International

ਮਾਰੀਉਪੋਲ ‘ਚ ਰੂਸ ਨੇ ਕੀਤੀ ਹਜ਼ਾਰਾਂ ਲੋਕਾਂ ਦੀ ਹੱ ਤਿਆ : ਜ਼ੇਲੇਂਸਕੀ

‘ਦ ਖ਼ਾਲਸ ਬਿਊਰੋ : ਯੂਕਰੇਨ ‘ਤੇ ਰੂਸ ਵਿਚਾਲੇ ਜੰ ਗ ਜਾਰੀ ਹੈ। ਰੂਸ ਵੱਲੋਂ ਯੂਕਰੇਨ ‘ਤੇ ਲਗਾਤਾਰ ਹਮ ਲੇ ਕੀਤੇ ਜਾ ਰਹੇ ਹਨ। ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ‘ਤੇ ਗੰ ਭੀਰ ਦੋ ਸ਼ ਲਗਾਇਆ ਹੈ । ਉਨ੍ਹਾਂ ਨੇ ਕਿਹਾ ਕਿ ਰੂਸ ਆਪਣੇ ਕਬਜ਼ੇ ਵਾਲੇ ਮਾਰੀਉਪੋਲ ਦੇ ਬੰਦਰਗਾਹ ਵਾਲੇ ਖੇਤਰ ਵਿੱਚ ਲੋਕਾਂ ਨੂੰ ਜਾਣ ਤੋਂ ਰੋਕ ਰਿਹਾ ਹੈ। ਉਨ੍ਹਾਂ ਕਿਹਾ ਕਿ ਰੂਸ ਹਜ਼ਾਰਾਂ ਲੋਕਾਂ ਦੀ ਹੱ ਤਿਆ ਦੇ ਸਬੂਤ ਛੁਪਾਉਣ ਲਈ ਅਜਿਹਾ ਕਰ ਰਿਹਾ ਹੈ ।

ਜ਼ੇਲੇਂਸਕੀ ਨੇ ਤੁਰਕੀ ਦੇ ਇੱਕ ਚੈਨਲ ਨੂੰ ਦੱਸਿਆ ਕਿ ਅਸੀਂ ਮਨੁੱਖੀ ਕਾਰਗੋ ਦੇ ਨਾਲ ਮਾਰੀਉਪੋਲ ਕਿਉਂ ਨਹੀਂ ਜਾ ਸਕਦੇ, ਇਸਦਾ ਕਾਰਨ ਇਹੀ ਹੈ ਕਿ ਉਹ ਡਰਦੇ ਹਨ ਕਿ ਸਾਰੀ ਦੁਨੀਆ ਇਹ ਦੇਖ ਲਵੇਗੀ ਕਿ ਉੱਥੇ ਕੀ ਹੋ ਰਿਹਾ ਹੈ।

ਜ਼ੇਲੇਂਸਕੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉੱਥੇ ਇੱਕ ਤ੍ਰਾਸਦੀ ਹੋਈ ਹੈ ਅਤੇ 9-10 ਲੋਕ ਨਹੀਂ ਸਗੋਂ ਹਜ਼ਾਰਾਂ ਲੋਕ ਮਾ ਰੇ ਗਏ ਹਨ ਅਤੇ ਇਸ ਤੋਂ ਕਿਤੇ ਜ਼ਿਆਦਾ ਲੋਕ ਜ਼ ਖਮੀ ਹੋਏ ਹਨ। ਹਾਲਾਂਕਿ ਉਨ੍ਹਾਂ ਨੇ ਭਰੋਸਾ ਜਤਾਇਆ ਕਿ ਰੂਸ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਪਰ ਉਹ ਸਾਰੇ ਸਬੂਤਾਂ ਨੂੰ ਛੁਪਾਉਣ ਵਿੱਚ ਕਾਮਯਾਬ ਨਹੀਂ ਹੋਵੇਗਾ। ਉਹ ਇਨ੍ਹਾਂ ਸਾਰੇ ਯੂਕਰੇਨੀਅਨਾਂ ਨੂੰ ਦਫਨਾਉਣ ਦੇ ਯੋਗ ਨਹੀਂ ਹੋਵੇਗਾ ਜੋ ਮ ਰ ਚੁੱਕੇ ਹਨ ਜਾਂ ਜ਼ਖ ਮੀ ਹੋਏ ਹਨ।ਇਹ ਇੰਨੀ ਵੱਡੀ ਗਿਣਤੀ ਹੈ ਕਿ ਇਸ ਨੂੰ ਛੁਪਾਉਣਾ ਅਸੰਭਵ ਹੈ । ਰੂਸ ਨੇ ਕੀਵ ਦੇ ਬਾਹਰ ਬੁਕਾ ਸ਼ਹਿਰ ਵਿੱਚ ਅਜਿਹਾ ਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀ । ਰੂਸ ਨੇ ਇੱਥੇ ਮਨੁੱਖੀ ਕਤ ਲੇ ਆਮ ਕਰਕੇ ਸਬੂਤਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਸੀ,ਪਰ ਸੱਚਾਈ ਦੁਨੀਆ ਦੇ ਸਾਹਮਣੇ ਆ ਗਈ।