Punjab

ਸੇਵਾਮੁਕਤ ਇੰਜੀਨੀਅਰ ਬਿਜਲੀ ਸੰਕਟ ‘ਤੇ ਬੋਲੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਿਜਲੀ ਸੰਕਟ ਉੱਤੇ ਸੇਵਾਮੁਕਤ ਪਾਵਰ ਇੰਜੀਨੀਅਰ ਨੇ ਬੋਲਦਿਆਂ ਕਿਹਾ ਕਿ ਦੋ ਹਜ਼ਾਰ ਮੈਗਾਵਾਟ ਪਾਵਰ ਜੋ ਪੰਜਾਬ ਵਿੱਚ ਪੈਦਾ ਹੁੰਦੀ ਹੈ, ਜੇ ਉਹ ਸਿਸਟਮ ਤੋਂ ਬਾਹਰ ਚਲੀ ਜਾਵੇ ਤਾਂ ਇਸਦਾ ਕੀ ਹਾਲ ਹੋਵੇਗਾ, ਇਹ ਅਸੀਂ ਆਪਣੇ ਸਾਹਮਣੇ ਪ੍ਰੈਕਟੀਕਲੀ ਵੇਖ ਲਿਆ ਹੈ। ਸਮੇਂ ਦੀ ਮੰਗ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਸਾਨੂੰ ਆਪਣੀ ਸਮਰੱਥਾ ਹੋਰ ਵਧਾਉਣੀ ਚਾਹੀਦੀ ਹੈ ਅਤੇ ਸਾਨੂੰ ਸੋਲਰ ਪਾਵਰ ਵਿੱਚ ਵੀ ਆਪਣੀ ਸਮਰੱਥਾ ਵਧਾਉਣੀ ਚਾਹੀਦੀ ਹੈ। ਸਾਰੀਆਂ ਸਮੱਸਿਆਵਾਂ ਦਾ ਹੱਲ ਪ੍ਰਾਈਵੇਟ ਪਲਾਂਟਾਂ ਦੇ ਨਾਲ ਕੀਤੇ ਗਏ ਸਮਝੌਤੇ ਰੱਦ ਕਰਕੇ ਨਿਕਲ ਸਕਦਾ ਹੈ। ਪੰਜਾਬ ਵਿੱਚ ਜੋ ਬਿਜਲੀ ਸੰਕਟ ਪੈਦਾ ਹੋਇਆ ਹੈ, ਸਾਨੂੰ ਉਸਦੀ ਸਮੱਸਿਆ ਦਾ ਹੱਲ ਲੱਭਣ ਵੱਲ ਧਿਆਨ ਦੇਣਾ ਚਾਹੀਦਾ ਹੈ, ਜੇ ਛੇਤੀ ਹੱਲ ਨਾ ਲੱਭਿਆ ਤਾਂ ਬਿਜਲੀ ਸੰਕਟ ਵੱਧ ਸਕਦਾ ਹੈ ਅਤੇ ਬਿਜਲੀ ਮਹਿੰਗੀ ਹੋ ਸਕਦੀ ਹੈ। ਸਾਡੇ ਲੋਕਾਂ ਨੂੰ ਮਹਿੰਗੀ ਬਿਜਲੀ ਮਿਲ ਰਹੀ ਹੈ।