Punjab

ਮਾਨ ਦੇ ਮੰਤਰੀ ਦੇ ਖਿਲਾਫ ਚੋਣ ਕਮਿਸ਼ਨ ਦਾ ਸ਼ਿਕੰਜਾ ! ਨਿਯਮ ਤੋੜਨ ‘ਤੇ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਦੇ ਦਿੱਤੇ ਨਿਰਦੇਸ਼

ਬਿਊਰੋ ਰਿਪੋਰਟ : ਚੋਣ ਕਮਿਸ਼ਨ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਖਿਲਾਫ ਸਖਤ ਹੋ ਗਿਆ ਹੈ,ਉਨ੍ਹਾਂ ਨੇ ਜਲੰਧਰ ਦੇ ਡੀਸੀ ਨੂੰ ਉਨ੍ਹਾਂ ਖਿਲਾਫ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ । ਹਰਭਜਨ ਸਿੰਘ ਨੇ 31 ਮਾਰਚ ਨੂੰ ਜਲੰਧਰ ਵਿੱਚ ‘ਮੋਦੀ ਹਟਾਓ ਦੇਸ਼ ਬਚਾਓ’ ਦੇ ਪੋਸਟਰ ਲਗਾਏ ਸਨ । ਉਸ ਵੇਲੇ ਉਨ੍ਹਾਂ ਦੇ ਨਾਲ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਵੀ ਨਾਲ ਸਨ। ਹਰਭਜਨ ਸਿੰਘ ਈਟੀਓ ਨੇ ਕਿਹਾ ਸੀ ਕਿ ਸੰਵਿਧਾਨ ਸਾਰਿਆਂ ਨੂੰ ਆਪਣੀ ਗੱਲ ਰੱਖਣ ਦੀ ਗਰੰਟੀ ਦਿੰਦਾ ਹੈ,ਪਰ ਕੇਂਦਰ ਸਰਕਾਰ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਮੰਤਰੀ ਨੇ ਕਿਹਾ ਜੋ ਵੀ ਕੇਂਦਰ ਖਿਲਾਫ ਆਵਾਜ਼ ਚੁੱਕ ਦਾ ਏਜੰਸੀਆਂ ਉਸ ਦੇ ਪਿੱਛੇ ਪੈ ਜਾਂਦੀਆਂ ਹਨ, ਉਨ੍ਹਾਂ ਕਿਹਾ ਮੈਂ ਡਰਨ ਵਾਲਾ ਨਹੀਂ ਹਾਂ, ਮੈਂ ਆਪਣੀ ਆਵਾਜ਼ ਚੁੱਕ ਦਾ ਰਹਾਂਗਾ,ਮੈਂ ਪੂਰੇ ਪੰਜਾਬ ਵਿੱਚ ਭ੍ਰਿਸ਼ਟ ਕੇਂਦਰ ਦੇ ਖਿਲਾਫ ਪੋਸਟਰ ਲਗਾਵਾਂਗਾ ।

ਬੀਜੇਪੀ ਨੇ ਰਾਜਪਾਲ ਨੂੰ ਲਿੱਖੀ ਸੀ ਚਿੱਠੀ

ਪੋਸਟਰ ਲਗਾਏ ਜਾਨ ਦੇ ਬਾਅਦ ਬੀਜੇਪੀ ਦੇ ਆਗੂ ਤਰੁਣ ਚੁੱਘ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁਖ ਚੋਣ ਕਮਿਸ਼ਨ ਨੂੰ ਮੰਤਰੀ ਹਰਭਜਨ ਸਿੰਘ ਦੇ ਖਿਲਾਫ ਆਦਰਸ਼ ਚੋਣ ਜ਼ਾਬਤਾ ਦੀ ਉਲੰਘਣ ਦਾ ਇਲਜ਼ਾਮ ਲਗਾਇਆ ਸੀ। ਚੁੱਘ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਪੋਸਟਰਾਂ ਵਿੱਚ ਪ੍ਰਿੰਟਰ ਦਾ ਨਾਂ ਨਹੀਂ ਹੈ ਅਤੇ ਜਾਰੀ ਕਰਨ ਵਾਲੇ ਦਾ ਨਾਂ ਵੀ ਨਹੀਂ ਲਿਖਿਆ ਹੈ। ਉਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਕਿ ਜਲੰਧਰ ਵਿੱਚ ਜ਼ਿਮਨੀ ਚੋਣ ਹੈ ਅਤੇ ਆਪ ਆਗੂਆਂ ਨੇ ਜਿਹੜੇ ਪੋਸਟਰ ਲਗਾਏ ਹਨ,ਉਸ ਦਾ ਅਸਰ ਪੈ ਸਕਦਾ ਹੈ। ਇਸ ਤੋਂ ਚੋਣ ਕਮਿਸ਼ਨ ਨੇ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਮੰਤਰੀ ਨੇ ਜਵਾਬ ਦਿੱਤਾ ਪਰ ਚੋਣ ਕਮਿਸ਼ਨ ਇਸ ਤੋਂ ਸੰਤੁਸ਼ਟ ਨਜ਼ਰ ਨਹੀਂ ਆਇਆ,ਉਨ੍ਹਾਂ ਨੇ ਕਿਹਾ ਪੋਸਟਰ ਕਿਸੇ ਵੀ ਸਰਕਾਰ ਭਵਨ ‘ਤੇ ਨਹੀਂ ਲਗਾਏ ਜਾ ਸਕਦੇ ਹਨ,ਇਸੇ ਲਈ ਚੋਣ ਕਮਿਸ਼ਨ ਨੇ ਨਿਰਦੇਸ਼ ਦਿੱਤੇ ਆਪ ਆਗੂ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇਂ।

ਇਹ ਹਨ ਨਵੇਂ ਨਿਯਮ

RPA ਦੀ ਧਾਰਾ 127 ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਚੋਣ ਪੋਸਟਰ ਨੂੰ ਉਸ ਵੇਲੇ ਤੱਕ ਨਹੀਂ ਲਗਾਏਗਾ ਜਦੋਂ ਤੱਕ ਉਸ ‘ਤੇ ਪ੍ਰਿੰਟਰ ਅਤੇ ਉਸ ਨੂੰ ਪ੍ਰਿੰਟ ਕਰਵਾਉਣ ਵਾਲੇ ਦਾ ਨਾਂ ਪ੍ਰਕਾਸ਼ਤ ਨਹੀਂ ਹੋਵੇਗਾ । ਇਸ ਦੀ ਉਲੰਘਣਾ ਨੂੰ ਜੁਰਮ ਮੰਨਿਆ ਜਾਵੇਗਾ ਅਤੇ ਉਸ ਨੂੰ 6 ਮਹੀਨੇ ਦੀ ਸਜ਼ਾ ਜਾਂ ਫਿਰ ਜੁਰਮਾਨਾ ਵੀ ਲੱਗ ਸਕਦਾ ਹੈ ।