦਿੱਲੀ,ਹਰਿਆਣਾ ਅਤੇ ਪੰਜਾਬ ਦੇ ਤਕਰੀਬਨ ਸਾਰੇ ਟੋਲਾਂ ਦੇ ਰੇਟ ਵੱਧ ਰਹੇ ਹਨ । ਕੇਂਦਰ ਸਰਕਾਰ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੂੰ ਮਨਜ਼ੂਰੀ ਦੇ ਦਿੱਤੀ ਹੈ । ਇਹ ਰੇਟ 5 ਤੋਂ 10 ਫੀਸਦੀ ਤੱਕ ਵਧਣਗੇ । ਜਿੰਨਾਂ ਟੋਲਾਂ ਦੇ ਰੇਟ ਵੱਧ ਰਹੇ ਹਨ ਉਨ੍ਹਾਂ ਵਿੱਚ ਦਿੱਲੀ-ਪਟਿਆਲਾ ਹਾਈਵੇਅ ‘ਤੇ ਖਟਕੜ ਟੋਲ ਪਲਾਜ਼ਾ,ਨਾਰਨੌਲ ਚੰਡੀਗੜ੍ਹ ਐਕਸਪ੍ਰੈੱਸਵੇਅ,ਖੇੜਕੀ ਦੌਲਾ ਟੋਲ ਪਾਲਾਜ਼ਾ,ਜੀਂਦ ਗੋਹਾਣਾ-ਸੋਨੀਪਤ ਹਾਈਵੇ ‘ਤੇ ਲੁਦਾਣਾ ਟੋਲ ਪਲਾਜ਼ਾ,ਗੁੜਗਾਓਂ-ਸੋਹਨਾ ਹਾਈਵੇਅ ‘ਤੇ ਘਮਦੋਜ ਟੋਲ ਪਲਾਜ਼ਾ ਸ਼ਾਮਲ ਹਨ ।

ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਹਿਲਾਲਪੁਰ ਟੋਲ ਪਲਾਜ਼ਾ,ਹਿਸਾਰ-ਚੰਡੀਗੜ੍ਹ ਹਾਇਵੇ -152 ਸਮੇਤ ਸਾਰੇ ਹਾਈਵੇਅ ਤੇ 5 ਤੋਂ 25 ਰੁਪਏ ਦਾ ਵਾਧਾ ਕੀਤਾ ਜਾਵੇਗਾ । ਪਾਣੀਪਤ,ਦੇਘਲ ਟੋਲ ਪਲਾਜ਼ਾ,ਤਾਮਸ਼ਾਬਾਦ ਟੋਲ ਪਲਾਜ਼ਾ ‘ਤੇ 10 ਫੀਸਦੀ ਦਾ ਵਾਧਾ ਹੋਵੇਗਾ। ਪਹਿਲਾਂ ਟੋਲ ਪਲਾਜ਼ਾ ਦੀਆਂ ਦਰਾਂ 5-7 ਸਾਲ ਵਿੱਚ ਇੱਕ ਵਾਰ ਵੱਧ ਦੀ ਸੀ ਪਰ ਹੁਣ ਹਰ ਸਾਲ ਨਵੀਂ ਦਰਾਂ ਤੈਅ ਕੀਤੀਆਂ ਜਾਂਦੀਆਂ ਹਨ । 1 ਅਪ੍ਰੈਲ ਤੋਂ NHAI ਕੌਮੀ ਰਾਜਮਾਰਗ ‘ਤੇ ਟੋਲ ਟੈਕਸ 2 ਤੋਂ 5 ਫ਼ੀਸਦੀ ਤੱਕ ਵੱਧ ਜਾਵੇਗਾ । ਟੋਲ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਗੱਡੀ ਮਾਲਕ ਨੂੰ 330 ਰੁਪਏ ਦੀ ਥਾਂ 340 ਰੁਪਏ ਦੇਣੇ ਹੋਣਗੇ ।