India Punjab

ਰਾਮ ਰਹੀਮ ਦੀਆਂ ਉਮੀਦਾਂ ‘ਤੇ ਪੁਲਿਸ ਦੇ ‘ਇਤਰਾਜ਼’ ਨੇ ਫੇਰਿਆ ਪਾਣੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਗੁਰੂਗ੍ਰਾਮ ਦੇ ਮੇਦਾਂਤਾ ਵਿੱਚ ਆਪਣਾ ਇਲਾਜ਼ ਕਰਵਾ ਰਹੇ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਦੇਖਰੇਖ ਹੁਣ ਹਨੀਪ੍ਰੀਤ ਨਹੀਂ ਕਰ ਸਕੇਗੀ। ਪੁਲਿਸ ਦੇ ਇਤਰਾਜ਼ ਤੋਂ ਬਾਅਦ ਹਨੀਪ੍ਰੀਤ ਦਾ ਅਟੈਂਡੈਂਟ ਕਾਰਡ ਰੱਦ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪੁਲਿਸ ਨੇ ਕਈ ਪੱਖ ਰੱਖ ਕੇ ਇਤਰਾਜ਼ ਜਾਹਿਰ ਕੀਤਾ ਸੀ। ਹਾਲਾਂਕਿ ਮੇਦਾਂਤਾ ਹਸਪਤਾਲ ਨੇ 15 ਜੂਨ ਤੱਕ ਹਨੀਪ੍ਰੀਤ ਦਾ ਕਾਰਡ ਜਾਰੀ ਕੀਤਾ ਸੀ। ਡੇਰਾ ਮੁਖੀ ਦੀ ਬਿਮਾਰੀ ਦਾ ਇਲਾਜ਼ ਕਿੰਨੇ ਦਿਨ ਚੱਲਣਾ ਹੈ।

ਇਹ ਵੀ ਤੈਅ ਨਹੀਂ ਹੈ। ਰਾਮ ਰਹੀਮ ਦੀ ਪਹਿਲਾਂ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਤੇ ਹੁਣ ਇਹ ਨੈਗੇਟਿਵ ਦੱਸੀ ਜਾ ਰਹੀ ਹੈ।ਜਿਕਰਯੋਗ ਹੈ ਕਿ ਰੋਹਤਕ ਦੇ ਡੀਐੱਸਪੀ ਸ਼ਮਸ਼ੇਰ ਵਿੱਚ ਨੇ ਮੇਦਾਂਤਾ ਹਸਪਤਾਲ ਪੁੱਜ ਕੇ ਡੇਰਾ ਮੁਖੀ ਦੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਸੀ।

ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਵਿੱਚ ਬਲਾਤਕਾਰ ਤੇ ਕਤਲ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ।