India International

ਅਮਰੀਕਾ ਨੇ ਰੂਸ ਨਾਲ ਭਾਰਤ ਦੀ ਨੇੜਤਾ ਨੂੰ ਦੱਸਿਆ ਖਤ ਰਾ

ਦ ਖ਼ਾਲਸ ਬਿਊਰੋ : ਰੂਸ ਅਤੇ ਯੂਕਰੇਨ ਵਿਚਾਲੇ ਜੰ ਗ ਜਾਰੀ ਹੈ। ਅਜਿਹੇ ਵਿੱਚ ਭਾਰਤ ਸ਼ਾਂਤੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਆਰਥਿਕ ਸਲਾਹਕਾਰ ਨੇ ਕਿਹਾ ਹੈ ਕਿ ਯੂਕਰੇਨ ‘ਤੇ ਹ ਮਲੇ ਤੋਂ ਬਾਅਦ ਅਮਰੀਕਾ ਨੇ ਭਾਰਤ ਨੂੰ ਰੂਸ ਨਾਲ ਬਹੁਤ ਨਜ਼ਦੀਕੀ ਭਾਈਵਾਲੀ ਕਰਨ ਵਿਰੁੱਧ ਚੇ ਤਾਵਨੀ ਦਿੱਤੀ ਹੈ। ਵ੍ਹਾਈਟ ਹਾਊਸ ਦੀ ਰਾਸ਼ਟਰੀ ਆਰਥਿਕ ਪਰਿਸ਼ਦ ਦੇ ਨਿਰਦੇਸ਼ਕ ਬ੍ਰਾਇਨ ਡੀਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਭਾਰਤ ਸਰਕਾਰ ਨੂੰ ਸਾਡਾ ਸੰਦੇਸ਼ ਹੈ ਕਿ ਰੂਸ ਦੇ ਨਾਲ ਵਧੇਰੇ ਸਪੱਸ਼ਟ ਰਣਨੀਤਕ ਗੱਠਜੋੜ ਵਿੱਚ ਜਾਣ ਦੀ ਕੀਮਤ ਅਤੇ ਨਤੀਜੇ ਭੁਗਤਨੇ ਪੈ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਹਮ ਲੇ ਦੇ ਸੰਦਰਭ ਵਿੱਚ ਅਜਿਹੇ ਖੇਤਰ ਹਨ ਜਿੱਥੇ ਅਸੀਂ ਚੀਨ ਅਤੇ ਭਾਰਤ ਦੋਵਾਂ ਦੇ ਫੈਸਲਿਆਂ ਤੋਂ ਨਿਰਾਸ਼ ਹੋਏ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜਿੱਥੇ ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਨੇ ਯੂਕਰੇਨ ਦੇ ਖਿ ਲਾਫ ਜੰਗ ਦੇ ਜਵਾਬ ਵਿੱਚ ਰੂਸ ‘ਤੇ ਆਰਥਿਕ ਪਾਬੰ ਦੀਆਂ ਲਗਾਈਆਂ। ਉੱਥੇ ਹੀ ਭਾਰਤ ਨੇ ਰੂਸ ਤੋਂ ਤੇਲ ਦਾ ਆਯਾਤ ਕਰਨਾ ਜਾਰੀ ਰੱਖਿਆ। ਅਮਰੀਕੀ ਰਾਸ਼ਟਰਪਤੀ ਦੇ ਆਰਥਿਕ ਸਲਾਹਕਾਰ ਨੇ ਕਿਹਾ ਹੈ ਕਿ ਭਾਰਤ ਨੂੰ ਮਾਸਕੋ ਨਾਲ ਗਠਜੋੜ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।