Punjab

ਰਜਿਸਟਰਡ ਵਟਸਐਪ ਨੰਬਰ ਰਾਹੀਂ ਸ਼ਿਕਾਇਤ ਦਰਜ ਕਰਵਾਉਣ ਲਈ ‘ਤੇ ਲਿਖ ਕੇ ਭੇਜਣਾ ਹੋਵੇਗਾ “No Supply” ,ਵਿਭਾਗ ਕਰੇਗਾ ਤੁਰੰਤ ਸਮੱਸਿਆ ਨੂੰ ਹਲ

ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਹੋਰ ਵੀ ਬਿਹਤਰ ਸਹੂਲਤਾਂ ਦੇਣ ਦੇ ਇਰਾਦੇ ਨਾਲ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਨੇ ਇੱਕ ਵਟਸਐਪ ਨੰਬਰ ਜਾਰੀ ਕੀਤਾ ਹੈ, ਜਿਸ ਉਤੇ ਆਈ ਹਰ ਸ਼ਿਕਾਇਤ ਨੂੰ ਸੁਣਿਆ ਜਾਵੇਗਾ ਤੇ ਹੱਲ ਵਿਭਾਗ ਵੱਲੋਂ ਕੀਤਾ ਜਾਵੇਗਾ।

ਜਾਰੀ ਕੀਤੀ ਗਈ ਇਸ ਸਹੂਲਤ ਨੂੰ ਵਰਤਣ ਲਈ ਖਪਤਕਾਰ ਨੂੰ ਪੀਐਸਪੀਸੀਐਲ ਕੋਲ ਰਜਿਸਟਰਡ ਵਟਸਐਪ ਨੰਬਰ ਰਾਹੀਂ 9646101912 ਤੇ “No Supply” ਲਿਖ ਕੇ ਭੇਜਣਾ ਹੋਵੇਗਾ। ਜਿਸ ਤੋਂ ਬਾਅਦ ਸਪਲਾਈ ਸੰਬੰਧੀ ਸ਼ਿਕਾਇਤ ਦਰਜ ਹੋ ਜਾਵੇਗੀ। ਖਪਤਕਾਰ ਦਾ ਮੋਬਾਈਲ ਨੰਬਰ ਕੋਲ ਰਜਿਸਟਰਡ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਹੋਰ ਵਿਕਲਪ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਮੈਸੇਜ ਭੇਜਿਆ ਜਾਵੇਗਾ।

ਇੱਕ ਵਾਰ ਉਸ ਮੋਬਾਈਲ ਤੋਂ ਸ਼ਿਕਾਇਤ ਦਰਜ ਹੋਣ ‘ਤੇ ਉਪਭੋਗਤਾ ਆਪਣੇ ਆਪ ਪੀਐਸਪੀਸੀਐਲ 1912 ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਸਿਸਟਮ ਨਾਲ ਰਜਿਸਟਰ ਹੋ ਜਾਵੇਗਾ ਅਤੇ ਫਿਰ ਉਪਰੋਕਤ ਵਟਸਐਪ ਨੰਬਰ ਰਾਹੀਂ ਸ਼ਿਕਾਇਤ ਦਰਜ ਕਰਵਾ ਸਕੇਗਾ।
ਇਸ ਤੋਂ ਇਲਾਵਾ ਸ਼ਿਕਾਇਤਾਂ ਦੇ ਨਿਪਟਾਰੇ ਤੋਂ ਸੰਤੁਸ਼ਟ ਨਾ ਹੋਣ ਦੀ ਸੂਰਤ ਵਿੱਚ ਨਿਪਟਾਰੇ ਲਈ 1912 ‘ਤੇ ਆਪਣੀ ਟਿੱਪਣੀ ਲਿਖ ਕੇ ਐਸਐਮੇਐਸ ਭੇਜਿਆ ਜਾ ਸਕਦਾ ਹੈ।

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪੰਜਾਬ ਭਰ ਵਿੱਚ ਲਗਭਗ 96 ਲੱਖ ਖਪਤਕਾਰਾਂ ਨੂੰ ਹੋਰ ਬਿਹਤਰ ਸੇਵਾਵਾਂ ਮੁਹੱਈਆਂ ਕਰਵਾਉਣ ਦੇ ਇਰਾਦੇ ਨਾਲ ਹੀ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ। ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਦੀ ਮੰਗ ਵਧਣ ਦੀ ਗੱਲ ਕਰਦਿਆਂ ਕਿਹਾ ਕਿ ਖਪਤਕਾਰਾਂ ਦੀਆਂ ਸਪਲਾਈ ਸਬੰਧੀ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਕਾਰਪੋਰੇਸ਼ਨ ਕੋਲ ਕੰਮ ਕਰਨ ਵਾਲਾ ਮਿਹਨਤੀ ਸਟਾਫ਼ ਹੈ,ਜੋ 24 ਘੰਟੇ ਕੰਮ ਕਰਦਾ ਹੈ।

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਹੈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪਹਿਲਾਂ ਵੀ ਇੱਕ ਟੋਲ ਫਰੀ ਨੰਬਰ 1912 ਜਾਰੀ ਕੀਤਾ ਹੋਇਆ ਹੈ,ਜਿਸ ਦਾ ਇਕ ਮਜਬੂਤ ਕਸਟਮਰ ਕੇਅਰ ਸਿਸਟਮ ਹੈ। ‘1912’ ਤੇ ਆਉਣ ਵਾਲੀਆਂ ਕਾਲਾਂ ਲੁਧਿਆਣਾ ਵਿਖੇ ਕਾਲ ਸੈਂਟਰ ‘ਚ ਦਰਜ ਕੀਤੀਆਂ ਜਾਂਦੀਆਂ ਹਨ।