The Khalas Tv Blog Punjab ਪੰਜਾਬ ਦੇ ਵਿਦਿਆਰਥੀਆਂ ਲਈ ਵੱਡਾ ਅਲਰਟ !
Punjab

ਪੰਜਾਬ ਦੇ ਵਿਦਿਆਰਥੀਆਂ ਲਈ ਵੱਡਾ ਅਲਰਟ !

ਬਿਊਰੋ ਰਿਪੋਰਟ : ਪਹਿਲੀ 12ਵੀਂ ਦਾ PSEB ਦਾ ਪੇਪਰ ਲੀਕ ਹੋ ਗਿਆ ਸੀ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਨਾਂ ਨਾਲ ਮਿਲਦੀ ਜੁਲਦੀ ਫਰਜ਼ੀ ਵੈੱਬਸਾਈਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ । PSEB ਨੂੰ ਸ਼ੱਕ ਹੈ ਕਿ ਕੁਝ ਸ਼ਰਾਰਤੀ ਲੋਕ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ । ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ PSEB ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ । ਵਿਦਿਆਰਥੀਆਂ ਅਤੇ ਪਰਿਵਾਰ ਵਾਲਿਆਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਫਰਜ਼ੀ ਵੈੱਬਸਾਈਟ ਤੋਂ ਕੋਈ ਵੀ ਚੀਜ਼ ਡਾਊਨਲੋਡ ਨਾ ਕਰੋ । ਵੈੱਬਸਾਈਟ ‘ਤੇ ਫੀਸਾਂ ਦੀ ਆਨਲਾਈਨ ਅਦਾਇਗੀ ਜਾਂ ਕੋਈ ਵੀ ਜਾਣਕਾਰੀ ਨਾ ਲਿਓ ਵਰਨਾ ਉਸ ਦਾ ਨੁਕਸਾਨ ਹੋ ਸਕਦਾ ਹੈ । ਧੋਖਾ ਹੋਣ ‘ਤੇ PSEB ਇਸ ਦੀ ਜ਼ਿੰਮੇਵਾਰੀ ਨਹੀਂ ਲਏਗਾ।

PSEB ਵੱਲੋਂ ਚਾਰ ਕਲਾਸਾਂ ਦੀ ਪ੍ਰੀਖਿਆ ਨਾਲ ਜੁੜਿਆ ਸਾਰਾ ਕੰਮ ਆਨਲਾਈਨ ਕੀਤਾ ਜਾ ਰਿਹਾ ਹੈ । ਇਸ ਵਿੱਚ ਕਲਾਸ 5ਵੀਂ,8ਵੀਂ,10ਵੀਂ ਅਤੇ 12ਵੀਂ ਸ਼ਾਮਲ ਹੈ । PSEB ਵੱਲੋਂ ਪ੍ਰੀਖਿਆ ਨਾਲ ਜੁੜਿਆ ਸਾਰਾ ਕੰਮ ਆਲਲਾਈਨ ਕੀਤਾ ਜਾ ਰਿਹਾ ਹੈ । ਅਜਿਹੇ ਵਿੱਚ ਵਿਦਿਆਰਥੀ ਬੋਰਡ ਦੀ ਵੈੱਬਸਾਈਟ ਨਾਲ ਹੀ ਜ਼ਰੂਰੀ ਜਾਣਕਾਰੀ ਹਾਸਲ ਕਰਦੇ ਹਨ । ਇਸੇ ਲਈ ਸ਼ਾਤਿਰਾਂ ਨੇ PSEB ਦੇ ਨਾਲ ਮਿਲਦੀ ਜੁਲਦੀ ਵੈੱਬਸਾਈਟ ਬਣਾ ਦਿੱਤੀ ਹੈ । ਜੋ ਵੇਖਣ ਵਿੱਚ ਪੂਰੀ ਤਰ੍ਹਾਂ ਅਸਲੀ ਲੱਗ ਦੀ ਹੈ । ਪਰ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ । ਹੁਣ ਤੱਕ ਬੋਰਡ ਦੇ ਧਿਆਨ ਵਿੱਚ 2 ਵੈੱਬਸਾਈਟ ਆਇਆ ਹਨ । ਇੱਕ ਦਾ ਲਾਗਇਨ ਆਈਡੀ ਬੋਰਡ ਦੀ ਵੈਬਸਾਈਟ ਵਰਗਾ ਹੈ । ਜਦਕਿ ਦੂਜੀ ਰਿਜ਼ਲਟ ਦੇ ਸਮੇਂ ਦਿੱਤੇ ਜਾਣ ਵਾਲੇ ਲਿੰਕ ਵਾਂਗ ਵਿਖਾਈ ਦਿੰਦੀ ਹੈ। PSEB ਨੇ ਉੱਪ ਸਕੱਤਰ ਨੇ ਕਿਹਾ ਇਹ ਗੰਭੀਰ ਮਾਮਲਾ ਹੈ। ਵਿਦਿਆਰਥੀਆਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ । PSEB ਦੀ ਅਸਲੀ ਵੈੱਬਸਾਇਟ www.pseb.ac.in ‘ਤੇ ਲਾਗਿਨ ਕਰਨਾ ਹੋਵੇਗਾ ।

PSEB ਦੀ ਹੈ ਆਪਣੀ ਕੰਪਿਊਟਰ ਲੈਬ

ਵਿਦਿਆਰਥੀਆਂ ਨੂੰ ਆਨਲਾਈਨ ਕੰਮ ਵਿੱਚ ਕੋਈ ਪਰੇਸ਼ਾਨੀ ਨਾ ਆਏ ਇਸ ਨੂੰ ਧਿਆਨ ਵਿੱਚ ਰੱਖ ਦੇ ਹੋਏ PSEB ਵੱਲੋਂ ਵੀ ਆਪਣੀ ਲੈਬ ਬਣਾਈ ਗਈ ਹੈ। ਇੱਥੇ ਤਕਰੀਬਨ 25 ਤੋਂ ਵੱਧ ਮੁਲਾਜ਼ਮ ਤਾਇਨਾਤ ਹੁੰਦੇ ਹਨ। ਜੋ ਹਰ ਚੀਜ਼ ‘ਤੇ ਨਜ਼ਰ ਰੱਖ ਦੇ ਹਨ। ਨਾਲ ਹੀ ਕੁਝ ਵੀ ਨਵੀਂ ਚੀਜ਼ ਸਾਹਮਣੇ ਆਉਂਦੀ ਹੈ ਤਾਂ ਉਸ ਬਾਰੇ ਵਿੱਚ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਜਾਂਦੀ ਹੈ । ਇਸ ਦੇ ਇਲਾਵਾ ਲੈੱਬ ਵਿੱਚ ਵੀ ਪ੍ਰੀਖਿਆਵਾਂ ਦੇ ਸਾਲਾਨਾ ਰਿਜ਼ਲਟ ਨੂੰ ਲੈਕੇ ਅੰਤਮ ਰੂਪ ਦਿੱਤਾ ਜਾਂਦਾ ਹੈ ।

Exit mobile version