Punjab

7 ਸਾਲ ਦੇ ਗੁਰਵਿੰਦਰ ਸਿੰਘ ਨੂੰ ਸਵਾਲ ਦਾ ਜਵਾਬ ਨਹੀਂ ਆਇਆ ! ਅਧਿਆਪਕ ਨੇ ਬੱਚੇ ਨਾਲ ਕੀਤਾ ਇਹ ਮਾੜਾ ਸਲੂਕ !

ਬਿਊਰੋ ਰਿਪੋਰਟ : ਪੰਜਾਬ ਦੇ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਸ ‘ਤੇ 7 ਸਾਲ ਦੇ ਬੱਚੇ ਨਾਲ ਅਜਿਹਾ ਸਲੂਕ ਕਰਨ ਦਾ ਇਲਜ਼ਾਮ ਲੱਗਿਆ, ਜਿਸ ਦੇ ਲਈ ਬੱਚੇ ਨੂੰ ਆਪਰੇਸ਼ਨ ਕਰਵਾਉਣ ਪਿਆ ਹੈ।
ਦਿੜ੍ਹਬਾ ਦੇ ਇੱਕ ਸਕੂਲ ਵਿੱਚ ਬੱਚੇ ਨੂੰ ਹਿਸਾਬ ਦਾ ਸਵਾਲ ਨਹੀਂ ਆਇਆ ਤਾਂ ਅਧਿਆਪਕ ਗੁੱਸੇ ਵਿੱਚ ਲਾਲ ਹੋ ਗਿਆ ਅਤੇ ਉਸ ਨੇ 7 ਸਾਲ ਦੇ ਗੁਰਵਿੰਦਰ ਸਿੰਘ ‘ਤੇ ਪੈੱਨ ਨਾਲ ਵਾਰ ਕੀਤਾ। ਜਿਸ ਤੋਂ ਬਾਅਦ ਪੈੱਨ ਦੀ ਨਿੱਬ ਵਿਦਿਆਰਥੀ ਦੇ ਗਲ ਵਿੱਚ ਵੜ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।

ਦਿੜ੍ਹਬਾ ਦੇ ਪਿੰਡ ਖਾਨਪੁਰ ਫਕੀਰਾਂ ਦੇ ਵਸਨੀਕ ਸਤਗੁਰ ਸਿੰਘ ਨੇ ਦੱਸਿਆ ਜਦੋਂ ਉਸ ਨੂੰ ਕੋਹਰਿਆਂ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਤਾਂ ਉਨ੍ਹਾਂ ਵੱਲੋਂ ਬੱਚੇ ਨੂੰ ਸੰਗਰੂਰ ਰੈਫ਼ਰ ਕਰ ਦਿੱਤਾ ਗਿਆ। ਪੁੱਤਰ ਤਿੰਨ ਦਿਨ ਤੱਕ ਹਸਪਤਾਲ ਵਿੱਚ ਭਰਤੀ ਰਿਹਾ। ਚਹਿਰੇ ਦਾ ਆਪਰੇਸ਼ਨ ਕਰਕੇ ਨਿੱਭ ਨੂੰ ਕੱਢਿਆ ਗਿਆ। ਪਿਤਾ ਨੇ ਕਿਹਾ ਮੁਲਜ਼ਮ ਅਧਿਆਪਕ ਨੇ ਗਲਤੀ ਮੰਨਣ ਦੀ ਥਾਂ ਧਮਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅਧਿਆਪਕ ਪਹਿਲਾਂ ਵੀ ਡੰਡੇ ਨਾਲ ਵਿਦਿਆਰਥੀਆਂ ਨੂੰ ਮਾਰਦਾ ਸੀ। ਪਿਤਾ ਨੇ ਪੁੱਤਰ ਨਾਲ ਕੁੱਟਮਾਰ ਦੀ ਸ਼ਿਕਾਇਤ ਸਿੱਖਿਆ ਵਿਭਾਗ ਅਤੇ ਐਸਸੀ ਕਮਿਸ਼ਨ ਨੂੰ ਕੀਤੀ ਹੈ ।

ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ

ਪਿਤਾ ਨੇ ਪੁੱਤਰ ਨਾਲ ਅਧਿਆਪਕ ਵੱਲੋਂ ਕੀਤੀ ਗਈ ਹੈਵਾਨੀਅਤ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਨੂੰ ਕੀਤੀ ਹੈ ਅਤੇ ਜ਼ਿਲ੍ਹਾਂ ਸਿੱਖਿਆ ਅਧਿਕਾਰੀ(DEO) ਨਾਲ ਮੁਲਾਕਾਤ ਕਰਕੇ ਇਨਸਾਫ਼ ਮੰਗਿਆ ਹੈ। ਉਧਰ SC ਕਮਿਸ਼ਨ ਦੇ ਮੈਂਬਰ ਪੂਨਮ ਕਾਂਗੜ ਨੇ ਕਿਹਾ ਜਾਂਚ ਦੇ ਬਾਅਦ ਕਾਰਵਾਈ ਜ਼ਰੂਰ ਕੀਤੀ ਜਾਵੇਗੀ । ਉਧਰ ਅਧਿਆਪਕ ਇਹ ਹਰਕਤ ਕਰਨ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਹੈ।