The Khalas Tv Blog Punjab ‘ਬਿਲ ਲਿਆਓ ਇਨਾਮ ਪਾਓ’! ਮਾਨ ਸਰਕਾਰ ਦੀ ਇਸ ਸਕੀਮ ਨਾਲ ‘ਛੋਟੇ ਤੋਂ ਛੋਟੇ ਗਾਹਕਾਂ ਨੂੰ ਡਬਲ ਫਾਇਦਾ’ !
Punjab

‘ਬਿਲ ਲਿਆਓ ਇਨਾਮ ਪਾਓ’! ਮਾਨ ਸਰਕਾਰ ਦੀ ਇਸ ਸਕੀਮ ਨਾਲ ‘ਛੋਟੇ ਤੋਂ ਛੋਟੇ ਗਾਹਕਾਂ ਨੂੰ ਡਬਲ ਫਾਇਦਾ’ !

Punjab budget 2023-24 bill reward scheme

ਸਰਕਾਰ ਅਤੇ ਗਾਹਕ ਦੋਵਾਂ ਨੂੰ 2-2 ਫਾਇਦੇ

ਬਿਊਰੋ ਰਿਪੋਰਟ : ਪੰਜਾਬ ਸਰਕਾਰ ਸੂਬੇ ਵਿੱਚ ਟੈਕਸ ਦੀ ਚੋਰੀ ਰੋਕਣ ਅਤੇ ਗਾਹਕਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਬਜਟ ਵਿੱਚ ਵੱਡੀ ਯੋਜਨਾ ਲੈਕੇ ਆਈ ਹੈ। ਇਸ ਦਾ ਨਾਂ ਹੈ ‘ਬਿਲ ਲਿਆਓ ਇਨਾਮ ਪਾਓ’। ਇਸ ਦਾ ਮਕਸਦ ਹੈ GST ਨੂੰ ਵਧਾਉਣਾ ਹੈ ਅਤੇ ਗਾਹਕਾਂ ਨੂੰ ਜਾਗਰੂਕ ਕਰਕੇ ਫਾਇਦਾ ਪਹੁੰਚਾਉਣਾ ਹੈ । ਸਕੀਮ ਦੇ ਤਹਿਤ ਗਾਹਕਾਂ ਨੂੰ ਕਿਹਾ ਗਿਆ ਹੈ ਕਿ ਉਹ ਕੋਈ ਵੀ ਸਮਾਨ ਖਰੀਦ ਦੇ ਹਨ ਤਾਂ ਉਸ ਦਾ ਬਿਲ ਜ਼ਰੂਰ ਲੈਣ। ਇਹ ਬਿੱਲ ਸਰਕਾਰ ਨੂੰ ਦੇਣ, ਫਿਰ ਲੱਕੀ ਡਰਾਅ ਦੇ ਜ਼ਰੀਏ ਜੇਤੂ ਉਮੀਦਵਾਰਾਂ ਨੂੰ ਹਰ ਮਹੀਨੇ ਇਨਾਮ ਦਿੱਤੇ ਜਾਣਗੇ । ਸਰਕਾਰ ਦਾ ਦਾਅਵਾ ਹੈ ਇਸ ਨਾਲ ਸਰਕਾਰ ਅਤੇ ਗਾਹਕਾਂ ਦੋਵਾਂ ਨੂੰ 2-2 ਫਾਇਦੇ ਹੋਣਗੇ ।

ਸਰਕਾਰ ਅਤੇ ਗਾਹਕਾਂ ਦੋਵਾਂ ਨੂੰ 2-2 ਫਾਇਦੇ

ਇਸ ਸਕੀਮ ਦੇ ਲਾਂਚ ਹੋਣ ਨਾਲ ਸਰਕਾਰ ਅਤੇ ਗਾਹਕਾਂ ਨੂੰ 2-2 ਫਾਇਦੇ ਹੋਣਗੇ। ਸਰਕਾਰ ਦਾ GST ਵਧੇਗਾ ਅਤੇ ਟੈਕਸ ਦੀ ਚੋਰੀ ‘ਤੇ ਲਗਾਮ ਲੱਗੇਗੀ ਜਦਕਿ ਗਾਹਕਾਂ ਦਾ ਵੀ ਇਸ ਸਕੀਮ ਵਿੱਚ ਡਬਲ ਫਾਇਦਾ ਹੈ ਗਾਹਕਾਂ ਜੇਕਰ ਬਿਲ ਲੈਣਗੇ ਤਾਂ ਉਨ੍ਹਾਂ ਨੂੰ ਨਕਲੀ ਸਮਾਨ ਵੀ ਨਹੀਂ ਮਿਲੇਗਾ ਅਤੇ ਉਹ ਇਨਾਮ ਵੀ ਹਾਸਲ ਕਰ ਸਕਦੇ ਹਨ । ਪੰਜਾਬ ਸਰਕਾਰ ਨੇ ਇਹ ਸਕੀਮ ਦਿੱਲੀ ਦੀ ਤਰਜ਼ ‘ਤੇ ਸ਼ੁਰੂ ਕੀਤੀ ਹੈ । ਕੇਜਰੀਵਾਲ ਸਰਕਾਰ ਨੇ 4 ਸਾਲ ਪਹਿਲਾਂ ਇਸ ਸਕੀਮ ਨੂੰ ਲਾਂਚ ਕੀਤਾ ਸੀ ਜਿਸ ਦੀ ਵਜ੍ਹਾ ਕਰਕੇ ਦਿੱਲੀ ਸਰਕਾਰ ਦੇ GST ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ ਸੀ । ਪੰਜਾਬ ਸਰਕਾਰ ਦੇ ਮਾਲੀਆ ਵਿੱਚ ਇਸ ਵਾਰ GST ਵਿੱਚ 23 ਫੀਸਦਾ ਦਾ ਵਾਧਾ ਹੋਇਆ ਹੈ ।

Exit mobile version