India Punjab

5 ਸੂਬਿਆਂ ‘ਚ ਕਾਂਗਰਸ-AAP ਦਾ ਸਮਝੌਤਾ ! ਪੰਜਾਬ ‘ਤੇ ਵੀ ਸਸਪੈਂਡ ਖਤਮ ! ਕੇਂਦਰੀ ਲੀਡਰਸ਼ਿੱਪ ਨੇ ਗੋਢਾ ਟੇਕਿਆ

ਬਿਉਰੋ ਰਿਪੋਰਟ : ਲੰਮੇ ਸਸਪੈਂਸ ਤੋਂ ਬਾਅਦ ਹੁਣ ਸਾਫ ਹੋ ਗਿਆ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇ ਵੱਖ-ਵੱਖ ਲੋਕਸਭਾ ਚੋਣਾਂ ਲੜਨਗੇ । ਦਿੱਲੀ ਵਿੱਚ ਆਪ ਅਤੇ ਕਾਂਗਰਸ ਦੇ ਵਿਚਾਲੇ 4 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਤ ਸੂਬੇ ਵਿੱਚ ਚੋਣ ਲੜਨ ਦੇ ਲਈ ਸੀਟ ਸ਼ੇਅਰਿੰਗ ਹੋ ਗਈ ਹੈ । ਜਿੰਨਾਂ ਸੂਬਿਆਂ ਵਿੱਚ ਦੋਵੇ ਪਾਰਟੀਆਂ ਮਿਲ ਕੇ ਚੋਣ ਲੜਨਗੀਆਂ ਉਨ੍ਹਾਂ ਵਿੱਚ ਦਿੱਲੀ,ਹਰਿਆਣਾ,ਗੁਜਰਾਤ,ਗੋਆ ਅਤੇ ਚੰਡੀਗੜ੍ਹ ਸ਼ਾਮਲ ਹੈ । ਪੰਜਾਬ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ। ਪੰਜਾਬ ਕਾਂਗਰਸ ਦੇ ਆਗੂ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਹਿਲੇ ਦਿਨ ਤੋਂ ਵੱਖ-ਵੱਖ ਚੋਣ ਲੜਨ ਦੀ ਗੱਲ ਕਹਿ ਰਹੇ ਸਨ । ਦੋਵਾਂ ਪਾਰਟੀਆਂ ਦੇ ਲੀਡਰਾਂ ਦੇ ਦਬਾਅ ਦੀ ਵਜ੍ਹਾ ਕਰਕੇ ਪੰਜਾਬ ਵਿੱਚ ਸਮਝੌਤਾ ਨਹੀਂ ਹੋ ਸਕਿਆ । ਪਹਿਲੀ ਵਾਰ ਸੂਬੇ ਦੇ ਆਗੂਆਂ ਦੇ ਸਾਹਮਣੇ ਕੇਂਦਰੀ ਆਗੂਆਂ ਨੂੰ ਸਿਰ ਝੁਕਾਉਣ ਲਈ ਮਜ਼ਬੂਰ ਹੋਣਾ ਪਿਆ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਲੋਕਸਭਾ ਚੋਣਾਂ ਤੋਂ ਪਹਿਲਾਂ ਅਸੀਂ ਉਮੀਦਵਾਰਾਂ ਦਾ ਐਲਾਨ ਕਰ ਦੇਵਾਂਗੇ । ਉਧਰ ਆਪ ਅਤੇ ਕਾਂਗਰਸ ਵੱਲੋ ਉਮੀਦਵਾਰਾਂ ਦੇ ਨਾਂ ਤੈਅ ਕਰਨ ਦੇ ਲਈ ਸਰਵੇਂ ਸ਼ੁਰੂ ਹੋ ਗਿਆ ਹੈ ।

2019 ਵਿੱਚ ਕਾਂਗਰਸ ਨੇ 13 ਲੋਕਸਭਾ ਸੀਟਾਂ ਵਿੱਚੋ 8 ‘ਤੇ ਜਿੱਤ ਹਾਸਲ ਕੀਤੀ ਸੀ,ਇਸ ਵਾਰ ਵੀ ਕਾਂਗਰਸ ਦੇ ਸਰਵੇਂ ਵਿੱਚ ਪਾਰਟੀ ਮਜ਼ਬੂਤ ਨਜ਼ਰ ਆ ਰਹੀ ਹੈ । ਆਪ ਦੇ ਖਾਤੇ ਵਿੱਚ ਪਿਛਲੀ ਵਾਰ 1 ਸੀਟ ਗਈ ਸੀ । ਬੀਜੇਪੀ ਨੇ 2 ਅਤੇ ਅਕਾਲੀ ਦਲ ਨੇ ਵੀ 2 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਕਾਂਗਰਸ ਦੇ ਆਗੂ ਮੁਕੁਲ ਵਾਸਨਿਕ ਅਤੇ ਆਪ ਦੇ ਆ ਆਗੂ ਸੰਦੀਪ ਪਾਠਕ ਨੇ ਸ਼ਨਿੱਚਰਵਾਰ ਨੂੰ ਜੁਆਇੰਟ ਪੀਸੀ ਕਰਕੇ ਸੀਟ ਸ਼ੇਅਰਿੰਗ ਦਾ ਐਲਾਨ ਕੀਤਾ ।

ਇਸ ਫਾਰਮੂਲੇ ਨਾਲ ਸੀਟ ਸ਼ੇਅਰਿੰਗ

ਗੁਜਰਾਤ (26) – ਕਾਂਗਰਸ 24,AAP 2
ਹਰਿਆਣਾ (10 ਸੀਟਾਂ): ਕਾਂਗਰਸ- 9, AAP-1
ਦਿੱਲੀ (7 ਸੀਟਾਂ): ਕਾਂਗਰਸ-3, AAP- 4
ਗੋਆ (2 ਸੀਟਾਂ): ਕਾਂਗਰਸ- 2, AAP- ਨਹੀਂ ਲੜੇਗੀ
ਚੰਡੀਗੜ੍ਹ (ਇੱਕ ਸੀਟ ): ਕਾਂਗਰਸ ਲੜੇਗੀ,AAP ਨਹੀਂ ਲੜੇਗੀ

ਦਿੱਲੀ ਵਿੱਚ ਕਿਸ ਸੀਟ ਤੋਂ ਕੌਣ ਲੜੇਗੀ ਚੋਣ

1. ਉੱਤਰੀ,ਪੂਰਵੀ ਦਿੱਲੀ – ਕਾਂਗਰਸ
2. ਚਾਂਦਨੀ ਚੌਕ- ਕਾਂਗਰਸ
3. ਉੱਤਰ ਪੱਛਮੀ ਦਿੱਲੀ- ਕਾਂਗਰਸ
4. ਪੱਛਮੀ ਦਿੱਲੀ – AAP
5. ਨਵੀਂ ਦਿੱਲੀ – AAP
6. ਪੱਛਮੀ ਦਿੱਲੀ – AAP
7. ਦੱਖਣੀ ਦਿੱਲੀ – AAP

ਸਮਾਜਵਾਦੀ ਪਾਰਟੀ ਦੇ ਨਾਲ ਵੀ ਕਾਂਗਰਸ ਦਾ ਸਮਝੌਤਾ ਹੋ ਗਿਆ ਹੈ । ਉੱਤਰ ਪ੍ਰਦੇਸ਼ ਦੀਆਂ 80 ਸੀਟਾਂ ਵਿੱਚੋਂ ਕਾਂਗਰਸ 17 ਸੀਟਾਂ ‘ਤੇ ਚੋਣ ਲੜੇਗੀ । ਮੱਧ ਪ੍ਰਦੇਸ਼ ਦੀ 29 ਸੀਟਾਂ ਵਿੱਚੋ ਕਾਂਗਰਸ ਨੇ ਇੱਕ ਖਜੁਰਾਹੋ ਸੀਟ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਮੈਦਾਨ ਲਈ ਛੱਡੀ ਹੈ । ਉਧਰ ਪੱਛਮੀ ਬੰਗਾਲ,ਅਸਾਮ ਅਤੇ ਮੇਘਾਲਿਆ ਵਿੱਚ ਕਾਂਗਰਸ ਅਤੇ ਮਮਤਾ ਦੀ TMC ਦੀ ਮੁੜ ਤੋਂ ਗਠਜੋੜ ਦੀ ਗੱਲਬਾਤ ਸ਼ੁਰੂ ਹੋ ਗਈ ਹੈ । ਨਿਤੀਸ਼ ਦੇ ਚੱਲੇ ਜਾਣ ਦੇ ਬਾਅਦ ਬਿਹਾਰ ਵਿੱਚ RJD,ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਮਿਲ ਕੇ ਚੋਣ ਲੜਨਗੀਆਂ ।