India

PM ਮੋਦੀ ਦੀਆਂ ਗਲਤ ਪਾਲਿਸੀਆਂ ਨੇ 14 ਕਰੋੜ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ: ਰਾਹੁਲ ਗਾਂਧੀ

‘ਦ ਖ਼ਾਲਸ ਬਿਊਰੋ:- ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਮੋਦੀ ਸਰਕਾਰ ‘ਤੇ ਅਕਸਰ ਹੀ ਸੁਆਲ ਚੁੱਕਦੇ ਰਹਿੰਦੇ ਹਨ, ਅੱਜ ਫਿਰ ਰਾਹੁਲ ਗਾਂਧੀ ਨੇ ਆਪਣੇ ਟਵਿਟਰ ਅਕਾਊਂਟ ਦੇ ਜ਼ਰੀਏ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਜਦੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸੀ ਤਾਂ ਉਹਨਾਂ ਦੇਸ਼ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਗੇ, ਵੱਡਾ ਸੁਪਨਾ ਦਿਖਾਇਆ ਸੀ, ਪਰ ਸੱਚ ਇਹ ਨਿਕਲਿਆਂ ਕਿ ਦੇਸ਼ ਦੇ 14 ਕਰੋੜ ਲੋਕਾਂ ਨੂੰ ਨਰਿੰਦਰ ਮੋਦੀ ਦੀ ਪਾਲਿਸੀ ਨੇ ਬੇਰੁਜ਼ਗਾਰ ਕਰ ਦਿੱਤਾ, ਗਲਤ ਪਾਲਿਸੀਆਂ ਦੇ ਕਾਰਣ, ਨੋਟਬੰਦੀ, ਗਲਤ GST ਅਤੇ ਫਿਰ ਲਾਂਕਡਾਊਨ, ਇਨ੍ਹਾਂ ਤਿੰਨ ਚੀਜ਼ਾਂ ਨੇ ਦੇਸ਼ ਦੀ ਆਰਥਿਕਤਾਂ ਨੂੰ ਨਸ਼ਟ ਕਰ ਦਿੱਤਾ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਸਚਾਈ ਇਹ ਹੈ ਕਿ ਭਾਰਤ ਦੇਸ਼ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਸਕਦਾ। ਇਸ ਕਰਕੇ ਕਾਂਗਰਸ ਯੂਥ ਜ਼ਮੀਨੀ ਪੱਧਰ ‘ਤੇ ਉਤਰਿਆਂ ਹੈ ਮੈਨੂੰ ਖੁਸ਼ੀ ਹੈ ਕਿ ਯੂਥ ਕਾਂਗਰਸ ਹਰ ਕਸਬੇ ਦੀਆਂ ਸੜਕਾਂ’ ਤੇ ਇਸ ਮੁੱਦੇ ਨੂੰ ਪੂਰੀ ਤਾਕਤ ਨਾਲ ਚੁੱਕਣ ਜਾ ਰਿਹਾ ਹੈ।

 

ਆਖਿਰ ਵਿੱਚ ਰਾਹੁਲ ਗਾਂਧੀ ਨੇ ਦੇਸ਼ ਦੇ ਨੌਜਵਾਨਾਂ ਨੂੰ “ਰੋਜ਼ਗਾਰ ਦੋ” ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਅਤੇ ਰੁਜ਼ਗਾਰ ਪ੍ਰਦਾਨ ਕਰਨ ਲਈ ਯੂਥ ਕਾਂਗਰਸ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ ਹੈ।