Punjab

ਇਟਲੀ ਗਿਆ ਸੀ ਰੁਜ਼ਗਾਰ ਕਮਾਉਣ ! ਪਰ ਇੱਕ ਲਾਪਰਵਾਹੀ ਜ਼ਿੰਦਗੀ ਦੇ ਸਾਹਾ ‘ਤੇ ਭਾਰੀ ਪੈ ਗਈ !

ਲ਼ੁਧਿਆਣਾ : ਮਾਛੀਵਾੜਾ ਦੇ ਲੁਬਾਣਗੜ ਪਿੰਡ ਦੇ ਇੱਕ ਪੰਜਾਬੀ ਦੀ ਇਟਲੀ ਵਿੱਚ ਦਰਦਨਾਕ ਮੌਤ ਹੋ ਗਈ ਹੈ । ਨੌਜਵਾਨ ਅਵਤਾਰ ਸਿੰਘ ਦੀ ਉਮਰ 40 ਸਾਲ ਸੀ । ਉਹ ਰਾਜਮਿਸਤਰੀ ਦਾ ਕੰਮ ਕਰਦਾ ਸੀ । ਇੱਕ ਬਿਲਡਿੰਗ ਵਿੱਚ ਉਹ ਕੰਮ ਕਰ ਰਿਹਾ ਸੀ । ਅਚਾਨਕ ਉਸ ਦਾ ਪੈਰ ਫਿਸਲਿਆ ਅਤੇ ਉਹ ਤੀਜੀ ਮੰਜਿਲ ਤੋਂ ਹੇਠਾਂ ਡਿੱਗ ਗਿਆ । ਜਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ,ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ।

ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਰੱਖਿਆ ਗਿਆ ਹੈ । ਅਵਤਾਰ ਸਿੰਘ ਇਟਲੀ ਦੇ ਮੇਂਟੂਆ ਵਿੱਚ ਪਤਨੀ ਅਤੇ ਬੱਚਿਆ ਦੇ ਨਾਲ ਰਹਿੰਦਾ ਸੀ ਉਸ ਦੀ ਮੌਤ ਦੀ ਇਤਲਾਹ ਮਿਲਣ ਦੇ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ,ਪਰਿਵਾਰ ਵਾਲਿਆਂ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਅਵਤਾਰ ਸਿੰਘ ਦਾ ਹੱਸ ਦਾ ਪਰਿਵਾਰ ਮਿੰਟਾਂ ਵਿੱਚ ਬਰਬਾਦ ਹੋ ਗਿਆ।

10 ਸਾਲ ਪਹਿਲਾਂ ਰੋਜ਼ਗਾਰ ਦੀ ਤਲਾਸ਼ ਲਈ ਇਟਲੀ ਗਿਆ ਸੀ

ਅਵਤਾਰ ਸਿੰਘ ਦੇ ਪਿਤਾ ਬਹਾਦੁਰ ਸਿੰਘ ਨੇ ਦੱਸਿਆ ਕਿ ਉਹ ਕਿਸਾਨ ਹਨ ਅਤੇ ਪਿੰਡ ਉਨ੍ਹਾਂ ਦੀ ਖੇਤੀਬਾੜੀ ਕਾਫੀ ਘੱਟ ਹੈ। ਅਵਤਾਰ 10 ਸਾਲ ਪਹਿਲਾਂ ਇਟਲੀ ਗਿਆ ਸੀ । ਪੰਜਾਬ ਵਿੱਚ ਰੋਜ਼ਗਾਰ ਨਾ ਮਿਲਣ ਦੇ ਕਾਰਨ ਉਹ ਇਟਲੀ ਚੱਲਾ ਗਿਆ । ਪਿਛਲੇ ਸਾਲ ਉਹ ਭਾਰਤ ਉਨ੍ਹਾਂ ਨੂੰ ਮਿਲਣ ਆਇਆ ਸੀ । ਉਹ ਪਰਿਵਾਰ ਦਾ ਇੱਕਲੌਤਾ ਪੁੱਤਰ ਸੀ । ਜਦੋਂ ਵੀ ਉਹ ਪਿੰਡ ਆਉਂਦਾ ਤਾਂ ਸਾਰੇ ਲੋਕਾਂ ਨਾਲ ਮਿਲ ਦਾ ਸੀ ।

ਪਿਤਾ ਦੇ ਪਿੰਡ ਵਿੱਚ ਹੋਏਗਾ ਸਸਕਾਰ

ਅਵਤਾਰ ਦੀ ਪਤਨੀ ਅਤੇ 2 ਸਾਲ ਦੇ ਬੱਚੇ ਉਸ ਦੇ ਨਾਲ ਇਟਲੀ ਵਿੱਚ ਰਹਿੰਦੇ ਸਨ । ਅਵਤਾਰ ਦੀ ਲਾਸ਼ ਨੂੰ ਇਟਲੀ ਉਸ ਦੇ ਦੋਸਤ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ । ਉਸ ਦਾ ਅੰਤਿਮ ਸਸਕਾਰ ਪਿੰਡ ਵਿੱਚ ਹੀ ਹੋਵੇਗਾ।