Punjab

ਇੰਡਸਟਰੀ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ , ਇੰਡਸਟਰੀ ਲਈ ਹਰੇ ਰੰਗ ਦਾ ਅਸ਼ਟਾਮ ਪੇਪਰ ਜਾਰੀ

Punjab government's big announcement for industry, release of green stamp paper for industry

ਚੰਡੀਗੜ੍ਹ : ਇੰਡਸਟਰੀ ਲਈ ਪੰਜਾਬ ਦੇ ਮੁੱਖ ਮਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ। ਲਾਈਵ ਜਾਣਕਾਰੀ ਦਿੰਦਿਆਂ ਮਾਨ ਨੇ ਐਲਾਨ ਕੀਤਾ ਕਿ ਇੰਡਸਟਰੀ ਲਈ ਹੁਣ ਹਰੇ ਰੰਗ ਦੇ ਸਟਾਂਪ ਪੇਪਰ ਮਿਲਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸ਼ਟਾਮ ਪੇਪਰ ਵੇਖਦੇ ਹੀ ਸਾਰੀ ਜਾਣਕਾਰੀ ਮਿਲ ਜਾਵੇਗੀ।

ਮਾਨ ਨੇ ਕਿਹਾ ਕਿ ਇਸ ਅਸ਼ਟਾਮ ਪੇਪਰ ਦਾ ਰੰਗ ਹਰਾ ਹੋਵੇਗਾ ਅਤੇ ਇਹ ਦੂਜਿਆਂ ਅਸ਼ਟਾਮ ਪੇਪਰਾਂ ਨਾਲੋਂ ਮਹਿੰਗਾ ਹੋਵੇਗਾ । ਪੰਜਾਬ ਵਿਚ ਨਿਵੇਸ਼ ਕਰਨ ਵਾਲੀ ਕਾਰੋਬਾਰੀ ਸੂਬਾ ਸਰਕਾਰ ਨੂੰ ਦੱਸਣ ਕਿ ਉਹ ਕਿਥੇ ਤੇ ਕਿਸ ਮਕਸਦ ਨਾਲ ਜ਼ਮੀਨ ਖਰੀਦਣਾ ਚਾਹੁੰਦੇ ਹਨ। ਇਸ ਦੇ ਬਾਅਦ ਸੀਐੱਲਯੂ ਟੀਮ ਜ਼ਮੀਨ ਸਬੰਧੀ ਜਾਂਚ ਦੇ ਬਾਅਦ ਉਸ ਨੂੰ ਅਪਰੂਵਲ ਦੇਵੇਗੀ। ਇਸ ਦੇ ਬਾਅਦ ਫੈਕਟਰੀ ਮਾਲਕ ਨੂੰ ਹੋਰ ਅਸ਼ਟਾਮ ਪੇਪਰ ਤੋਂ ਮਹਿੰਗੇ ਹਰੇ ਰੰਗ ਦਾ ਅਸ਼ਟਾਮ ਖਰੀਦਣ ਨੂੰ ਕਿਹਾ ਜਾਵੇਗਾ। ਇਸ ਵਿਚ ਸੀਐੱਲਯੂ, ਫਾਰੈਸਟ, ਪਾਲਿਊਸ਼ਨ ਤੇ ਫਾਇਰ ਸਬੰਧੀ NOC ਦੇ ਪੈਸੇ ਸ਼ਾਮਲ ਹੋਣਗੇ ਜਿਵੇਂ ਹੀ ਰਜਿਸਟਰੀ ਹੋਵੇਗੀ, ਇਸ ਦੇ ਬਾਅਦ ਕਾਰੋਬਾਰੀ ਫੈਕਟਰੀ ਦਾ ਨਿਰਮਾਣ ਸ਼ੁਰੂ ਕਰਵਾ ਸਕੇਗਾ। ਮਾਨ ਨੇ ਕਿਹਾ ਕਿ ਇੰਡਸਟਰੀ ਲਈ ਹਰੇ ਰੰਗ ਦੇ ਅਸ਼ਟਾਮ ਪੇਪਰ ਆਨਲਾਈਨ ਮਿਲਣਗੇ ।

ਮਾਨ ਨੇ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਵਪਾਰੀ ਅਤੇ ਫੈਕਟਰੀ ਲਾਉਣ ਵਾਲੇ ਖੱਜਲ –ਖੁਆਰ ਹੋਣ ਤੋਂ ਬਚਣਗੇ। ਉਨ੍ਹਾਂ ਦੇ ਸਰਕਾਰੀ ਦਫ਼ਤਰਾਂ ਦੇ ਗੇੜੇ ਬਚਣਗੇ। ਮਾਨ ਨੇ ਕਿਹਾ ਕਿ ਇੱਕ ਹੀ ਅਸ਼ਟਾਮ ਪੇਪਰ ਵਿੱਚ ਸਾਰੇ ਕਲੀਅਰੈਂਸ ਹੋਣਗੇ। ਮਾਨ ਨੇ ਕਿਹਾ ਕਿ ਹਰੇ ਰੰਗ ਦੇ ਅਸ਼ਟਾਮ ਪੇਪਰ ਦਾ ਮਤਲਬ ਹੋਵੇਗਾ ਕਿ ਫੈਕਟਰੀ ਦੇ ਮਾਲਕ ਨੇ ਸਾਰੀਆਂ NOC ਲਈਆਂ ਹੋਈਆਂ ਹਨ ਅਤੇ ਉਸਦੇ ਪੈਸੇ ਦਿੱਤੇ ਹੋਏ ਹਨ।

ਫੈਕਟਰੀ ਤਿਆਰ ਹੋਣ ‘ਤੇ ਉਕਤ ਸਾਰੇ ਵਿਭਾਗਾਂ ਦੀ ਕਲੀਅਰੈਂਸ ਦੀ ਸਟਾਂਪ ਕਾਰੋਬਾਰੀ ਕੋਲ ਮੌਜੂਦ ਹਰੇ ਰੰਗ ਦੇ ਅਸ਼ਟਾਮ ਪੇਪਰ ‘ਤੇ ਲਗਾਈ ਜਾਵੇਗੀ। ਜੇਕਰ ਸਾਲ ਡੇਢ ਸਾਲ ਬਾਅਦ ਕੋਈ ਅਧਿਕਾਰੀ ਇੰਸਪੈਕਸ਼ਨ ਲਈਆਏਗਾ ਤਾਂ ਇਸ ਨੂੰ ਅਸ਼ਟਾਮ ਪੇਪਰ ਦੇਖ ਕੇ ਪਤਾ ਲੱਗ ਜਾਵੇਗਾ ਕਿ ਜ਼ਮੀਨ ਕਿਸ ਮਕਸਦ ਲਈ ਖਰੀਦੀ ਗਈ ਸੀ ਤੇ ਉਸ ਨੂੰ ਕਿਸ ਲਈ ਇਸਤੇਮਾਲ ਵਿਚ ਲਿਆਂਦਾ ਜਾ ਰਿਹਾ ਹੈ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਲਰ ਕੋਡਿੰਗ ਕਰਨ ਵਾਲਾ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ। ਮਾਨ ਨੇ ਉਮੀਦ ਪ੍ਰਗਟਾਈ ਕਿ ਇਸ ਫੈਸਲੇ ਨਾਲ ਇੰਡਸਟਰੀ ਲਾਉਣ ਵਾਲਿਆਂ ਨੂੰ ਰਾਹਤ ਮਿਲੇਗੀ । ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਇਸ ਫੈਸਲੇ ਨੂੰ ਦੇਸ਼ ਦੇ ਹੋਰ ਰਾਜ ਵੀ ਅਪਨਾਉਣਗੇ। ਉਨ੍ਹਾਂ ਕਿਹਾ ਕਿ ਫਿਲਹਾਲ ਗ੍ਰੀਨ ਕਲਰ ਦੇ ਅਸ਼ਟਾਮ ਪੇਪਰ ਦੀ ਸ਼ੁਰੂਆਤ ਇਡਸਟਰੀ ਖੇਤਰ ਲਈ ਕੀਤੀ ਜਾ ਰਹੀ ਹੈ। ਆਗਾਮੀ ਸਮੇਂ ਵਿਚ ਹਾਊਸਿੰਗ ਤੇ ਹੋਰ ਖੇਤਰਾਂ ਦੇ ਅਸ਼ਟਾਮ ਪੇਪਰ ਦੇ ਕਲਰ ਵੀ ਵੱਖ-ਵੱਖ ਕੀਤੇ ਜਾਣਗੇ।