International

ਤੁਰਕੀ ਅਤੇ ਸੀਰੀਆ ‘ਚ ਹਾਲਤ ਗੰਭੀਰ , ਜਾਨ ਗਵਾਉਣ ਵਾਲਿਆਂ ਦਾ ਗਿਣਤੀ 34 ਹਜ਼ਾਰ ਤੋਂ ਪਾਰ

The death toll in Turkey and Syria has exceeded 34000

ਤੁਰਕੀ(Turkey) ਅਤੇ ਸੀਰੀਆ (Syria) ਵਿੱਚ ਭੂਚਾਲ(earthquake) ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਜਾਨ ਗੁਆਉਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।  ਤੁਰਕੀ ਅਤੇ ਸੀਰੀਆ ‘ਚ ਆਏ ਭਿਆਨਕ ਭੂਚਾਲ ‘ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 34000 ਹੋ ਗਈ ਹੈ। ਇਸ ਦੇ ਨਾਲ ਹੀ ਜ਼ਖਮੀਆਂ ਦੀ ਗਿਣਤੀ ਹੁਣ 1 ਲੱਖ ਦੇ ਕਰੀਬ ਪਹੁੰਚ ਗਈ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹੈ। ਕੜਾਕੇ ਦੀ ਠੰਢ ਵਿੱਚ ਮਲਬੇ ਹੇਠ ਦੱਬੇ ਲੋਕਾਂ ਨੂੰ ਬਚਾਉਣ ਲਈ ਬਚਾਅ ਕਰਮਚਾਰੀ ਪਿਛਲੇ 5 ਦਿਨਾਂ ਤੋਂ ਲਗਾਤਾਰ ਕੰਮ ਕਰ ਰਹੇ ਹਨ। ਸਥਾਨਕ ਸਮੇਂ ਮੁਤਾਬਕ ਐਤਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 34,105 ਹੋ ਗਈ ਹੈ। ਤੁਰਕੀ ਦੇ ਐਮਰਜੈਂਸੀ ਕੋਆਰਡੀਨੇਸ਼ਨ ਸੈਂਟਰ (ਸਾਕੋਮ) ਨੇ ਦੱਸਿਆ ਕਿ ਤੁਰਕੀ ਵਿੱਚ ਭੂਚਾਲ ਕਾਰਨ ਹੁਣ ਤੱਕ 29,605 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸੀਰੀਆ ਵਿੱਚ 4,574 ਲੋਕਾਂ ਦੀ ਮੌਤ ਹੋ ਗਈ

ਇਸ ਦੇ ਨਾਲ ਹੀ ਸੀਰੀਆ ‘ਚ ਭੂਚਾਲ ਕਾਰਨ 4,574 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੀਰੀਆ ਦੇ ਸਿਹਤ ਮੰਤਰਾਲੇ ਮੁਤਾਬਕ ਸੀਰੀਆ ਦੇ ਉੱਤਰ-ਪੂਰਬੀ ਖੇਤਰ ‘ਚ 3,160 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਟੇਟ ਨਿਊਜ਼ ਏਜੰਸੀ ਮੁਤਾਬਕ ਸਰਕਾਰੀ ਕੰਟਰੋਲ ਵਾਲੇ ਖੇਤਰ ‘ਚ 1,414 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ WHO ਦੇ ਨਿਰਦੇਸ਼ਕ ਵੀ ਸੀਰੀਆ ਦੇ ਬਾਗੀ ਇਲਾਕਿਆਂ ਦਾ ਬਹੁਤ ਜਲਦ ਦੌਰਾ ਕਰ ਸਕਦੇ ਹਨ। ਦੂਜੇ ਪਾਸੇ ਤੁਰਕੀ-ਸੀਰੀਆ ਸਰਹੱਦ ‘ਤੇ ਸਥਿਤ ਕਾਹਰਾਮਨਮਾਰਸ ਸ਼ਹਿਰ ‘ਚ ਸਥਾਨਕ ਸਮੇਂ ਮੁਤਾਬਕ ਐਤਵਾਰ ਨੂੰ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਤੁਰਕੀ-ਸੀਰੀਆ ‘ਚ ਲਗਾਤਾਰ ਭੂਚਾਲ ਆ ਰਹੇ ਹਨ

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸੋਮਵਾਰ ਤੋਂ ਹੁਣ ਤੱਕ ਤੁਰਕੀ-ਸੀਰੀਆ ਵਿੱਚ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਤੁਰਕੀ ਵਿੱਚ ਭਿਆਨਕ ਭੂਚਾਲ ਆਉਣ ਤੋਂ ਛੇ ਦਿਨ ਬਾਅਦ ਬਚਾਅ ਕਰਮੀਆਂ ਨੇ ਇੱਕ ਗਰਭਵਤੀ ਔਰਤ ਅਤੇ ਦੋ ਬੱਚਿਆਂ ਸਮੇਤ ਕੁਝ ਬਚੇ ਹੋਏ ਲੋਕਾਂ ਨੂੰ ਇਮਾਰਤਾਂ ਦੇ ਮਲਬੇ ਵਿੱਚੋਂ ਕੱਢਿਆ। ਭਾਰਤ ਵੀ ਤੁਰਕੀ ਦੀ ਲਗਾਤਾਰ ਮਦਦ ਕਰ ਰਿਹਾ ਹੈ। ਰਾਹਤ ਸਮੱਗਰੀ ਅਤੇ ਸੈਨਿਕਾਂ ਅਤੇ ਡਾਕਟਰਾਂ ਦੀ ਫੌਜ ਨੂੰ ਇਕ ਤੋਂ ਬਾਅਦ ਇਕ ਜਹਾਜ਼ ਰਾਹੀਂ ਭੇਜਿਆ ਜਾ ਰਿਹਾ ਹੈ। ਭਾਰਤ ਦੀ NDRF ਦੀ ਟੀਮ ਜ਼ਮੀਨ ‘ਤੇ ਮੌਜੂਦ ਹੈ ਅਤੇ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਦੇ ਸੰਭਵ ਯਤਨ ਕੀਤੇ ਜਾ ਰਹੇ ਹਨ।