Punjab

ਹਾਈਕੋਰਟ ਦੀ ਵਾਰਿਸ ਪੰਜਾਬ ਦੇ ਮੁੱਖੀ ਤੇ ਉਨ੍ਹਾਂ ਦੇ ਸਾਥੀਆਂ ‘ਤੇ ਸਖਤੀ !

ਬਿਉਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ,ਗੁਰਮੀਤ ਸਿੰਘ ਬੁਕਾਨਵਾਲਾ,ਕੁਲਵੰਤ ਸਿੰਘ ਰਾਵਕੇ,ਭਗਵੰਤ ਸਿੰਘ ਬਾਜੀਕੇ ਅਤੇ ਬਸੰਤ ਸਿੰਘ ਦੀ ਪਟੀਸ਼ਨ ‘ਤੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵੱਡੇ ਸਵਾਲ ਉੱਠੇ । ਅਦਾਲਤ ਨੇ ਸਵਾਲ ਕਰਦੇ ਹੋਏ ਕਿਹਾ ਕਿ ਜਦੋਂ FIR ਦੇ ਬਾਅਦ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਇਸ ਗ੍ਰਿਫਤਾਰੀ ਨੂੰ ਗੈਰ ਕਾਨੂੰਨ ਦੱਸਣ ਵਾਲੀ ਪਟੀਸ਼ਨ ਨੂੰ ਕਿਵੇਂ ਸਹੀ ਦੱਸਿਆ ਜਾਵੇ ।

ਪਟੀਸ਼ਨਕਰਤਾ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਤਰਕ ਸੀ ਉਹ ਇਸ ਮਾਮਲੇ ਵਿੱਚ ਸ਼ਾਮਲ ਨਹੀਂ ਸਨ। ਅਜਿਹੇ ਵਿੱਚ ਪੁਲਿਸ ਦੀ ਕਾਰਵਾਈ ਅਤੇ ਪਟੀਸ਼ਨਕਰਤਾ ਦੀ ਗ੍ਰਿਫਤਾਰੀ ਗਲਤ ਹੈ । ਆਪਣੀ ਪਟੀਸ਼ਨ ਵਿੱਚ ਉਨ੍ਹਾਂ ਨੇ ਆਪਣੇ ਖਿਲਾਫ ਕਾਰਵਾਈ ਰੱਦ ਕਰਨ ਅਤੇ ਪਟੀਸ਼ਕਰਤਾਵਾਂ ਨੂੰ ਰਾਹਤ ਦੇਣ ਦੀ ਅਪੀਲ ਕੀਤੀ ਹੈ ।

23 ਅਪ੍ਰੈਲ ਨੂੰ ਗ੍ਰਿਫਤਾਰ ਹੋਇਆ ਸੀ ਅੰਮ੍ਰਿਤਪਾਲ ਸਿੰਘ

23 ਅਪ੍ਰੈਲ 2023 ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ । ਅੰਮ੍ਰਿਤਪਾਲ ਸਿੰਘ ਨੇ ਆਪ ਰੋਡੇ ਪਿੰਡ ਦੇ ਗੁਰਦੁਆਰੇ ਵਿੱਚ ਗ੍ਰਿਫਤਾਰੀ ਦਿੱਤੀ ਸੀ । ਗ੍ਰਿਫਤਾਰੀ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਨੇ ਰੋਡੇ ਪਿੰਡ ਬੋਲ ਦੇ ਹੋਏ ਕਿਹਾ ਸੀ ਕਿ ਇਹ ਜਰਨੈਲ ਸਿੰਘ ਭਿੰਡਰਾਵਾਲਾ ਦਾ ਜਨਮ ਅਸਥਾਨ ਹੈ । ਅਸੀਂ ਇੱਕ ਅਹਿਮ ਮੋੜ ‘ਤੇ ਖੜੇ ਹਾਂ। ਇੱਕ ਮਹੀਨੇ ਦੇ ਅੰਦਰ ਕੀ ਹੋਇਆ ਸਾਰਿਆਂ ਨੇ ਵੇਖਿਆ,ਜੇਕਰ ਗੱਲ ਸਿਰਫ਼ ਗ੍ਰਿਫਤਾਰੀ ਦੀ ਹੁੰਦੀ ਤਾਂ ਇਸ ਤੋਂ ਨਹੀਂ ਡਰ ਦੇ ਸਨ । ਅਸੀਂ ਪੂਰਾ ਸਹਿਯੋਗ ਕਰਾਂਗੇ। ਅੰਮ੍ਰਿਤਪਾਲ ਸਿੰਘ ਨੇ ਅੱਗੇ ਕਿਹਾ ਸੀ ਕਿ ਦੁਨੀਆ ਦੀ ਅਦਾਲਤ ਵਿੱਚ ਅਸੀਂ ਦੋਸ਼ੀ ਸਾਬਿਤ ਹੋ ਸਕਦੇ ਹਾਂ । ਪਰ ਗੁਰੂ ਦੇ ਦਰਬਾਰ ਵਿੱਚ ਨਹੀਂ, 1 ਮਹੀਨੇ ਬਾਅਦ ਤੈਅ ਕੀਤਾ ਅਸੀਂ ਧਰਤੀ ‘ਤੇ ਲੜੇ ਹਾਂ ਅਤੇ ਲੜਾਂਗੇ । ਗ੍ਰਿਫਤਾਰੀ ਅੰਤ ਨਹੀਂ ਸ਼ੁਰੂਆਤ ਹੈ।