ਮੁਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਨੋਵੇਸ਼ਨ ਮਿਸ਼ਨ ਇੰਡੀਆ ਦਾ ਉਦਘਾਟਨ ਕੀਤਾ ਹੈ।ਇਸ ਸਮੇਂ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਤੇ ਮੁਹਾਲੀ ਤੋਂ ਵਿਧਾਇਕ ਕੁਲਦੀਪ ਸਿੰਘ ਵੀ ਸਨ।
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਸੰਬੋਧਨ
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਇਸ ਮੌਕੇ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਫਤ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਵਿੱਚ ਨੌਜਵਾਨੀ ਕੋਲ ਬਹੁਤ ਸਟਾਰਟਅੱਪ ਕਰਨ ਲਈ ਬਹੁਤ ਸਾਰੀਆਂ ਯੋਜਨਾਵਾਂ ਹਨ ਤੇ ਲਗਨ ਤੇ ਜਜ਼ਬੇ ਦੀ ਵੀ ਕੋਈ ਕਮੀ ਨਹੀਂ ਹੈ ਪਰ ਕਈ ਵਾਰ ਪੈਸੇ ਦੀ ਘਾਟ ਦੇ ਕਾਰਣ ਇੱਕ ਚੰਗਾ ਭਲਾ ਸਟਾਅਰਟਅੱਪ ਵਿੱਚੇ ਬੰਦ ਹੋ ਜਾਂਦਾ ਹੈ ਤੇ ਪਿਛਲੀਆਂ ਸਰਕਾਰਾਂ ਨੇ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ ਤੇ ਨਾ ਹੀ ਨੌਜਵਾਨੀ ਨੂੰ ਉਤਸ਼ਾਹਿਤ ਕੀਤਾ।
ਹੁਣ ਪੰਜਾਬ ਸਰਕਾਰ ਇਸ ਪਾਸੇ ਵੱਲ ਧਿਆਨ ਦੇਵੇਗੀ ਤੇ ਨੌਜਵਾਨਾਂ ਨੂੰ ਵਿੱਤੀ ਮਦਦ ਦੇਣ ਲਈ ਇਨਵੈਸਟਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਲਈ ਇੱਕ ਵਧੀਆ ਨੀਤੀ ਬਣਾਈ ਜਾਵੇ।
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਖੇਤੀਬਾੜੀ ਤੇ ਬੋਲਦਿਆਂ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਖੇਤੀਬਾੜ ਵਿੱਚ ਵਰਤੇ ਜਾਣ ਵਾਲੇ ਜ਼ਹਿਰੀਲੇ ਕੀਟਨਾਸ਼ਾਕਾਂ ਦਾ ਕੋਈ ਤੋੜ ਕੱਢਿਆ ਜਾਵੇ ।ਇਹ ਪੰਜਾਬ ਨੂੰ ਬਹੁਤ ਵੱਡੀ ਦੇਣ ਹੋਵੇਗੀ।
ਉਹਨਾਂ ਇੱਕ ਵਾਰ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੀ ਰਚਨਾਤਮਕਤਾ ਨੂੰ ਵਰਤੇ ਹੋਏ ਵਧੀਆ ਸਟਾਰਟ ਅੱਪ ਕਰੋ ਤੇ ਪੰਜਾਬ ਸਰਕਾਰ ਤੁਹਾਡਾ ਹਰ ਪਾਸੇ ਸਹਿਯੋਗ ਕਰੇਗੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਭਾਰਤ ਨੂੰ ਨੌਜਵਾਨਾਂ ਦਾ ਦੇਸ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਨੌਜਵਾਨਾਂ ਦਾ ਦੇਸ਼ ਹੈ। ਇਥੇ 65 ਫੀਸਦੀ ਤੋਂ ਜਿਆਦਾ ਜਨਸੰਖਿਆ 35 ਸਾਲ ਦੀ ਉਮਰ ਤੱਕ ਦੀ ਹੈ।ਇਹਨਾਂ ਦੀ ਸ਼ਕਤੀ ਨੂੰ ਸਹੀ ਜਗਾ ਲਗਾਉਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਸ ਦਾ ਦੁਰਉਪਯੋਗ ਹੋ ਸਕਦਾ ਹੈ।ਇਸ ਲਈ ਇਹਨਾਂ ਨੂੰ ਯੋਗਤਾ ਦੇ ਆਧਾਰ ਤੇ ਕੰਮ ਮਿਲਣਾ ਜਰੂਰੀ ਹੈ।
25 ਸਾਲ ਪਹਿਲਾਂ ਆਜ਼ਾਦ ਹੋਏ ਦੇਸ਼ ਯੂਕਰੇਨ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਾਡੇ ਦੇਸ਼ ਵਿੱਚ ਪੜਾਈ ਖਰਚੀਲੀ ਹੈ।ਇਸ ਲਈ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਹੈ।ਉਹਨਾਂ ਨੂੰ ਇੱਥੇ ਰੱਖਣ ਲਈ ਸਿਸਟਮ ਵਿੱਚ ਬਹੁਤ ਸੁਧਾਰ ਕਰਨ ਦੀ ਲੋੜ ਹੈ। ਹਾਲਾਂਕਿ ਕਈ ਨੋਜਵਾਨਾਂ ਨੇ ਅੱਗੇ ਆ ਕੇ ਚੰਗੇ ਸਟਾਰਟ ਅਪ ਵੀ ਕੀਤੇ ਹਨ। ਪੰਜਾਬੀਆਂ ਵਿੱਚ ਮਿਹਨਤ ਕਰਨ ਦੇ ਜ਼ਜ਼ਬੇ ਦੀ ਕਮੀ ਨਹੀਂ ਆ ।ਇਸ ਦਾ ਸਬੂਤ ਬਾਹਰਲੇ ਦੇਸ਼ਾਂ ਵਿੱਚ ਵਸਦੇ ਪੰਜਾਬੀ ਨੇ,ਜਿਹੜੇ ਪਤਾ ਨਹੀਂ ਕਿਹੜੇ ਹਾਲਾਤਾਂ ਵਿੱਚ ਬਾਹਰ ਗਏ ਸੀ,ਕਿੰਨ੍ਹਾਂ ਮੁਸੀਬਤਾਂ ਨੂੰ ਪਾਰ ਕੀਤਾ ਸੀ ਪਰ ਹੁਣ ਉਹ ਉਥੇ ਮਾਲਕ ਹਨ।ਇਹੀ ਮਿਹਨਤ ਜੇ ਇੱਥੇ ਕਰਨ ਤਾਂ ਸਾਡਾ ਮੁਲਕ ਵੀ ਤਰਕੀ ਕਰ ਸਕਦਾ ਹੈ ਪਰ ਸਿਰਫ ਮਾਹੌਲ ਬਣਾਉਣ ਦੀ ਲੋੜ ਹੈ,ਉਹਨਾਂ ਨੂੰ ਪਲੇਟਫਾਰਮ ਦੇਣ ਦੀ ਲੋੜ ਹੈ।
ਡਾ.ਅਬਦੁਲ ਕਲਾਮ ਦੇ ਇੱਕ ਸ਼ੇਅਰ ਨੂੰ ਉਹਨਾਂ ਸਾਂਝਾ ਕੀਤਾ ਕਿ ਸੁਪਨੇ ਉਹ ਨੀ ਹੁੰਦੇ ,ਜੋ ਤੁਹਾਨੂੰ ਸੁੱਤੇ ਪਿਆਂ ਨੂੰ ਆਉਣ,ਸਗੋਂ ਉਹ ਹੁੰਦੇ ,ਜੋ ਤੁਹਾਨੂੰ ਸੋਣ ਨਾ ਦੇਣ।ਸਟਾਰਟਅੱਪ ਕਿਸੇ ਵੀ ਪਾਸੇ ਕੀਤਾ ਜਾ ਸਕਦਾ ਹੈ। ਮੈਂ ਵੀ ਕਲਾਕਾਰ ਸੀ ਪਰ ਮੇਰਾ ਸੁਪਨਾ ਸੀ ਕਿ ਲੋਕਾਂ ਲਈ ਕੁਝ ਕਰਨਾ ਹੈ ਤੇ ਇਧਰ ਆ ਗਏ ਤੇ ਆਪ ਦੇ 92 ਐਮਐਲਏ ਦੀ ਉਮਰ ਔਸਤ 39 ਸਾਲ ਹੈ ਤੇ ਇਹਨਾਂ ਨੂੰ ਦੇਖ ਕੇ ਆਮ ਆਦਮੀ ਨੂੰ ਵੀ ਉਤਸ਼ਾਹ ਮਿਲਦਾ ਹੈ।
ਉਹਨਾਂ ਇਹ ਵੀ ਸਲਾਹ ਦਿੱਤੀ ਕਿ ਟੈਂਕੀਆਂ ‘ਤੇ ਚੜਨ ਦੀ ਬਜਾਇ ਆਪਣਾ ਸਟਾਰਟ ਅੱਪ ਕਰੋ ,ਪੰਜਾਬ ਸਰਕਾਰ ਤੁਹਾਡੀ ਪੂਰੀ ਮਦਦ ਕਰੇਗੀ।ਭ੍ਰਿਸ਼ਟਾਚਾਰ ਮੁਕਤ ਮਾਹੌਲ ਦੇਵਾਂਗੇ। ਸਿੰਗਲ ਵਿੰਡੋ ਸਿਸਟਮ ਹੋਵੇਗਾ,ਉਥੋਂ ਸਾਰੀਆਂ ਸਹੂਲਤਾਂ ਮਿਲਣਗੀਆਂ। ਈ ਲਰਨਿੰਗ ਲਾਇਸੈਂਸ,ਈ ਰਜਿਸਟਰੇਸ਼ਨ ਵਰਗੀਆਂ ਸਹੂਲਤਾਂ ਵੀ ਆਮ ਜਨਤਾ ਨੂੰ ਮਿਲਣਗੀਆਂ।ਵਪਾਰੀ ਵਰਗ ਨੂੰ ਕੰਮ ਕਰਨ ਦਾ ਮਾਹੌਲ ਦਿੱਤਾ ਜਾਵੇਗਾ।
ਉਹਨਾਂ ਅਧਿਆਪਕਾਂ ਦੇ ਮਹੱਤਵ ਤੇ ਚਾਨਣਾ ਪਾਉਂਦੇ ਹੋਏ ਸਾਰਿਆਂ ਨੂੰ ਵਧਾਈ ਦਿੱਤੀ।ਉਹਨਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਨਾ ਕਿ ਸਿਰਫ਼ ਪੈਸਾ ਤੇ ਸਾਧਨ ਦੇਣ। ਉਹਨਾਂ ਇਹ ਵੀ ਕਿਹਾ ਹੈ ਕਿ ਕੰਮ ਕਰਨ ਵਿੱਚ ਸ਼ਰਮ ਨਹੀਂ ਮਹਿਸੂਸ ਕਰਨੀ ਚਾਹਿਦੀ।ਵਿਦੇਸ਼ਾਂ ਵਿੱਚ ਕੰਮ ਨੂੰ ਮਹੱਤਵ ਦਿੱਤਾ ਜਾਂਦਾ ਹੈ ਤਾਂ ਹੀ ਮੁੱਲਕ ਤਰੱਕੀ ਕਰਦੇ ਹਨ। ਮਿਹਨਤ ਕਰਨ ਵਾਲੇ ਵਿਅਕਤੀ ਆਪਣਾ ਸਪੱਸ਼ਟ ਨਿਸ਼ਾਨਾ ਲੈ ਕੇ ਤੁਰਦੇ ਹਨ ਤਾਂ ਹੀ ਮੰਜਿਲ ਉਹਨਾਂ ਨੂੰ ਮਿਲਦੀ ਹੈ।