Punjab

ਮਹਿੰਦਰਾ ਥਾਰ ਨੂੰ ਲੈਕੇ ਆਈ ਮਾੜੀ ਖ਼ਬਰ !ਕੰਪਨੀ ਵੱਲੋਂ ਗਾਹਕਾਂ ਨੂੰ ਬਹੁਤ ਵੱਡਾ ਝਟਕਾ !

ਬਿਊਰ ਰਿਪੋਰਟ : ਮਹਿੰਦਰਾ ਨੇ ਥਾਰ SUV ਰੇਂਜ ਦੀ ਕੀਮਤ ਵਿੱਚ ਜ਼ਬਰਦਸਤ ਵਾਧਾ ਕਰ ਦਿੱਤਾ ਹੈ । SUV ਨੂੰ 1.05 ਲੱਖ ਰੁੱਪਏ ਤੱਕ ਮਹਿੰਗਾ ਕਰ ਦਿੱਤਾ ਹੈ,ਦਰਅਸਲ ਮਹਿੰਦਰਾ ਥਾਰ ਨੂੰ BS 6 ਫੇਜ- 2 ਅਤੇ RDI ਮਾਪਦੰਡਾ ਦੇ ਮੁਤਾਬਿਕ ਅਪਡੇਟ ਕੀਤਾ ਗਿਆ ਹੈ । ਇਸੇ ਕਾਰਨ ਕੀਮਤ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ । ਕੀਮਤ ਵੱਧਣ ਦੇ ਬਾਅਦ ਥਾਰ ਐਕਸ ਓ ਹਾਰਡ ਟਾਪ ਡੀਜ਼ਲ ਐੱਮਟੀ RW ਵਰਜਨ ਹੁਣ 55,000 ਰੁਪਏ ਮਹਿੰਗਾ ਹੋ ਗਿਆ ਹੈ । ਇਸੇ ਤਰ੍ਹਾਂ ਮਹਿੰਦਰਾ ਥਾਰ LX ਹਾਰਡ ਟਾਪ ਡੀਜ਼ਲ MTRWD ਵਰਜਨ ਹੁਣ 1.05 ਲੱਖ ਰੁਪਏ ਮਹਿੰਗਾ ਹੋ ਜਾਏਗਾ । SUV ਦੇ ਹੋਰ ਮਾਡਲਾਂ ਦੀ ਕੀਮਤ ਵਿੱਚ 28,000 ਰੁਪਏ ਦਾ ਵਾਧਾ ਹੋ ਗਿਆ ਹੈ ।

ਹੁਣ Mahindra Thar SUV ਦੇ ਟਾਪ ਸਪੇਕ LX ਹਾਰਡ ਟਾਪ ਡੀਜ਼ਲ AT 4WD ਦੀ ਨਵੀਂ ਕੀਮਤ 16.77 ਲੱਖ ਰੁਪਏ EX SHOWROOM ਹੈ । ਬੇਸ ਵੈਰੀਐਂਟ ਦੀ ਕੀਮਤ 13.49 ਲੱਖ ਰੁਪਏ (EX SHOWROOM ) ਹੈ। ਮਹਿੰਦਰਾ ਥਾਰ ਦੇ ਐਂਟਰੀ ਲੈਵਲ ਵੈਰੀਐਂਟ ਦੀ ਕੀਮਤ 55,000 ਰੁਪਏ ਵਧਣ ਨਾਲ ਸ਼ੁਰੂਆਤੀ ਕੀਮਤ ਪਹਿਲਾਂ ਦੀ ਤੁਲਨਾ ਬਹੁਤ ਜ਼ਿਆਦਾ ਹੋ ਗਈ ਹੈ । ਹਾਲਾਂਕਿ ਮਹਿੰਦਰਾ ਥਾਰ ਦੀ ਸ਼ੁਰੂਆਤੀ ਕੀਮਤ ਨੂੰ ਘੱਟ ਰੱਖਣ ਦੇ ਲਈ ਕੰਪਨੀ ਨੇ ਨਵੇਂ ਵੈਰੀਐਂਟ ਨੂੰ ਲਾਂਚ ਕਰਨ ਤੋਂ ਪਹਿਲਾਂ ਯੋਜਨਾ ਬਣਾ ਰਹੀ ਹੈ । ਜਿਸ ਨੂੰ ਮੌਜੂਦਾ AX (O) ਵੈਰੀਐਂਟ ਦੇ ਹੇਠਾਂ ਨਵੇਂ ਬੇਸ ਸਪੇਕ ਵੈਰੀਐਂਟ ਦੇ ਤੌਰ ‘ਤੇ ਬਦਲਿਆ ਜਾ ਸਕਦਾ ਹੈ। ਹਾਲਾਂਕਿ ਇਹ ਸਾਫ ਨਹੀਂ ਹੈ ਕਿ ਨਵੇਂ ਬੇਸ ਵੈਰੀਐਂਟ ਵਿੱਚ ਕੰਪਨੀ ਕਿਹੜੇ ਨਵੇਂ ਫੀਚਰ ਪੇਸ਼ ਕਰੇਗੀ।

ਮਹਿੰਦਰਾ ਥਾਰ 2 ਵਰਜਨ ਵਿੱਚ ਹਨ । ਰੀਅਰ ਵਹੀਲ ਡਰਾਇਵ ਅਤੇ ਫਰੰਟ ਵਹੀਲ ਡਰਾਇਵ,ਰੀਅਲ ਵਹੀਲ ਵਰਜਨ ਵਿੱਚ 2 ਪਾਵਰਟ੍ਰੇਨ ਆਪਸ਼ਨ – 2.0 ਲੀਟਰ ਟਰਬੋ ਚਾਰਜਰ (150 ਪੀਐੱਸ, 6- ਸਪੀਡ ਆਟੋਮੈਟਿਕ ਗੇਅਰ ਬਾਕਸ) ਪੈਟਰੋਲ ਇੰਜਣ ਅਤੇ 1.5-ਲੀਟਰ (115 PS, 6- ਸਪੀਡ ਅਤੇ ਮੈਨੂਅਲ ਗੇਅਰ ਬਾਕਸ,ਡੀਜ਼ਲ ਇੰਜਣ ਦੇ ਨਾਲ ਹੈ ।