ਬਿਊਰੋ ਰਿਪੋਰਟ : ਮਾਨ ਕੈਬਨਿਟ ਵਿੱਚ ਤੀਜੇ ਵਿਸਥਾਰ ਵਿੱਚ ਗੁਰਮੀਤ ਸਿੰਘ ਖੁੱਡਿਆ ਅਤੇ ਬਲਕਾਰ ਸਿੰਘ ਨੂੰ ਕੈਬਨਿਟ ਦਾ ਅਹੁਦਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਵਿਭਾਗ ਵੀ ਦੇ ਦਿੱਤੇ ਹਨ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਤਿੰਨ ਮੰਤਰੀ ਦੇ ਵਿਭਾਗਾਂ ਵਿੱਚ ਵੀ ਵੱਡਾ ਫੇਰਬਦਲ ਕੀਤਾ ਹੈ, ਸਭ ਤੋਂ ਵੱਡਾ ਝਟਕਾ ਮੁੱਖ ਮੰਤਰੀ ਭਗਵੰਤ ਮਾਨ ਦੇ ਸਭ ਤੋਂ ਕਰੀਬੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਲੱਗਿਆ ਹੈ ਜਦਕਿ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕੱਦ ਵਧਾਇਆ ਗਿਆ ਹੈ।
2 ਨਵੇਂ ਮੰਤਰੀਆਂ ਨੂੰ ਇਹ ਵਿਭਾਗ ਮਿਲੇ
ਕੈਬਨਿਟ ਵਿੱਚ ਦਾਖਲ ਹੋਏ ਗੁਰਮੀਤ ਸਿੰਘ ਖੁੱਡਿਆ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । ਉਨ੍ਹਾਂ ਨੂੰ ਪੰਜਾਬ ਦਾ ਨਵਾਂ ਖੇਤੀਬਾੜੀ ਮੰਤਰੀ ਬਣਾਇਆ ਗਿਆ ਹੈ, ਕੁਲਦੀਪ ਧਾਲੀਵਾਲ ਤੋਂ ਇਹ ਵਿਭਾਗ ਵਾਪਸ ਲੈ ਗਿਆ ਗਿਆ ਹੈ, ਇਸ ਤੋਂ ਇਲਾਵਾ ਖੁੰਡਿਆ ਨੂੰ ਪਸ਼ੂ ਪਾਲਣ,ਫਿਸ਼ਰਸ ਐਂਡ ਡੇਅਰੀ ਡਵੈਲਪਮੈਂਟ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਦਕਿ ਦੂਜੇ ਨਵੇਂ ਮੰਤਰੀ ਬਲਕਾਰ ਸਿੰਘ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਤੇ ਪਾਲੀਮੈਂਟਰੀ ਮੰਤਰੀ ਦੀ ਜ਼ਿੰਮੇਵਾਰੀ ਸੌਪੀ ਗਈ ਹੈ। ਬੀਤੇ ਦਿਨ ਇੰਦਰਬੀਰ ਸਿੰਘ ਨਿੱਜਰ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ ਉਨ੍ਹਾਂ ਕੋਲ ਪਹਿਲਾਂ ਸਥਾਨਕ ਸਰਕਾਰਾ ਬਾਰੇ ਮੰਤਰਾਲਾ ਸੀ । ਪੰਜਾਬ ਵਿੱਚ ਨਗਰ ਨਿਗਮ ਦੀਆਂ ਚੋਣਾਂ ਆਉਣ ਵਾਲਿਆਂ ਹਨ ਇਸ ਦੌਰਾਨ ਬਲਕਾਰ ਸਿੰਘ ਨੂੰ ਸੀਐੱਮ ਮਾਨ ਨੇ ਸਥਾਨਕ ਸਰਕਾਰਾਂ ਬਾਰੇ ਮੰਤਰਾਲਾ ਸੌਂਪ ਦੇ ਅਹਿਮ ਜ਼ਿੰਮੇਵਾਰੀ ਸੌਂਪੀ ਹੈ।
ਧਾਲੀਵਾਲ ਦਾ ਡਿਮੋਸ਼ਨ,ਭੁੱਲਰ ਦਾ ਪ੍ਰਮੋਸ਼ਨ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਸਭ ਤੋਂ ਕਰੀਬੀ ਮੰਨਿਆ ਜਾਂਦਾ ਸੀ,ਉਨ੍ਹਾਂ ਕੋਲ ਖੇਤੀਬਾੜੀ ਮਹਿਕਮਾ ਅਤੇ ਪੰਚਾਇਤ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਸੀ, ਪਰ ਹੁਣ ਇਹ ਦੋਵੇ ਵਿਭਾਗ ਉਨ੍ਹਾਂ ਕੋਲੋ ਵਾਪਸ ਲੈ ਗਏ ਗਏ ਹਨ । ਪੰਚਾਇਤੀ ਜ਼ਮੀਨੀ ‘ਤੇ ਗੈਰ ਕਾਨੂੰਨੀ ਕਬਜ਼ਾ ਖਾਲੀ ਕਰਵਾਉਣ ਦੇ ਲਈ ਉਹ ਕਾਫੀ ਮਸ਼ਹੂਰ ਹੋਏ ਸਨ । ਪਰ ਹੁਣ ਇਹ ਵਿਭਾਗ ਵੀ ਮੁੱਖ ਮੰਤਰੀ ਨੇ ਵਾਪਸ ਲੈ ਲਿਆ ਹੈ, ਟਰਾਂਸਪੋਰਟ ਮੰਤਰੀ ਦੀ ਜ਼ਿੰਮੇਵਾਰੀ ਨਿਭਾ ਰਹੇ ਲਾਲਜੀਤ ਸਿੰਘ ਭੁੱਲਰ ਦਾ ਪ੍ਰਮੋਸ਼ਨ ਕਰਕੇ ਉਨ੍ਹਾਂ ਨੂੰ ਪੰਚਾਇਤ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਹੈ ਜਦਕਿ ਖੇਤੀਬਾੜੀ ਵਿਭਾਗ ਦੀ ਜ਼ਿੰਮੇਵਾਰੀ ਹੁਣ ਨਵੇਂ ਮੰਤਰੀ ਗੁਰਮੀਤ ਸਿੰਘ ਖੁੱਡਿਆ ਨੂੰ ਦਿੱਤੀ ਗਈ। ਇਸ ਤੋਂ ਇਲਾਵਾ ਭੁੱਲਰ ਨੂੰ ਸ਼ਹਿਰੀ ਵਿਕਾਸ ਦੇ ਵਿਭਾਗ ਦੀ ਜ਼ਿੰਮੇਵਾਰੀ ਵੀ ਮਿਲੀ ਹੈ ਜਦਕਿ ਇਸ ਤੋਂ ਪਹਿਲਾਂ ਇਹ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਕੋਲ ਸੀ । ਕੁਲਦੀਪ ਧਾਲੀਵਾਲ ਕੋਲ ਹੁਣ ਸਿਰਫ NRI ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਮਹਿਕਮਾ ਹੀ ਬਚਿਆ ਹੈ ।
ਇਸ ਤੋਂ ਇਲਾਵਾ ਗੁਰਮੀਤ ਸਿੰਘ ਮੀਤ ਹੇਅਰ ਦੇ ਵਿਭਾਗ ਵਿੱਚ ਬਦਲਾਅ ਕੀਤੇ ਗਏ ਹਨ ਉਨ੍ਹਾਂ ਕੋਲ ਹੁਣ ਵਾਟਰ ਰਿਸੋਰਸ ਦੀ ਅਹਿਮ ਜ਼ਿੰਮੇਵਾਰੀ ਆ ਗਈ ਹੈ, ਇਸ ਤੋਂ ਇਲਾਵਾ ਮਾਇਨਿੰਗ,ਸਾਇੰਸ,ਤਕਨੀਕ,ਸਪੋਰਟ,ਯੂਥ ਸਰਵਿਸ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੇ ਕੋਲ ਹੈ।