India Punjab

ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਪਹਿਲਾ ਪੰਜਾਬ ਦੌਰਾ ਅੱਜ , 12 ਤੋਂ 4 ਵਜੇ ਤੱਕ ਆਵਾਜਾਈ ਹੋਵੇਗੀ ਪ੍ਰਭਾਵਿਤ…

President Draupadi Murmu's first visit to Punjab today traffic will be affected from 12 to 4...

ਅੰਮ੍ਰਿਤਸਰ : ਰਾਸ਼ਟਰਪਤੀ ਦਰੋਪਦੀ ਮੁਰਮੂ  ਰਾਸ਼ਟਰਪਤੀ ਬਣਨ ਮਗਰੋਂ ਅੱਜ 9 ਮਾਰਚ ਨੂੰ ਪਹਿਲੀ ਵਾਰ ਪੰਜਾਬ ਪਹੁੰਚ ਰਹੇ ਹਨ। ਉਹ ਕੌਮਾਂਤਰੀ ਗੁਰੂ ਰਾਮਦਾਸ ਹਵਾਈ ਅੱਡੇ ’ਤੇ ਉਤਰਣਗੇ। ਉਹਨਾਂ ਦੇ ਸਵਾਗਤ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹਿਣਗੇ। ਰਾਸ਼ਟਰਪਤੀ ਪਹਿਲਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ। ਇਸ ਤੋਂ ਇਲਾਵਾ ਜਲ੍ਹਿਆਂਵਾਲਾ ਬਾਗ, ਦੁਰਗਿਆਨਾ ਮੰਦਿਰ ਤੇ ਭਗਵਾਨ ਵਾਲਮੀਕਿ ਸਥਲ ਵੀ ਜਾਣਗੇ। ਜਿਸ ਕਾਰਨ ਦੁਪਹਿਰ 12 ਤੋਂ 4 ਵਜੇ ਤੱਕ ਪੂਰੇ ਸ਼ਹਿਰ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।

ਦ੍ਰੋਪਦੀ ਮੁਰਮੂ 12 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚ ਰਹੀ ਹੈ। ਜਿਸ ਕਾਰਨ ਅੰਮ੍ਰਿਤਸਰ ਏਅਰਪੋਰਟ ਰੋਡ ਦੁਪਹਿਰ 12 ਤੋਂ 1 ਵਜੇ ਤੱਕ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ 12 ਤੋਂ 2 ਵਜੇ ਦਰਮਿਆਨ ਦੋ ਅੰਤਰਰਾਸ਼ਟਰੀ ਉਡਾਣਾਂ ਰਵਾਨਾ ਹੋਣਗੀਆਂ। ਜਿਸ ਕਾਰਨ ਏਅਰ ਇੰਡੀਆ ਨੇ ਵੀ ਯਾਤਰੀਆਂ ਲਈ ਨਿਰਦੇਸ਼ ਜਾਰੀ ਕੀਤੇ ਹਨ। ਲੰਡਨ ਲਈ ਏਅਰ ਇੰਡੀਆ ਦੀ ਫਲਾਈਟ 1.30 ਵਜੇ ਰਵਾਨਾ ਹੋਵੇਗੀ ਅਤੇ ਬਰਮਿੰਘਮ ਲਈ 1.55 ਵਜੇ ਉਡਾਣ ਭਰੇਗੀ। ਇਸ ਕਾਰਨ ਦੋਵਾਂ ਫਲਾਈਟਾਂ ਦੇ ਯਾਤਰੀਆਂ ਨੂੰ ਦੁਪਹਿਰ 12 ਵਜੇ ਤੋਂ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ।

ਅੰਮ੍ਰਿਤਸਰ ਸ਼ਹਿਰ ਟਰੈਫਿਕ ਰੂਟ ਪਲਾਨ

ਰਾਸ਼ਟਰਪਤੀ ਦੇ ਦੁਪਹਿਰ 12 ਵਜੇ ਦੇ ਕਰੀਬ ਅੰਮ੍ਰਿਤਸਰ ਪਹੁੰਚਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਅੰਮ੍ਰਿਤਸਰ ਤੋਂ ਹਲਕਾ ਗੇਟ ਅਤੇ ਸ੍ਰੀ ਦਰਬਾਰ ਸਾਹਿਬ ਤੱਕ ਦਾ ਸਾਰਾ ਰਸਤਾ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹੇਗਾ। ਇਸ ਤੋਂ ਬਾਅਦ ਸ਼ਾਮ 3 ਤੋਂ 4 ਵਜੇ ਤੱਕ ਵਾਪਸੀ ‘ਤੇ ਵੀ ਇਹ ਰੂਟ ਬੰਦ ਹੀ ਰਹਿਣਾ ਹੈ।

ਇਸ ਲਈ ਜ਼ਿਲ੍ਹਾ ਤਰਨਤਾਰਨ ਤੋਂ ਆਉਣ ਵਾਲੀ ਟਰੈਫਿਕ ਨੂੰ ਪੁਲ ਕੋਟ ਮਿੱਤ ਸਿੰਘ ਤੋਂ ਤਰਾਵਲੇ ਪੁੱਲ, ਫਾਟਕ ਵੱਲ, ਅਜਨਾਲਾ ਤੋਂ ਸ਼ਹਿਰ ਵੱਲ ਆਉਣ ਵਾਲੀ ਟਰੈਫਿਕ ਨੂੰ ਰਾਜਾਸਾਂਸੀ ਤੋਂ, ਜੀ.ਟੀ.ਰੋਡ ਜਲੰਧਰ ਤੋਂ ਆਉਣ ਵਾਲੀ ਟਰੈਫਿਕ ਨੂੰ ਗੋਲਡਨ ਗੇਟ ਤੋਂ ਵੱਲਾ-ਵੇਰਕਾ ਬਾਈਪਾਸ ਵੱਲ ਮੋੜਿਆ ਜਾਵੇਗਾ। ਝਬਾਲ ਰੋਡ ਵਾਲੇ ਪਾਸੇ ਤੋਂ ਆਉਣ ਵਾਲੀ ਹਕੀਮਾ ਟਰੈਫਿਕ ਨੂੰ ਚੌਕ ਖਜ਼ਾਨਾ-ਲੋਹਗੜ੍ਹ ਤੋਂ ਮੋੜ ਦਿੱਤਾ ਜਾਵੇਗਾ, ਘੀ ਮੰਡੀ ਚੌਕ ਦੀ ਟਰੈਫਿਕ ਨੂੰ ਸਮੇਂ ਸਿਰ ਸੁਲਤਾਨਵਿੰਡ ਚੌਕ ਤੋਂ ਮੋੜ ਦਿੱਤਾ ਜਾਵੇਗਾ। ਸ਼ਹਿਰ ਵਿੱਚ ਭਾਰੀ ਵਾਹਨਾਂ ਦੇ ਦਾਖ਼ਲੇ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।

ਪੰਜਾਬ ਪੁਲਿਸ ਦੀ ਲੋਕਾਂ ਨੂੰ ਅਪੀਲ

ਅੰਮ੍ਰਿਤਸਰ ਦੇ ਉਪ ਕਪਤਾਨ ਪੁਲਿਸ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਆਮਦ ‘ਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਸਮੱਸਿਆ ਦੇ ਮੱਦੇਨਜ਼ਰ ਹੇਠਲੀਆਂ ਥਾਵਾਂ ਤੋਂ ਆਵਾਜਾਈ ਨੂੰ ਮੋੜ ਦਿੱਤਾ ਜਾਵੇਗਾ। ਰਾਜਾਸਾਂਸੀ ਸਟਾਪ, ਮੀਰਾਂਕੋਟ ਚੌਕ, ਗੁਮਟਾਲਾ ਬਾਈਪਾਸ, ਮੋੜ ਰਣਜੀਤ ਐਵੀਨਿਊ, ਦੋਆਬਾ ਚੌਕ, ਅਸ਼ੋਕ ਚੌਕ, ਭੰਡਾਰੀ ਪੁਲ ਹਾਲਗੇਟ, ਖਜ਼ਾਨਾ-ਲੋਹਗੜ੍ਹ ਫਾਟਕ, ਸੁਲਤਾਨਵਿੰਡ ਰੋਡ, ਰੇਲਵੇ ਸਟੇਸ਼ਨ, ਮਹਿਲ ਬਾਈਪਾਸ, ਪੁਲ ਕੋਟ ਰਾਈਲ ਸਿੰਘ ਤੋਂ ਟ੍ਰੈਫਿਕ ਨੂੰ ਮੋੜਿਆ ਜਾਵੇਗਾ। ਗੋਲਡਨ ਗੇਟ ਡੁਏਟ ਕੀਤਾ ਜਾਵੇਗਾ।