ਬਿਉਰੋ ਰਿਪੋਰਟ : 21 ਫਰਵਰੀ ਨੂੰ ਖਨੌਰੀ ਬਾਰਡਰ ‘ਤੇ ਹਰਿਆਣਾ ਪੁਲਿਸ ‘ਤੇ ਕਿਸਾਨਾਂ ਨਾਲ ਕੁੱਟਮਾਰ ਅਤੇ ਆਪਣੇ ਨਾਲ ਲੈਕੇ ਜਾਣ ਦਾ ਇਲਜ਼ਾਮ ਲੱਗਿਆ ਸੀ । ਜਿਸ ‘ਤੇ ਹੁਣ ਪੰਜਾਬ ਸਰਕਾਰ ਐਕਟਿਵ ਨਜ਼ਰ ਆ ਰਹੀ ਹੈ । ਪੰਜਾਬ ਦੇ ਚੀਫ਼ ਸਕੱਤਰ ਅਨੁਰਾਗ ਵਰਮਾ ਨੇ ਹਰਿਆਣਾ ਦੇ ਚੀਫ਼ ਸਕੱਤਰ ਸੰਜੀਵ ਕੋਸ਼ਲ ਨੂੰ ਚਿੱਠੀ ਲਿਖ ਕੇ ਸਾਰੇ ਲਾਪਤਾ ਜਖਮੀ ਕਿਸਾਨਾਂ ਨੂੰ ਪੰਜਾਬ ਸਰਕਾਰ ਨੂੰ ਸੌਂਪਣ ਦੀ ਮੰਗ ਕੀਤੀ ਹੈ । ਇਸ ਵਿੱਚ PGI ਰੋਹਤਕ ਵਿੱਚ ਦਾਖਲ ਪ੍ਰੀਤਪਾਲ ਸਿੰਘ ਦਾ ਖਾਸ ਜ਼ਿਕਰ ਕੀਤਾ ਗਿਆ ਹੈ । ਜਿਸ ਨੂੰ ਗੰਭੀਰ ਸੱਟਾਂ ਲੱਗਿਆਂ ਸਨ ਉਸ ਦੀ ਤਸਵੀਰ ਅਤੇ ਵੀਡੀਓ ਬੀਤੇ ਦਿਨੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਉਸ ਦੇ ਪਿਤਾ ਨਾਲ ਪ੍ਰੈਸ ਕਾਂਫਰੰਸ ਕਰਕੇ ਸ਼ੇਅਰ ਕੀਤੀ । ਮਜੀਠੀਆ ਨੇ ਇਲਜ਼ਾਮ ਲਗਾਇਆ ਸੀ ਕਿ ਪੰਜਾਬ ਸਰਕਾਰ ਦੀ ਹਰਿਆਣਾ ਸਰਕਾਰ ਨਾਲ ਮਿਲੀਭੁਗਤ ਹੀ ਹੈ ਜੋ 3 ਦਿਨ ਪਹਿਲਾਂ ਹਰਿਆਣਾ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਦੀ MLR ਤੱਕ ਨਹੀਂ ਮਿਲ ਰਹੀ।
ਖਨੌਰੀ ਬਾਰਡਰ ਤੋਂ ਪੰਜਾਬ ਵਾਲੇ ਪਾਸੇ ਤੋਂ ਹਰਿਆਣਾ ਪੁਲਿਸ ਪੰਜਾਬੀ ਨੌਜਵਾਨ ਕਿਸਾਨ ਪ੍ਰੀਤਪਾਲ ਸਿੰਘ ਨੂੰ ਚੁੱਕ ਕੇ ਲੈ ਗਈ ਜਿਸਨੂੰ ਬੋਰੀ ਵਿਚ ਪਾ ਕੇ ਉਸਦੀਆਂ ਲੱਤਾਂ, ਬਾਹਵਾਂ, ਜਬਾੜੇ ਤੋੜ ਦਿੱਤੇ ਗਏ.. #FarmerProtest2024 @BhagwantMann@mlkhattar @police_haryana pic.twitter.com/qHxH4PKYa2
— Bikram Singh Majithia (@bsmajithia) February 23, 2024
ਪ੍ਰੈਸ ਕਾਂਫਰੰਸ ਦੌਰਾਨ ਪ੍ਰੀਤਪਾਲ ਦੇ ਪਿਤਾ ਪੁੱਤਰ ਦੀ ਹਾਲਤ ਦੱਸਦੇ ਹੋਏ ਰੋ ਪਏ । ਉਨ੍ਹਾਂ ਦੱਸਿਆ ਜਦੋਂ PGI ਰੋਹਤਕ ਪੁੱਤਰ ਦੀ ਹਾਲਤ ਵੇਖੀ ਤਾਂ ਉਨ੍ਹਾਂ ਦਾ ਦਿਲ ਪਸੀਜ ਗਿਆ । ਸਰੀਰ ਦਾ ਕੋਈ ਹਿੱਸਾ ਉਨ੍ਹਾਂ ਨੇ ਨਹੀਂ ਛੱਡਿਆ ਸੀ। ਮੈਂ 4 ਦਿਨ ਤੋਂ ਰੋਟੀ ਮੂੰਹ ਨਹੀਂ ਲਾਈ,ਉਸ ਦਾ ਕਸੂਰ ਸਿਰਫ਼ ਇੰਨਾਂ ਹੀ ਸੀ ਉਹ ਲੰਗਰ ਲੈਕੇ ਗਿਆ ਸੀ ਅਤੇ ਉੱਥੇ ਬੈਠਾ ਸੀ ।
ਉਧਰ ਚੀਫ਼ ਸਕੱਤਰ ਅਨੁਰਾਗ ਵਰਮਾ ਨੇ ਹਰਿਆਣਾ ਸਰਕਾਰ ਨੂੰ ਲਿਖੀ ਚਿੱਠੀ ਵਿੱਚ ਇਹ ਵੀ ਅਪੀਲ ਕੀਤੀ ਹੈ ਕਿ ਤੁਸੀਂ ਸਾਨੂੰ ਪ੍ਰਿਤਪਾਲ ਸਿੰਘ ਨੂੰ ਸੌਂਪ ਦਿਉ ਤਾਂਕੀ ਅਸੀਂ ਆਪਣੇ ਸੂਬੇ ਦੇ ਹਸਪਤਾਲ ਵਿੱਚ ਉਸ ਦਾ ਚੰਗਾ ਅਤੇ ਫ੍ਰੀ ਇਲਾਜ ਕਰ ਸਕੀਏ । ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕਿਹਾ ਹੈ ਜੇਕਰ ਕਿਸੇ ਹੋਰ ਹਸਪਤਾਲ ਵਿੱਚ ਪੰਜਾਬ ਦੇ ਕਿਸਾਨ ਦਾ ਇਲਾਜ ਚੱਲ ਰਿਹਾ ਹੈ ਤਾਂ ਉਸ ਨੂੰ ਸਾਨੂੰ ਦਿੱਤਾ ਜਾਵੇ । ਹਾਲਾਂਕਿ ਚੀਫ਼ ਸਕੱਤਰ ਦੀ ਚਿੱਠੀ ਵਿੱਚ ਪੰਜਾਬ ਦੇ ਲਾਪਤਾ ਕਿਸਾਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ । ਜਿਸ ਬਾਰੇ ਕਿਾਸਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਜ਼ਿਕਰ ਕੀਤਾ ਸੀ ।
ਇਸ ਤੋਂ ਪਹਿਲਾਂ ਬੀਤੇ ਦਿਨੀਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਖਨੌਰੀ ਬਾਰਡਰ ਤੋਂ ਪੰਜਾਬ ਦੇ 5 ਤੋਂ 6 ਕਿਸਾਨ ਲਾਪਤਾ ਹੈ । ਜਿੰਨਾਂ ਨੂੰ ਪੰਜਾਬ ਦੀ ਸਰਹੱਦ ਵਿੱਚ ਵੜ ਕੇ ਕੁੱਟਿਆਂ ਗਿਆ ਅਤੇ ਫਿਰ ਆਪਣੇ ਨਾਲ ਲੈ ਗਏ । ਉਨ੍ਹਾਂ ਨੇ PGI ਵਿੱਚ ਦਾਖਲ ਪ੍ਰਿਤਪਾਲ ਸਿੰਘ ਦਾ ਜ਼ਿਕਰ ਕਰਦੇ ਹੋਏ ਕਿਹਾ ਸਾਡੀ ਸਰਹੱਦ ਵਿੱਚ ਵੜ੍ਹ ਕੇ ਹਰਿਆਣਾ ਪੁਲਿਸ ਉਸ ਨੂੰ ਚੁੱਕ ਕੇ ਲੈਕੇ ਗਈ ਹੈ । ਉਸ ਦੇ ਨਾਲ ਇੰਨੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ । ਉਨ੍ਹਾਂ ਨੇ ਮੰਗ ਕੀਤੀ ਸੀ ਕਿ ਸ਼ੁਭਕਰਨ ਅਤੇ ਹੋਰ ਕਿਸਾਨਾਂ ਨਾਲ ਕੁੱਟਮਾਰ ਕਰਨ ‘ਤੇ FIR ਦਰਜ ਹੋਣੀ ਚਾਹੀਦੀ ਹੈ । ਡੱਲੇਵਾਲ ਨੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਕੱਲ ਤੱਕ ਮੁੱਖ ਮੰਤਰੀ ਸਾਡੇ ਨਾਲ ਖੜੇ ਹੋਣ ਦਾ ਦਮ ਭਰ ਦੇ ਸਨ ਪਰ ਉਨ੍ਹਾਂ ਦੇ ਅਧਿਕਾਰੀ ਕਹਿੰਦੇ ਹਨ ਕਿ ਅਸੀਂ ਹਰਿਆਣਾ ਪੁਲਿਸ ਖਿਲਾਫ ਕੇਸ ਦਰਜ ਨਹੀਂ ਕਰ ਸਕਦੇ ਹਾਂ।