Punjab

ਪੰਜਾਬ ਸਰਕਾਰ ਨੇ STF ‘ਚ ਕੀਤਾ ਬਦਲਾਅ , 1 ਆਈਪੀਐਸ ਅਤੇ 3 ਪੀਪੀਐਸ ਅਧਿਕਾਰੀਆਂ ਨੂੰ ਦਿੱਤਾ ਗਿਆ ਵਾਧੂ ਚਾਰਜ

Punjab government made changes in STF, additional charge given to 1 IPS and 3 PPS officers

‘ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਵੱਲੋਂ ਇਕ ਵਾਰ ਫਿਰ ਸਪੈਸ਼ਲ ਟਾਸਕ ਫੋਰਸ (STF) ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਇੱਕ IPS ਅਤੇ ਤਿੰਨ PPS ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਇਹ ਅਧਿਕਾਰੀ ਆਪਣੇ ਅਹੁਦਿਆਂ ਦੇ ਨਾਲ STF ਦਾ ਚਾਰਜ ਵੀ ਸੰਭਾਲਣਗੇ। ਇਨ੍ਹਾਂ ਅਧਿਕਾਰੀਆਂ ਨੂੰ ਇਹ ਚਾਰਜ ਜਲਦੀ ਤੋਂ ਜਲਦੀ ਸੰਭਾਲਣ ਲਈ ਕਿਹਾ ਗਿਆ ਹੈ।

ਜਾਣਕਾਰੀ ਅਨੁਸਾਰ ਇਹ ਹੁਕਮ DGP ਪੰਜਾਬ ਵੱਲੋਂ ਜਾਰੀ ਕੀਤੇ ਗਏ ਹਨ। ਉਨ੍ਹਾਂ ਦੇ ਹੁਕਮਾਂ ਅਨੁਸਾਰ IPS ਪ੍ਰਦੀਪ ਕੁਮਾਰ ਯਾਦਵ ਜੋ ਹੁਣ ਤੱਕ IG ਟੈਕਨੀਕਲ ਸਪੋਰਟ ਸਰਵਿਸ ਪੰਜਾਬ ਦਾ ਚਾਰਜ ਸੰਭਾਲ ਰਹੇ ਸਨ, ਹੁਣ STF ਫਿਰੋਜ਼ਪੁਰ ਅਤੇ ਬਠਿੰਡਾ ਰੇਂਜ ਦੀ ਸਮੁੱਚੀ ਨਿਗਰਾਨੀ ਵੀ ਕਰਨਗੇ। ਦੱਸ ਦੇਈਏ ਪ੍ਰਦੀਪ ਕੁਮਾਰ ਪਹਿਲਾਂ ਹੀ IG ਫਰੀਦਕੋਟ ਰੇਂਜ ਦਾ ਚਾਰਜ ਸੰਭਾਲ ਰਹੇ ਹਨ।

PRTC ਜਹਾਨ ਕਲਾਂ ਦੇ ਕਮਾਂਡੈਂਟ PPS ਹਰਪ੍ਰੀਤ ਸਿੰਘ ਨੂੰ ਹੁਣ STF ਜਲੰਧਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ STF ਲੁਧਿਆਣਾ ਰੇਂਜ ਦੇ AIG ਸਨੇਹਦੀਪ ਸ਼ਰਮਾ ਨੂੰ ਹੁਣ STF ਬਾਰਡਰ ਰੇਂਜ ਅੰਮ੍ਰਿਤਸਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਜਦਕਿ AIG STF ਰੇਂਜ ਪਟਿਆਲਾ ਦਾ ਚਾਰਜ ਦੇਖ ਰਹੇ ਗੁਰਪ੍ਰੀਤ ਸਿੰਘ ਨੂੰ STF ਰੇਂਜ ਫ਼ਿਰੋਜ਼ਪੁਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।