India

ਭਾਰਤ ਦੂਜੇ ਦੇਸ਼ਾਂ ਦੀ ਸੋਚ ਨਾਲ ਨਹੀਂ, ਆਪਣੇ ਸੰਕਲਪ ਨਾਲ ਚੱਲਦਾ ਹੈ: PM ਮੋਦੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਦੂਜੇ ਦੇਸ਼ਾਂ ਦੀ ਸੋਚ ਨਾਲ ਨਹੀਂ, ਸਗੋਂ ਆਪਣੇ ਸੰਕਲਪ ਨਾਲ ਚੱਲਦਾ ਹੈ।ਪੀਐੱਮ ਮੋਦੀ ਆਕਾਸ਼ਵਾਣੀ ਦੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੀ 77 ਲੜੀ ਵਿਚ ਸੰਬੋਧਨ ਕਰ ਰਹੇ ਸਨ। ਇਸ਼ ਮੌਕੇ ਉਨ੍ਹਾਂ ਕਿਹਾ ਕਿ ਕਰੋਨਾ ਅਤੇ ਦੋ ਵੱਡੇ ਚੱਕਰਵਾਤੀ ਤੂਫਾਨਾਂ ਦਾ ਵੀ ਦੇਸ਼ ਨੇ ਸਾਹਮਣਾ ਕੀਤਾ ਹੈ। ਦੋਹਾਂ ਹਾਲਾਤਾਂ ਵਿੱਚ ਦੇਸ਼ਵਾਸੀਆਂ ਨੇ ਇਕਜੁੱਟ ਹੋ ਕੇ ਸਾਥ ਦਿੱਤਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਦੇਖ ਕੇ ਮਾਣ ਮਹਿਸੂਸ ਹੁੰਦਾ ਹੈ ਕਿ ਭਾਰਤ ਆਪਣੇ ਖਿਲਾਫ ਸਾਜਿਸ਼ਾਂ ਘੜਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੰਦਾ ਹੈ। ਇਸ ਨਾਲ ਸਾਡਾ ਮਨੋਬਲ ਹੋਰ ਵਧਦਾ ਹੈ।


ਉਨ੍ਹਾਂ ਕਿਹਾ ਕਿ ਭਾਰਤ ਕਦੀ ਆਪਣੀ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਉੱਤੇ ਸਮਝੌਤਾ ਨਹੀਂ ਕਰਦਾ। ਸੈਨਾ ਦੀ ਤਾਕਤ ਦੇਖ ਕੇ ਲੱਗਦਾ ਹੈ ਕਿ ਅਸੀਂ ਸਹੀ ਰਾਹ ‘ਤੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਲੋਕਾਂ ਦੀ ਸੁਰੱਖਿਆ ਸਾਡੀ ਪਹਿਲ ਹੈ। ਕੇਂਦਰ ਸਰਕਾਰ ਸੂਬਿਆਂ ਦੀ ਹਰ ਲੋੜ ਪੂਰੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਨਾਲ ਜੁੜੀਆਂ ਗੱਲਾਂ ਸੋਸ਼ਲ ਮੀਡੀਆ ‘ਤੇ ਦੇਖ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਸਗੋਂ ਡਾਕਟਰਾਂ ਦੀ ਰਾਇ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਮਹਾਂਮਾਰੀ ਵਿੱਚ ਵੀ ਕਿਸਾਨਾਂ ਨੇ ਰਿਕਾਰਡ ਫਸਲ ਉਗਾਈ ਹੈ। ਸਰਕਾਰ ਵੱਲੋਂ ਵੀ ਰਿਕਾਰਡ ਖਰੀਦ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਥਾਵਾਂ ਉੱਤੇ ਕਿਸਾਨਾਂ ਨੂੰ ਸਰੋਂ ਲਈ ਘੱਟੋ ਘੱਟ ਸਮੱਰਥਨ ਮੁੱਲ ਤੋਂ ਵੀ ਵੱਧ ਕੀਮਤ ਮਿਲਦੀ ਹੈ।