India

ਦੇਸ਼ ਦਾ ਪਹਿਲਾਂ ਪ੍ਰਾਈਵੇਟ ਰਾਕੇਟ ਲਾਂਚ,ਕੰਪਨੀ ਦਾ ਦਾਅਵਾ ਕੈੱਬ ਬੁੱਕ ਵਾਂਗ ਅਸਾਨ ਹੋਈ ਹੁਣ ਸੈਟਲਾਈਟ ਲਾਂਚਿੰਗ

india's first private space lauched

ਬਿਊਰੋ ਰਿਪੋਰਟ : ਭਾਰਤ ਦਾ ਪਹਿਲਾਂ ਪ੍ਰਈਵੇਟ ਰਾਕੇਟ ਲਾਂਚ ਹੋ ਗਿਆ ਹੈ, ਸ਼੍ਰੀ ਹਰੀਕੋਟਾ ਤੋਂ ਰਾਕੇਟ ਵਿਕਰਮ -S ਅਵਾਜ਼ ਤੋਂ ਪੰਜ ਗੁਣਾ ਵੱਧ ਦੀ ਸਪੀਡ ਨਾਲ ਪੁਲਾੜ ਵਿੱਚ ਗਿਆ ਹੈ । 81.5 ਕਿਲੋ ਮੀਟਰ ਦੀ ਉਚਾਈ ‘ਤੇ ਤਿੰਨ ਪੇਲੋਡ ਸਫਲਤਾ ਨਾਲ ਇੰਜੈਕਟ ਕੀਤੇ ਗਏ ਹਨ । ਰਾਕੇਟ ਨੇ 89.5 ਕਿਲੋਮੀਟਰ ਤੋਂ ਵੱਧ ਉਚਾਈ ਹਾਸਲ ਕੀਤੀ ਅਤੇ ਸਮੁੰਦਰ ਵਿੱਚ ਸਪਲੈਸ਼ ਡਾਊਨ ਹੋ ਗਿਆ ।

ਲਾਂਚਿੰਗ ਦੇ ਨਾਲ ਹੀ ਇਸ ਨੂੰ ਬਣਾਉਣ ਵਾਲੇ 4 ਸਾਲ ਪੁਰਾਣੇ STATUP ਸਕਾਈਰੂਟ ਐਰੋਸਪੇਸ (SKY ROOT AERO SPACE) ਦੇ ਨਾਂ ਨਾਲ ਇੱਕ ਕਾਮਯਾਬੀ ਦਰਜ ਹੋ ਗਈ । ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ ਸੈਟਲਾਈਟ ਲਾਂਚਿੰਗ ਕੈਬ ਬੁੱਕ ਕਰਨ ਵਰਗਾ ਜਿੰਨਾਂ ਅਸਾਨ ਹੋ ਜਾਵੇਗਾ।

ਇਸ ਦੀ ਸ਼ੁਰੂਆਤ ਸਾਲ 2018 ਨੂੰ ਕੀਤੀ ਗਈ ਸੀ ਜਦੋਂ ISRO ਦੇ ਵਿਗਿਆਨਿਕ ਪਵਨ ਕੁਮਾਰ ਚੰਨਾ ਅਤੇ ਨਾਗਾ ਭਰਤ ਡਕਾ ਨੇ ਨੌਕਰੀ ਛੱਡ ਕੇ ਪੁਲਾੜ ਨਾਲ ਜੁੜੀ ਕੰਪਨੀ ਚਲਾਉਣ ਦਾ ਫੈਸਲਾ ਲਿਆ ਸੀ । ਉਸ ਵਕਤ ਭਾਰਤ ਵਿੱਚ ਸਪੇਸ ਨੂੰ ਲੈਕੇ ਕੋਈ ਵੀ ਪ੍ਰਾਈਵੇਟ ਕੰਪਨੀ ਨਹੀਂ ਸੀ । ਇਸ ਲਈ IIT ਦੇ ਇੰਨਾਂ ਦੋਵੇ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਧੁੰਦਲਾ ਵਿਖਾਈ ਦੇ ਰਿਹਾ ਸੀ ।

ਚੰਦਨਾ ਨੂੰ ਪੁਲਾੜ ਅਤੇ ਰਾਕੇਟ ਦਾ ਚਸਕਾ ਲੱਗਿਆ ਸੀ IIT ਖੜਗਪੁਰ ਤੋਂ । ਉਹ ਉੱਥੇ ਮੈਕੇਨਿਕਲ ਇੰਜੀਨਰਿੰਗ ਪੜ ਰਿਹਾ ਸੀ । IIT ਦੇ ਬਾਅਦ ਚੰਦਨਾ ਨੇ ISRO ਜੁਆਇਨ ਕੀਤਾ ਅਤੇ ਰਾਕੇਟ ਦਾ ਸ਼ੌਕੀਨ ਹੋ ਗਿਆ। ਚੰਦਨਾ ਨੇ ਇਸਰੋ ਵਿੱਚ 6 ਸਾਲ ਤੱਕ ਕੰਮ ਕੀਤਾ । ਉਹ ਕੇਰਲ ਦੇ ਵਿਕਰਮ ਸਾਰਾਭਾਈ ਪੁਲਾੜ ਕੇਂਦਰ ਵਿੱਚ ਕੰਮ ਕਰਦੇ ਸਨ। ਉਹ ਨੇ ਦੱਸਿਆ ਕਿ ਮੈਂ ਰਾਕੇਟ ਨੂੰ ਸਮਝਣ ਵਿੱਚ ਬਹੁਤ ਖੁਸ਼ ਸੀ। ISRO ਵਿੱਚ ਰਾਕੇਟ ਬਣਨ ਦੌਰਾਨ ਉਹ ਕਾਫੀ ਪ੍ਰਭਾਵਿਤ ਹੋਏ । ਚੰਦਨਾ ਨੇ ਦੱਸਿਆ ਕਿ ਉਹ GSLV-Mk-3 ਪ੍ਰੋਜੈਕਟ ਦਾ ਹਿੱਸਾ ਰਿਹਾ ਹੈ ।

ਸਕਾਈਰੂਟ ਐਰੋਸਪੇਸ ਨੇ ਲਾਂਚਿੰਗ ਦੇ ਨਾਲ ਹੀ ਰਾਕੇਟ ਦੀ ਰਫਤਾਰ ਨਾਲ ਉਡਾਨ ਭਰੀ ਹੈ । ਕਿਸੇ ਵੀ ਸਰਕਾਰੀ ਏਜੰਸੀ ਨੂੰ ਸੈਟਲਾਈਟ ਬਣਾਉਣ ਦੇ ਲਈ 6 ਮਹੀਨੇ ਦਾ ਸਮੇਂ ਲੱਗ ਦਾ ਹੈ । ਪਰ ਜੂਨ 2018 ਵਿੱਚ ਸਕਾਈਰੂਟ ਐਰੋਸਪੇਸ ਨੇ ਸਿਰਫ਼ 1 ਹਫ਼ਤੇ ਵਿੱਚ ਸਮਾਲ ਸੈਟਲਾਈਟ ਤਿਆਰ ਕਰਨ ਦਾ ਵਾਅਦਾ ਕੀਤਾ ਸੀ । ਇਸ ਦੇ ਲਈ ਮਿੰਤਰਾ ਕੰਪਨੀ ਦੇ ਫਾਉਂਡਰ ਮੁਕੇਸ਼ ਬੰਸਲ ਨੇ ਸਕਾਈਰੂਟ ਐਰੋਸਪੇਸ ਨੂੰ 10.8 ਕਰੋੜ ਦੀ ਫੰਡਿੰਗ ਵੀ ਕੀਤੀ ਸੀ ।

ਅਗਸਤ 2020 ਵਿੱਚ ਕੰਪਨੀ ਨੇ ਪਹਿਲਾਂ ਲਿਕਿਡ ਪ੍ਰੋਪਲਸ਼ਨ ਦਾ ਸਫਲ ਟੈਸਟ ਕੀਤਾ ਫਿਰ ਸਤੰਬਰ ਵਿੱਚ 2 ਇੰਜਨ ਤਿਆਰ ਕੀਤੇ, ਅਕਤੂਬਰ ਵਿੱਚ ਦੁਨੀਆ ਦਾ ਸਭ ਤੋਂ ਛੋਟਾ ਅਤੇ ਸੈਟਲਾਈਟ ਵਹੀਕਲ ਬਣਾਉਣ ਦੇ ਲਈ ਸਪੇਸ ਵਹੀਕਲ ਕੈਟਾਗਰੀ ਵਿੱਚ ਨੈਸ਼ਨਲ ਸਟਾਰਟਪ ਅਵਾਰਡ ਜਿੱਤਿਆ। ਦਸੰਬਰ 2020 ਵਿੱਚ ਸਕਾਈਰੂਟ ਭਾਰਤ ਦੀ ਸਾਲਿਡ ਇੰਜਣ ਪ੍ਰੋਪਲਸ਼ਨ ਰਾਕੇਟ ਸਟੇਜ ਦਾ ਸਫਲ ਪਰੀਖਣ ਕਰਨ ਵਾਲੀ ਪਹਿਲੀ ਕੰਪਨੀ ਬਣ ਗਈ । ਸਤੰਬਰ 2021 ਵਿੱਚ ਕੰਪਨੀ ਨੇ ISRO ਦੇ ਨਾਲ ਇਕ ਸਮਝੌਤਾ ਕੀਤਾ ਜਿਸ ਵਿੱਚ ਕਿਹਾ ਗਿਆ ਕਿ ISRO ਰਾਕੇਟ ਲਾਂਚਿੰਗ ਵਿੱਚ ਮਦਦ ਕਰੇਗਾ । ਨਵੰਬਰ 2021 ਨੂੰ ਕੰਪਨੀ ਨੇ ਪਹਿਲੇ 3D ਪ੍ਰਿੰਟੇਡ ਇੰਜਣ ਦੀ ਸਫਲ ਟੈਸਟਿੰਗ ਕੀਤੀ ਸੀ। ਜਨਵਰੀ ਵਿੱਚ ਕੰਪਨੀ ਨੂੰ ਗੂਗਲ ਦੇ ਫਾਉਂਡਰ ਬੋਰਡ ਮੈਂਬਰ ਰਾਮ ਸ਼੍ਰੀ ਰਾਮ ਨੇ 34 ਕਰੋੜ ਦੀ ਸੀਰੀਜ ਬੀ ਫੰਡਿਗ ਵੀ ਕੀਤੀ ਸੀ । ਮਈ 2022 ਵਿੱਚ ਕੰਪਨੀ ਨੇ ਵਿਕਰਮ 1 ਰਾਕੇਟ ਦੀ ਸਟੇਜ ਇੰਜਨ ਦੀ ਸਫਲ ਟੈਸਟਿੰਗ ਕੀਤੀ ਸੀ । ਨਵੰਬਰ 2022 ਨੂੰ ਦੇਸ਼ ਦੇ ਪਹਿਲੇ ਪ੍ਰਾਈਵੇਟ ਰਾਕੇਟ ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਗਈ ਸੀ ।