ਬਿਊਰੋ ਰਿਪੋਰਟ : ਲੁਧਿਆਣਾ ਬੀਜੇਪੀ ਕਿਸਾਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਾਨ ਸੁਖਮਿੰਦਰ ਸਿੰਘ ਗਰੇਵਾਲ ਦੇ ਪੁੱਤਰ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ । ਉਨ੍ਹਾਂ ਦੇ ਪੁੱਤਰ ਉਦੈ ਰਾਜ ਸਿੰਘ ‘ਤੇ ਇਲਜ਼ਾਮ ਸੀ ਕਿ ਉਸ ਨੇ ਲੁਧਿਆਣਾ ਦੇ ATM ਨਾਲ ਛੇੜਛਾੜ ਕੀਤਾ ਹੈ । ਉਦੈ ਰਾਜ ਸਿੰਘ ਦੀਆਂ ਤਸਵੀਰਾਂ ਵੀ CCTV ਵਿੱਚ ਕੈਦ ਹੋਈਆਂ ਸਨ। ਉਸ ਨੂੰ ਪੁਲਿਸ ਨੇ ਫੋਕਲ ਪੁਆਇੰਟ ਤੋਂ ਗਿਰਫ਼ਤਾਰ ਕੀਤਾ ਹੈ । ਇਲਜ਼ਾਮਾਂ ਮੁਤਾਬਿਕ ਉਦੈ ਰਾਜ ਆਪਣੇ ਸਾਥੀ ਅੰਮ੍ਰਿਤਰਾਜ ਦੇ ਨਾਲ 6 ਨਵੰਬਰ ਨੂੰ ATM ਵਿੱਚ ਛੇੜਛਾੜ ਕਰਨ ਦੇ ਲਈ ਪਹੁੰਚਿਆ ਸੀ । ਮੁਲਜ਼ਮ ਨੇ ATM ਦੇ ਡਾਇਲਰ ‘ਤੇ ਗੋਲੀਆਂ ਚਲਾਈ ਸੀ । ਸੀਸੀਟੀਵੀ ਵਿੱਚ ਇਹ ਦੋਵੇ ਸ਼ਖ਼ਸ ਵੇਖੇ ਜਾ ਸਕਦੇ ਹਨ । ਪੁਲਿਸ ਨੇ ਜਾਂਚ ਤੋਂ ਬਾਅਦ CCTV ਫੁੱਟੇਜ ਦੇ ਅਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕੀਤਾ ਸੀ ।
ਉਦੈ ਰਾਜ ਦੀ ਗਿਰਫ਼ਤਾਰੀ ਤੇ ਪਿਤਾ ਦਾ ਬਿਆਨ
ਪੁਲਿਸ ਦੀ ਟੀਮ ਜਦੋਂ ਉਦੈ ਰਾਜ ਸਿੰਘ ਨੂੰ ਫੜਨ ਦੇ ਲਈ ਪਹੁੰਚੀ ਤਾਂ ਉਹ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪਰ ਪੁਲਿਸ ਨੇ ਉਸ ਨੂੰ ਗਿਰਫ਼ਤਾਰ ਕਰ ਲਿਆ । ਉਧਰ ਪਿਤਾ ਅਤੇ ਬੀਜੇਪੀ ਦੇ ਆਗੂ ਸੁਖਮਿੰਦਰ ਸਿੰਘ ਦਾ ਬਿਆਨ ਵੀ ਪੁੱਤਰ ਦੀ ਗਿਰਫ਼ਤਾਰੀ ‘ਤੇ ਆਇਆ ਹੈ । ਉਨ੍ਹਾਂ ਕਿਹਾ ਮੈਂ ਪੁੱਤਰ ਦੀ ਇਸ ਹਰਕਤ ਦੀ ਕੋਈ ਪੈਰਵੀ ਨਹੀਂ ਕਰਦਾ ਹਾਂ,ਪੰਜਾਬ ਪੁਲਿਸ ਕਾਨੂੰਨ ਮੁਤਾਬਿਕ ਉਸ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ। ਪਿਤਾ ਸੁਖਮਿੰਦਰ ਸਿੰਘ ਨੇ ਦਾਅਵਾ ਕੀਤਾ ਕੀ ਮਾਂ ਦੇ ਲਾਡ ਦੀ ਵਜ੍ਹਾ ਕਰਕੇ ਪੁੱਤਰ ਉਦੈ ਰਾਜ ਸਿੰਘ ਪੂਰੀ ਤਰ੍ਹਾਂ ਨਾਲ ਵਿਗੜ ਗਿਆ ਹੈ । ਸਿਰਫ਼ ਇੰਨਾਂ ਹੀ ਨਹੀਂ ਪਿਤਾ ਨੇ ਜਾਣਕਾਰ ਦਿੱਤੀ ਕਿ 3 ਫਰਵੀਰ 2015 ਨੂੰ ਉਨ੍ਹਾਂ ਵੱਲੋਂ ਪੁੱਤਰ ਨੂੰ ਬੇਦਖਲ ਕਰ ਦਿੱਤਾ ਗਿਆ ਸੀ ਅਤੇ ਲੰਮੇ ਵਕਤ ਤੋਂ ਉਹ ਘਰ ਤੋਂ ਵੱਖ ਸੀ ।