Punjab

‘ਕਿਸਾਨਾਂ ਦਾ ਧਰਨਾ ਦੇਣਾ ਰਿਵਾਜ਼ ਬਣਿਆ’! CM ਮਾਨ ਦਾ ਡਾਇਰੈਕਟ ਅਟੈਕ,ਕੈਬਨਿਟ ਦੇ 3 ਅਹਿਮ ਫੈਸਲਿਆਂ ਵੀ ਦੱਸੇ

mann cabinet meeting on ops nri stamp duty

ਬਿਊਰੋ ਰਿਪੋਰਟ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ । ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਆਕੇ ਇੰਨਾਂ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੇ ਲਈ ਨੋਟਿਫਿਕੇਸ਼ ਜਾਰੀ ਕਰ ਦਿੱਤੀ ਹੈ । ਦਿਵਾਲੀ ਤੋਂ ਪਹਿਲਾਂ ਮਾਨ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਦੇ ਲਈ ਮੁੜ ਤੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਪਰ ਨੋਟਿਫਿਕੇਸ਼ਨ ਜਾਰੀ ਨਾ ਕਰਨ ‘ਤੇ ਮੁਲਾਜ਼ਮ ਕਾਫੀ ਨਰਾਜ਼ ਸਨ ਪਰ ਹੁਣ ਸੀਐੱਮ ਮਾਨ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਨੇ ਨੋਟਿਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੈਬਨਿਟ ਨੇ ਗੰਨੇ ਦਾ ਭਾਅ ਤੈਅ ਕਰਨ ਲਈ ਵੀ ਨੋਟਿਫਿਕੇਸ਼ਨ ਜਾਰੀ ਕੀਤਾ ਹੈ। ਕਿਸਾਨਾਂ ਨੂੰ ਹੁਣ 380 ਰੁਪਏ ਫੀ ਕੁਵਿੰਟਲ ਦੇ ਹਿਸਾਬ ਨਾਲ ਗੰਨੇ ਦਾ ਭਾਅ ਦਿੱਤਾ ਜਾਵੇਗਾ। ਸੀਐੱਮ ਮਾਨ ਨੇ ਇਹ ਵੀ ਦਾਅਵਾ ਕੀਤਾ ਕਿ ਦੇਸ਼ ਵਿੱਚ ਸਭ ਤੋਂ ਵੱਧ ਗੰਨੇ ਦਾ ਭਾਅ ਪੰਜਾਬ ਵੱਲੋਂ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਾਨ ਨੇ ਜਾਣਕਾਰੀ ਦਿੱਤੀ ਕਿ ਸੂਬੇ ਦੇ 645 ਲੈਕਚਰਾਂ ਦੀ ਖਾਲੀਆਂ ਅਸਾਮੀਆਂ ਭਰੀਆਂ ਜਾਣਗੀਆਂ । ਇਸ ਦੇ ਨਾਲ 16 ਕਾਲਜਾਂ ਦੇ ਪ੍ਰਿੰਸੀਪਲ ਦੀ ਨਿਯੁਕਤੀ ਦੇ ਲਈ ਉਮਰ ਵਿੱਚ ਵੀ ਵਾਧਾ ਕੀਤਾ ਗਿਆ ਹੈ। ਹੁਣ ਇਹ ਉਮਰ 45 ਦੀ ਥਾਂ 53 ਕਰ ਦਿੱਤੀ ਗਈ ਹੈ । ਇਸ ਦੇ ਨਾਲ ਕੈਬਨਿਟ ਨੇ ਰਜਿਸਟਰਡ ਗਊਸ਼ਾਲਾ ਦੇ 31 ਅਕਤੂਬਰ ਤੱਕ ਦੇ ਬਿੱਲ ਵੀ ਮੁਆਫ਼ ਕਰਨ ਫੈਸਲਾ ਕੀਤਾ ਹੈ । ਉਧਰ ਸੀਐੱਮ ਮਾਨ ਨੇ ਧਰਨਾ ਦੇ ਰਹੇ ਕਿਸਾਨਾਂ ਨੂੰ ਖਰੀਆਂ-ਖਰੀਆਂ ਸੁਣਾਇਆ ਹਨ।

ਭਗਵੰਤ ਮਾਨ ਦੀ ਕਿਸਾਨਾਂ ਨੂੰ ਨਸੀਹਤ

ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਆਪਣੀ ਸਰਕਾਰ ਵੱਲੋਂ ਕਿਸਾਨਾਂ ਦੇ ਲਈ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਧਰਨਾ ਦੇ ਰਹੇ ਕਿਸਾਨਾਂ ‘ਤੇ ਸਿੱਧਾ ਹਮਲਾ ਕੀਤਾ । ਉਨ੍ਹਾਂ ਕਿਹਾ ਕਿਸਾਨਾਂ ਵੱਲੋਂ ਧਰਨੇ ਦੇਣਾ ਰਿਵਾਜ਼ ਬਣ ਗਿਆ ਹੈ, ਪਹਿਲਾਂ ਮੁੱਖ ਮੰਤਰੀ ਨਾਲ ਮੀਟਿੰਗ ਦੇ ਲਈ ਧਰਨੇ ਦਿੱਤੇ ਜਾਂਦੇ ਹਨ ਫਿਰ ਮੀਟਿੰਗ ਤੋਂ ਬਾਅਦ ਧਰਨਾ ਦਿੱਤਾ ਜਾਂਦਾ ਹੈ ਫਿਰ ਨੋਟਿਫਿਕੇਸ਼ਨ ਜਾਰੀ ਕਰਨ ਦੇ ਲਈ ਧਰਨਾ ਦਿੱਤਾ ਜਾਂਦਾ ਹੈ । ਉਨ੍ਹਾਂ ਕਿਹਾ ਜਦੋਂ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮਨ ਲਇਆਂ ਹਨ ਤਾਂ ਉਸ ਨੂੰ ਪੂਰਾ ਕਰਨ ਦੇ ਲਈ ਕੁਝ ਸਮਾਂ ਤਾਂ ਦਿੱਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੁਝ ਕਿਸਾਨ ਜਥੇਬੰਦੀਆਂ ਹਾਜ਼ਰੀ ਲਿਵਾਉਣ ਦੇ ਲਈ ਧਰਨੇ ‘ਤੇ ਬੈਠ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਫੰਡ ਇਕੱਠਾ ਕਰਨ ਤੋਂ ਬਾਅਦ ਉਸ ਦਾ ਖਰਚਾ ਵਿਖਾਉਣਾ ਹੁੰਦਾ ਹੈ । ਸਿਰਫ਼ ਇੰਨਾਂ ਹੀ ਨਹੀਂ ਮੁੱਖ ਮੰਤਰੀ ਨੇ ਕਿਹਾ ਜੇਕਰ ਧਰਨਾ ਦੇਣਾ ਹੀ ਹੈ ਤਾਂ  ਮੰਤਰੀਆਂ,ਵਿਧਾਇਕਾਂ ਅਤੇ ਡੀਸੀ ਦਫ਼ਤਰ ਦੇ ਬਾਹਰ ਦੇ ਸਕਦੇ ਹਨ। ਇਹ ਉਨ੍ਹਾਂ ਦਾ ਜ਼ਮੂਰੀ ਹੱਕ ਹੈ । ਮਾਨ ਨੇ ਕਿਹਾ ਧਰਨਿਆਂ ਨਾਲ ਜਨਤਾ ਬੁਰੀ ਤਰ੍ਹਾਂ ਨਾਲ ਪਰੇਸ਼ਾਨ ਹੁੰਦੀ ਹੈ । ਕਿਸੇ ਨੇ ਕੰਮਕਾਜ ‘ਤੇ ਜਾਣਾ ਹੁੰਦਾ ਹੈ । ਉਨ੍ਹਾਂ ਕਿਹਾ ਹੁਣ ਤੱਕ ਕਿਸਾਨਾਂ ਦੇ ਨਾਲ ਆਮ ਜਨਤਾ ਦੀ ਪੂਰੀ ਹਮਦਰਦੀ ਹੈ ਪਰ ਜੇਕਰ ਵਾਰ-ਵਾਰ ਧਰਨੇ ਲੱਗ ਦੇ ਰਹੇ ਤਾਂ ਲੋਕ ਪਰੇਸ਼ਾਨ ਹੋਣਗੇ ਅਤੇ ਕਿਸਾਨਾਂ ਦੇ ਵੱਲ ਉਨ੍ਹਾਂ ਦੀ ਹਮਦਰਦੀ ਖ਼ਤਮ ਹੋਵੇਗੀ ।

ਕਿਸਾਨਾਂ ਦਾ ਮਾਨ ਸਰਕਾਰ ਨੂੰ ਜਵਾਬ 

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ‘ਤੇ ਕੀਤੇ ਤਿੱਖੇ ਹਮਲੇ ਦਾ ਜਵਾਬ ਧਰਨੇ ‘ਤੇ ਬੈਠੇ ਕਿਸਾਨਾਂ ਵੱਲੋਂ ਦਿੱਤਾ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪ ਕਹਿੰਦੀ ਹੈ ਕਿ ਉਹ ਧਰਨੇ ਤੋਂ ਪੈਦਾ ਹੋਈ ਹੈ। ਉਨ੍ਹਾਂ ਕਿਹਾ ਹੁਣ ਉਹ ਆਪ ਧਰਨਿਆਂ ‘ਤੇ ਅਜਿਹੀ ਭਾਸ਼ਾ ਬੋਲ ਰਹੀ ਹੈ। ਕਿਸਾਨਾਂ ਨੇ ਤੰਜ ਕੱਸ ਦੇ ਹੋਏ ਕਿਹਾ ਹੁਣ ਜ਼ਿੰਮੇਵਾਰੀ ਸਿਰ ਤੇ ਪਈ ਹੈ ਤਾਂ ਸਰਕਾਰ ਸਿਰਫ਼ ਲਾਰੇ ਲਾ ਕੇ ਟਾਲ ਮਟੋਲ ਕਰ ਰਹੀ ਹੈ ।