India Punjab

AAP ਹਾਈਕਮਾਂਡ ਦਾ ਪੰਜਾਬ ਦੇ ਵਿਧਾਇਕਾਂ ਨੂੰ ‘ਲਾਲੀਪੌਪ’! ‘ਮਿਸ਼ਨ’ ਪੂਰਾ ਹੋਇਆ ਤਾਂ ਸਵਾਦ ਆ ਜਾਵੇਗਾ

Gujarat for campaigning

Gujrat : ਆਪ ਸੁਪਰੀਮੋ ਅਰਵਿੰਦ ਕੇਜਰੀਵਾਲ (arwind kejriwal )ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (cm bhagwant mann)ਵੀ ਮਿਸ਼ਨ ਗੁਜਰਾਤ ਨੂੰ ਜਿੱਤਣ ਦੇ ਲਈ ਸੂਬੇ ਦੇ ਗੇੜੇ ਲਾ ਰਹੇ ਹਨ। ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਪੰਜਾਬ ਸਰਕਾਰ ਦੀਆਂ 6 ਮਹੀਨੀਆਂ ਵਿੱਚ ਪੂਰੀ ਕੀਤੀਆਂ ਗਈਆਂ ਗਰੰਟੀਆਂ ਦਾ ਹਵਾਲਾ ਦੇ ਰਹੇ ਹਨ ਪਰ ਹੁਣ ਜਦੋਂ ਕਿਸੇ ਵੇਲੇ ਵੀ ਵੇਲੇ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਸਕਦਾ ਹੈ ਇਸ ਨੂੰ ਵੇਖ ਦੇ ਹੋਏ ਆਪ ਹਾਈਕਮਾਨ ਨੇ ਆਪਣੀ ਪੂਰੀ ਤਾਕਤ ਗੁਜਰਾਤ ਚੋਣਾਂ ਵਿੱਚ ਲਗਾ ਦਿੱਤੀ ਹੈ। ਪਾਰਟੀ ਵੱਲੋਂ ਰਣਨੀਤੀ ਬਦਲੀ ਗਈ ਹੈ। ਪੰਜਾਬ ਦੇ ਵਿਧਾਇਕਾਂ ਨੂੰ ਹੁਣ ਗੁਜਰਾਤ ਦੇ ਮੈਦਾਨ ਵਿੱਚ ਉਤਾਰਿਆਂ ਗਿਆ ਹੈ,ਪਿੰਡਾਂ ਵਿੱਚ ਡਿਊਟੀਆਂ ਲਗਾਇਆਂ ਜਾ ਰਹੀਆਂ ਹਨ ਅਤੇ ਵਿਧਾਇਕਾਂ ਨੂੰ ਸਿਆਸੀ ਲਾਲੀਪੌਪ ਵੀ ਦਿੱਤਾ ਜਾ ਰਿਹਾ ਹੈ।

ਪੰਜਾਬ ਦੇ ਵਿਧਾਇਕਾਂ ਨੂੰ ਲਾਲੀਪੌਪ

ਮਿਸ਼ਨ ਗੁਜਰਾਤ ਫ਼ਤਿਹ ਕਰਨ ਦੇ ਲਈ ਚੋਣਾਂ ਵਿੱਚ ਲਗੇ ਪੰਜਾਬ ਦੇ ਵਿਧਾਇਕਾਂ ਨੂੰ ਹੁਣ ਹਾਈਕਮਾਂਡ ਵੱਲੋਂ ਲਾਲਚ ਦਿੱਤਾ ਜਾ ਰਿਹਾ ਹੈ। ਗੁਜਰਾਤ ਚੋਣਾਂ ਵਿੱਚ ਜਿਹੜੇ ਵਿਧਾਇਕਾਂ ਦੀ ਪ੍ਰਫਾਰਮੈਂਸ ਚੰਗੀ ਰਹੀ ਉਨ੍ਹਾਂ ਨੂੰ ਪੰਜਾਬ ਦੀ ਵਜ਼ਾਰਤ ਦੀ ਕੁਰਸੀ ਨਸੀਬ ਹੋ ਸਕਦੀ ਹੈ। ਮਾਨ ਕੈਬਨਿਟ ਵਿੱਚ ਇਸ ਵਕਤ 15 ਮੰਤਰੀ ਹਨ ਅਤੇ ਹੁਣ ਵੀ 3 ਸੀਟਾਂ ਖਾਲੀ ਹਨ।  ਹੁਣ ਮੰਨਿਆ ਜਾ ਰਿਹਾ ਹੈ ਕਿ ਉਹ ਹੀ ਵਿਧਾਇਕ ਕੈਬਨਿਟ ਦੀ ਕੁਰਸੀ ‘ਤੇ ਬੈਠਣਗੇ ਜੋ ਗੁਜਰਾਤ ਦੀਆਂ ਵਿਧਾਨਸਭਾ ਚੋਣਾਂ ਵਿੱਚ ਪਾਰਟੀ ਲਈ ਕੰਮ ਕਰਕੇ ਵਿਖਾਉਣਗੇ,ਪੰਜਾਬ ਤੋਂ ਰਾਜ ਸਭਾ ਦੇ ਐੱਮਪੀ ਸੰਦੀਪ ਪਾਠਕ ਗੁਜਰਾਤ ਵਿੱਚ ਪਾਰਟੀ ਦੇ ਪ੍ਰਭਾਰੀ ਹਨ। ਪੰਜਾਬ ਵਿੱਚ ਆਪ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਪਾਠਕ ਦੀ ਭੂਮਿਆ ਅਹਿਮ ਰਹੀ ਸੀ ਇਸੇ ਲਈ ਪਾਰਟੀ ਨੇ ਉਨ੍ਹਾਂ ਨੂੰ ਗੁਜਰਾਤ ਦੀ ਜ਼ਿੰਮੇਵਾਰੀ ਸੌਂਪੀ ਹੈ। ਸੰਦੀਪ ਪਾਠਕ ਹੀ ਪੰਜਾਬ ਦੇ ਵਿਧਾਇਕਾਂ ਨੂੰ ਮਿਸ਼ਨ ਗੁਜਰਾਤ ਫ਼ਤਿਹ ਕਰਨ ਦੀ ਟ੍ਰੇਨਿੰਗ ਦੇ ਰਹੇ ਹਨ।

ਪੰਜਾਬ ਵਿਧਾਇਕਾਂ ਦੀ ਟ੍ਰੇਨਿੰਗ

ਗੁਜਰਾਤ ਆਪ ਦੇ ਪ੍ਰਭਾਰੀ ਸੰਦੀਪ ਪਾਠਕ ਵੱਲੋਂ ਪੰਜਾਬ ਤੋਂ ਗੁਜਰਾਤ ਪਹੁੰਚੇ ਵਿਧਾਇਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਅਹਿਮਦਾਬਾਦ ਵਿੱਚ ਹੀ ਪਾਠਕ ਵੱਲੋਂ ਟ੍ਰੇਨਿੰਗ ਪ੍ਰੋਗਰਾਮ ਚਲਾਇਆ ਗਿਆ ਹੈ, ਵਿਧਾਇਕਾਂ ਨੂੰ ਹਲਕੇ ਦੇ ਪਿੰਡਾਂ ਦੀਆਂ ਲਿਸਟਾਂ ਸੌਂਪਦਿਆਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗਾਰੰਟੀਆਂ ਬਾਰੇ ਚਿੱਠੀਆਂ ਵੀ ਦਿੱਤੀਆਂ ਗਈਆਂ ਹਨ। ਵਿਧਾਇਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਦੀ ਉਹ ਹਰ ਪਿੰਡ ਜਾਣ ਅਤੇ ਬੀਜੇਪੀ ਅਤੇ ਕਾਂਗਰਸ ਦੇ ਸਰਪੰਚਾਂ ਨੂੰ ਵੀ ਮਿਲਣ ਅਤੇ ਪਾਰਟੀ ਦਾ ਪ੍ਰੋਗਰਾਮ ਉਨ੍ਹਾਂ ਦੇ ਸਾਹਮਣੇ ਰੱਖਣ।  ਆਮ ਆਦਮੀ ਪਾਰਟੀ ਵੱਲੋਂ ਗੁਜਰਾਤ ਦੇ ਪਿੰਡਾਂ ਦੇ ਸਰਪੰਚਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ ਦੀ ਗਰੰਟੀ ਵੀ ਦਿੱਤੀ ਗਈ ਹੈ। ਪੰਜਾਬ ਦੇ ਵਿਧਾਇਕਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਪਿੰਡ ਵਿੱਚ ਜਾ ਕੇ ਕੇਜਰੀਵਾਲ ਦਾ ਗਰੰਟੀ ਕਾਰਡ ਸੌਂਪਣ,ਹਾਲਾਂਕਿ ਸਥਾਨਕ ਭਾਸ਼ਾ ਨਾ ਆਉਣ ਦੀ ਵਜ੍ਹਾਂ ਕਰਕੇ ਪੰਜਾਬ ਦੇ ਵਿਧਾਇਕਾਂ ਨੂੰ ਪ੍ਰਚਾਰ ਦੌਰਾਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਜਰਾਤ ਵਿੱਚ ਪਹਿਲੀ ਵਾਰ ਚੋਣ ਲੜਨ ਦੀ ਵਜ੍ਹਾਂ ਕਰਕੇ ਪਾਰਟੀ ਦਾ ਜ਼ਮੀਨੀ ਪੱਧਰ ‘ਤੇ ਅਧਾਰ ਵੀ ਮਜਬੂਤ ਨਹੀਂ ਹੈ,ਉਧਰ ਸ਼੍ਰੋਮਣੀ ਅਕਾਲੀ ਦਲ ਆਪ ਦੇ ਮਿਸ਼ਨ ਗੁਜਰਾਤ ਦੌਰਾਨ ਦਿੱਤੀਆਂ ਜਾ ਰਹੀਆਂ ਗਰੰਟੀਆਂ ਨੂੰ ਲੈ ਕੇ ਸਵਾਲ ਚੁੱਕ ਰਹੀ ਹੈ।

ਅਕਾਲੀ ਦਲ ਦੀ ਨਸੀਹਤ

ਗੁਜਰਾਤ ਵਿੱਚ ਚੋਣ ਪ੍ਰਚਾਰ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਸਰਕਾਰ 5 ਫ਼ਸਲਾਂ ‘ਤੇ MSP ਦੇ ਰਹੀ ਹੈ ਜਦਕਿ ਸ੍ਰੋਮਣੀ ਅਕਾਲੀ ਦਲ ਨੇ ਇਸ ਨੂੰ ਕੋਰਾ ਝੂਠ ਦੱਸਿਆ ਹੈ।  ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਨੇ ਸਿਰਫ਼ ਮੂੰਗੀ ਅਤੇ ਮੱਕੀ ਦੀ ਫ਼ਸਲ ‘ਤੇ ਹੀ MSP ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਵਿੱਚ ਵੀ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ,ਚੀਮਾ ਨੇ ਦਾਅਵਾ ਕੀਤਾ ਚੋਣ ਜਿੱਤਣ ਦੇ ਲਈ ਕੇਜਰੀਵਾਲ ਝੂਠ ਬੋਲ ਰਹੇ ਹਨ।