India International Punjab

ਲੁਧਿਆਣਾ ਦੀ ਕੁੜੀ ਨੇ ਪਾਕਿਸਤਾਨ ਜਾਕੇ ਇਸਲਾਮ ਕਬੂਲਿਆਂ !

ਬਿਉਰੋ ਰਿਪੋਰਟ : ਪਾਕਿਸਤਾਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਲੁਧਿਆਣਾ ਦੀ ਇੱਕ ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਕੁੜੀ ਨੇ ਇਸਲਾਮ ਕਬੂਲ ਕਰ ਲਿਆ ਹੈ । ਜਸਪ੍ਰੀਤ ਕੌਰ ਨਾਂ ਦੀ ਕੁੜੀ ਦਾ ਹੁਣ ਨਵਾਂ ਨਾਂ ਜ਼ੈਨਬ ਹੋ ਗਿਆ ਹੈ । ਉਸ ਦਾ ਵਿਆਹ ਪਾਕਿਸਤਾਨ ਦੇ ਨਾਗਰਿਕ ਅਲੀ ਅਰਸਲਾਨ ਨਾਲ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਜਸਪ੍ਰੀਤ ਜਰਮਨੀ ਵਿੱਚ ਰਹਿੰਦਾ ਸੀ ਇਸ ਦੌਰਾਨ ਉਸ ਦੀ ਮੁਲਾਕਾਤ ਅਲੀ ਅਰਸਲਾਨ ਨਾਲ ਹੋਈ ਅਤੇ ਜਿਸ ਤੋਂ ਬਾਅਦ ਮੁੰਡੇ ਨੇ ਉਸ ਨੂੰ ਪਾਕਿਸਤਾਨ ਬੁਲਾਇਆ।

‘ਦਿ ਐਕਸਪ੍ਰੈਸ ਟ੍ਰਿਬਿਊਨ’ ਦੀ ਖ਼ਬਰ ਮੁਤਾਬਿਕ ਉਹ ਜਸਪ੍ਰੀਤ ਕੌਰ ਨੇ ਅਰਸਲਾਨ ਨਾਲ ਵਿਆਹ ਕਰਵਾਉਣ ਦੇ ਲਈ ਪਹਿਲਾਂ ਇਸਲਾਮ ਕਬੂਲ ਕੀਤਾ ਫਿਰ ਉਸ ਦਾ ਵਿਆਹ ਹੋਇਆ । ਜਸਪ੍ਰੀਤ ਕੌਰ ਕੋਲ ਹੁਣ ਵੀ ਭਾਰਤੀ ਪਾਸਪੋਰਟ ਹੈ । ਜਸਪ੍ਰੀਤ 16 ਜਨਵਰੀ ਨੂੰ ਧਾਰਮਿਕ ਯਾਤਰਾ ‘ਤੇ ਪਾਕਿਸਤਾਨ ਪਹੁੰਚੀ ਸੀ ਅਤੇ ਇਸੇ ਦੌਰਾਨ ਹੀ ਦੋਵਾਂ ਦਾ ਵਿਆਹ ਹੋ ਗਿਆ । ਜਸਪ੍ਰੀਤ ਕੌਰ 15 ਅਪ੍ਰੈਲ ਤੱਕ ਸਿੰਗਲ ਐਂਟਰੀ ਵੀਜ਼ਾ ਹੈ । ਹਾਲਾਂਕਿ ਹੁਣ ਤੱਕ ਜਸਪ੍ਰੀਤ ਦੇ ਪਰਿਵਾਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ।

ਜਸਪ੍ਰੀਤ ਅਤੇ ਅਲੀ ਅਰਸਲਾਨ ਦੀ ਮੁਲਾਕਾਤ ਇੰਟਰਨੈੱਟ ‘ਤੇ ਹੋਈ ਸੀ ਜਾਂ ਫਿਰ ਦੋਵੇ ਜਰਮਨੀ ਰਹਿੰਦੇ ਸਨ ਇਸ ਬਾਰੇ ਹੁਣ ਤੱਕ ਨਹੀਂ ਪਤਾ ਚੱਲਿਆ ਹੈ । ਜਸਪ੍ਰੀਤ ਦੇ ਇਸਲਾਮ ਕਬੂਲਣ ਦੀ ਤਸਵੀਰ ਜ਼ਰੂਰ ਸਾਹਮਣੇ ਆਈ ਹੈ ।